ਏਅਰਪੋਰਟ ਤੇ ਡਿੱਗੇ 25 ਹਜ਼ਾਰ ਦੀ ਨਕਦੀ ਤੇ ਜ਼ਰੂਰੀ ਕਾਗ਼ਜ਼ਾਤ ਨੌਜਵਾਨ ਨੂੰ ਕੀਤੇ ਵਾਪਸ | Welfare Work
ਬਰਨਾਲਾ (ਗੁਰਪ੍ਰੀਤ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫੌਜੀਆਂ ਤੇ ਹੋਰ ਸਰਕਾਰੀ ਨੌਕਰੀਸ਼ੁਦਾ ਮੁਲਾਜ਼ਮਾਂ ਨੂੰ ਇਮਾਨਦਾਰੀ ਤੇ ਲੋਕ ਸੇਵਾ ਦੀ ਦਿੱਤੀ ਜਾ ਰਹੀ ਹੱਲਾਸ਼ੇਰੀ ਦੀ ਪ੍ਰਤੱਖ ਉਦਾਹਰਣ ਬਣਿਆ ਹੈ। ਜ਼ਿਲ੍ਹਾ ਬਰਨਾਲਾ ਦਾ ਡੇਰਾ ਸ਼ਰਧਾਲੂ ਬਲਦੇਵ ਸਿੰਘ ਇੰਸਾਂ ਜਿਹੜਾ ਪਿੰਡ ਟੱਲੇਵਾਲ ਦਾ ਰਹਿਣ ਵਾਲਾ ਹੈ ਫੌਜੀ ਬਲਦੇਵ ਸਿੰਘ ਨੂੰ ਬੀਤੇ ਦਿਨ ਗੁਰੂ ਰਾਮਦਾਸ ਜੀ ਏਅਰਪੋਰਟ ਅੰਮ੍ਰਿਤਸਰ ਤੋਂ ਇੱਕ ਬੈਗ ਡਿੱਗਿਆ ਪਿਆ ਮਿਲਿਆ ਜਿਸ ਵਿੱਚ 25 ਹਜ਼ਾਰ ਰੁਪਏ ਦੀ ਨਗਦੀ ਤੇ ਕੁਝ ਬੇਹੱਦ ਜ਼ਰੂਰੀ ਕਾਗਜ਼ਾਤ ਸਨ। ਜਿਸ ਨੂੰ ਉਨ੍ਹਾਂ ਨੇ ਉਸ ਦੇ ਅਸਲ ਮਾਲਕ ਨੂੰ ਮੋੜ ਕੇ ਵੱਡੀ ਇਮਾਨਦਾਰੀ ਦਿਖਾਈ ਹੈ ਜੇਕਰ ਇਹ ਸਾਮਾਨ ਉਸ ਨੌਜਵਾਨ ਨੂੰ ਮੌਕੇ ’ਤੇ ਨਾ ਮਿਲਦਾ ਤਾਂ ਉਸ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਸੀ। (Welfare Work)
ਐਨ ਮੌਕੇ ਜੇ ਕਾਗਜ਼ਾਤ ਨਾ ਮਿਲਦੇ ਤਾਂ ਖੜ੍ਹੀ ਹੋ ਸਕਦੀ ਸੀ ਵੱਡੀ ਪ੍ਰੇਸ਼ਾਨੀ
ਫੌਜੀ ਬਲਦੇਵ ਸਿੰਘ ਇੰਸਾਂ ਜਿਹੜੇ ਜੰਮੂ ਕਸ਼ਮੀਰ ਵਿੱਚ ਡਿਊਟੀ ਤੇ ਤਾਇਨਾਤ ਹਨ, ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਆਉਣ ਲਈ ਗੁਰੂ ਰਾਮਦਾਸ ਜੀ ਏਅਰਪੋਰਟ ਅੰਮ੍ਰਿਤਸਰ ਵਿਖੇ ਗਿਆ ਹੋਇਆ ਸੀ। ਉਸ ਨੂੰ ਏਅਰਪੋਰਟ ਲਾਗੇ ਖੜ੍ਹੀ ਇੱਕ ਗੱਡੀ ਕੋਲ ਇੱਕ ਡਿੱਗਿਆ ਹੋਇਆ ਬੈਗ ਮਿਲਿਆ ਜਿਸ ਵਿੱਚ 25 ਹਜ਼ਾਰ ਰੁਪਏ ਦੀ ਨਕਦੀ ਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਸਨ। ਫੌਜੀ ਜਵਾਨ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਵੇਖ ਕੇ ਲੱਗਿਆ ਕਿ ਕੋਈ ਵਿਦੇਸ਼ ਜਾ ਰਿਹਾ ਹੋਣਾ ਅਤੇ ਕਾਹਲ ਵਿੱਚ ਉਸ ਦਾ ਸਾਮਾਨ ਡਿੱਗ ਪਿਆ ਹੋਵੇਗਾ। ਉਸ ਨੇ ਉਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ।
ਫੌਜੀ ਜਵਾਨ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਇੱਕ ਨੌਜਵਾਨ ਜਿਹੜਾ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸੀ, ਉਹ ਆ ਗਿਆ ਅਤੇ ਉਹ ਕਾਫ਼ੀ ਪ੍ਰੇਸ਼ਾਨ ਸੀ ਜਦੋਂ ਫੌਜੀ ਨੇ ਦੱਸਿਆ ਕਿ ਉਸ ਦਾ ਗੁੰਮਿਆ ਸਮਾਨ ਉਸ ਨੂੰ ਮਿਲ ਚੁੱਕਿਆ ਹੈ ਤਾਂ ਉਹ ਨੌਜਵਾਨ ਨੂੰ ਸੁੱਖ ਦਾ ਸਾਹ ਆਇਆ। ਫੌਜੀ ਨੇ ਦੱਸਿਆ ਕਿ ਉਹ ਨੌਜਵਾਨ ਏਨਾ ਖੁਸ਼ ਹੋਇਆ ਅਤੇ ਉਸ ਨੂੰ ਕਹਿਣ ਲੱਗਿਆ ਕਿ ਜੇਕਰ ਇਹ ਕਾਗਜ਼ਾਤ ਜਾਂ ਪੈਸੇ ਨਾ ਮਿਲਦੇ ਤਾਂ ਉਸ ਲਈ ਵੱਡੀ ਦਿੱਕਤ ਹੋ ਜਾਣੀ ਸੀ।
Also Read : ਦੋ ਪਾਰਟੀ ਪ੍ਰਧਾਨਾਂ ਲਈ ਵੱਕਾਰ ਵਾਲੀ ਸੀਟ ਹੈ ਫਿਰੋਜ਼ਪੁਰ
ਉਸ ਨੇ ਡੇਰਾ ਪ੍ਰੇਮੀ ਬਲਦੇਵ ਸਿੰਘ ਦਾ ਤਹਿਦਿਲੋਂ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਉਹ ਕੈਨੇਡਾ ਜਾ ਰਿਹਾ ਸੀ। ਫੌਜੀ ਬਲਦੇਵ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਕੋਟਿਨ ਕੋਟਿ ਧੰਨਵਾਦ ਹੈ ਜਿਹੜੇ ਹਮੇਸ਼ਾ ਇਮਾਨਦਾਰੀ, ਮਾਨਵਤਾ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ ਅਤੇ ਫੌਜੀਆਂ, ਪੁਲਿਸ ਮੁਲਾਜ਼ਮਾਂ ਤੇ ਹੋਰ ਸਰਕਾਰੀ ਨੌਕਰੀਸ਼ੁਦਾ ਪ੍ਰੇਮੀਆਂ ਚੰਗੇ ਕੰਮਾਂ ਲਈ ਪ੍ਰੇਰਦੇ ਰਹਿੰਦੇ ਹਨ।