13 ਸਾਲ ਪੁਰਾਣੇ ਰਿਸ਼ਵਤ ਮਾਮਲੇ ’ਚ ਸੁਣਾਈ ਗਈ ਸਜ਼ਾ
- 1 ਲੱਖ ਦੀ ਰਿਸ਼ਵਤ ਲੈਂਦੇ ਕੀਤਾ ਸੀ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੀਬੀਆਈ ਚੰਡੀਗੜ੍ਹ ਕੋਰਟ ਨੇ 13 ਸਾਲਾ ਪੁਰਾਣੇ ਰਿਸ਼ਵਤ ਮਾਮਲੇ ’ਚ ਪੰਜਾਬ ਪੁਲਿਸ ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਸਜ਼ਾ ਦੇ ਨਾਲ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ। Chandigarh News
ਇਹ ਵੀ ਪੜ੍ਹੋ: Punjab Government : ਪੰਜਾਬੀਆਂ ਨੂੂੰ ਮਾਨ ਸਰਕਾਰ ਦੇਣ ਜਾ ਰਹੀ ਐ ਇੱਕ ਹੋਰ ਤੋਹਫ਼ਾ, ਹੋਈ ਅਹਿਮ ਮੀਟਿੰਗ
ਜਾਣਕਾਰੀ ਅਨੁਸਾਰ ਮੁੱਲਾਂਪੁਰ ਦੇ ਇੱਕ ਬਿਲਡਰ ਨੇ ਉਨਾਂ ’ਤੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ। 13 ਸਾਲ ਪਹਿਲਾਂ ਸਾਬਕਾ ਡੀਐਸਪੀ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਇਸ ਤੋਂ ਇਲਾਵਾ ਰਾਕਾ ਦੇ ਘਰੋਂ 90 ਲੱਖ ਦੀ ਨਗਦੀ ਸ਼ਰਾਬ ਅਤੇ ਹਥਿਆਰ ਵੀ ਬਰਮਾਦ ਹੋਏ ਸਨ, ਜਿਸ ਤੋਂ ਬਾਅਦ ਉਨਾਂ ਖਿਲਾਫ ਕੋਰਟ ’ਚ ਕੇਸ ਚੱਲਿਆ। ਕੋਰਟ ਨੇ ਸਬੂਤਾਂ ਦੇ ਅਧਾਰ ’ਤੇ ਕੁਝ ਦਿਨ ਪਹਿਲਾਂ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅੱਜ ਕੋਰਟ ਨੇ ਸਜ਼ਾ ਸਬੰਧੀ ਫੈਸਲਾ ਸੁਣਾਉਂਦਿਆਂ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ 2 ਲੱਖ ਜ਼ੁਰਮਾਨਾ ਤੇ 6 ਸਾਲਾਂ ਦੀ ਸਜ਼ਾ ਸੁਣਾਈ ਹੈ। Chandigarh News