ਅਜੇ ਵੀ 11.48 ਕਰੋੜ ਪੈਨ ਕਾਰਡ ‘ਅਧਾਰ’ ਨਾਲ ਲਿੰਕ ਨਹੀਂ | PAN and Aadhaar card
ਸਮੇਂ ’ਤੇ ਪੈਨ ਕਾਰਡ ਨੂੰ ਅਧਾਰ ਨਾਲ ਲਿੰਕ ਨਾ ਕਰਨ ’ਤੇ ਸਰਕਾਰ ਨੂੰ 600 ਕਰੋੜ ਰੁਪਏ ਤੋਂ ਜ਼ਿਅਦਾ ਦਾ ਜ਼ੁਰਮਾਨਾ ਮਿਲਿਆ ਹੈ। ਪਿਛਲੇ ਦਿਨੀਂ ਸੰਸਦ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ, ਕਰੀਬ 11.48 ਕਰੋੜ ਪੈਨ ਕਾਰਡ ਅਜੇ ਵੀ ਅਧਾਰ ਨਾਲ ਲਿੰਕ ਨਹੀਂ ਹਨ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੇ ਲੋਕ ਸਭਾ ’ਚ ਲਿਖਤੀ ਜਵਾਬ ਅਨੁਸਾਰ, 29 ਜਨਵਰੀ 2024 ਤੱਕ, ਛੋਟ ਪ੍ਰਾਪਤ ਕੈਟਾਗਰੀ ਨੂੰ ਛੱਡ ਕੇ, ਅਧਾਰ ਨਾਲ ਲਿੰਕ ਨਾ ਕੀਤੇ ਗਏ ਪੈਨ ਕਾਰਡਾਂ ਦੀ ਗਿਣਤੀ 11.48 ਕਰੋੜ ਹੈ। (PAN and Aadhaar card)
ਇੱਕ ਜੁਲਾਈ 2023 ਤੋਂ 31 ਜਨਵਰੀ 2024 ਤੱਕ, ਸਰਕਾਰ ਨੇ ਉਨ੍ਹਾਂ ਵਿਅਕਤੀਆਂ ਤੋਂ ਲੇਟ ਪੈਨਲਟੀ ਦੇ ਤੌਰ ’ਤੇ ਕੁੱਲ 601.97 ਕਰੋੜ ਰੁਪਏ ਇਕੱਠੇ ਕੀਤੇ, ਜਿਨ੍ਹਾਂ ਨੇ 30 ਜੂਨ, 2023 ਦੀ ਸਮਾਂ ਹੱਦ ਤੋਂ ਬਾਅਦ ਆਪਣੇ ਪੈਨ ਕਾਰਡ ਨੂੰ ਅਧਾਰ ਨਾਲ ਲਿੰਕ ਨਹੀਂ ਕੀਤਾ ਸੀ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ’ਚ ਲੇਟ ਪੈਨਲਟੀ ਤੋਂ ਸਰਕਾਰੀ ਕਮਾਈ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਦਿੱਤੀ।
Also Read : ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਗੌਰ ਕਰਨ ਵਾਲੀ ਗੱਲ ਹੈ ਕਿ ਲੇਟ ਪੈਨਲਟੀ ਲਈ 1000 ਰੁਪਏ ਦੇਣੇ ਹੁੰਦੇ ਹਨ। ਆਮਦਨ ਟੈਕਸ ਵਿਭਾਗ ਨੇ ਐਲਾਨ ਕੀਤਾ ਸੀ ਕਿ ਇੱਕ ਜੁਲਾਈ 2023 ਤੋਂ ਆਧਾਰ ਵੇਰਵਾ ਨਾ ਦੇਣ ਵਾਲੇ ਕਰਦਾਤਾਵਾਂ ਦਾ ਪੈਨ ਕਾਰਡ ਡੀ-ਐਕਟਿਵ ਹੋ ਜਾਵੇਗਾ। ਇਸ ਲਈ ਪੈਨ ਕਾਰਡ ਲਈ ਕੋਈ ਰਿਫੰਡ ਜਾਰੀ ਨਹੀਂ ਕੀਤਾ ਜਾਵੇਗਾ ਤੇ ਟੀਡੀਐੱਸ ਤੇ ਟੀਸੀਐੱਸ ਦੀ ਉੱਚੀ ਦਰ ਲਾਗੂ ਕੀਤੀ ਜਾਵੇਗੀ। ਪੈਨ ਕਾਰਡ ਨੂੰ ਫਿਰ ਤੋਂ ਐਕਟਿਵ ਕਰਨ ਲਈ, ਵਿਅਕਤੀ 1,000 ਰੁਪਏ ਦੀ ਲੇਟ ਫੀਸ ਦਾ ਭੁਗਤਾਨ ਕਰਕੇ ਐਕਟਿਵ ਕਰਵਾ ਸਕਦੇ ਹਨ।