ਰਾਸ਼ਟਰੀ ਚਰਿੱਤਰ ਹੀ ਭ੍ਰਿਸ਼ਟਾਚਾਰ ਤੋਂ ਦਿਵਾਏਗਾ ਮੁਕਤੀ

Corruption

ਭ੍ਰਿਸ਼ਟਾਚਾਰ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ ਸੂਚਕਅੰਕ ’ਚ ਭਾਰਤ ਦਾ 180 ਦੇਸ਼ਾਂ ’ਚ 93ਵਾਂ ਸਥਾਨ ਹੈ ਇਹ ਹਕੀਕਤ ਹੈ ਕਿ ਦੇਸ਼ ਅੰਦਰ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਹੋ ਰਹੀ ਹੈ ਰੋਜ਼ਾਨਾ ਹੀ ਸੈਂਕੜੇ ਗ੍ਰਿਫ਼ਤਾਰੀਆਂ ਰਿਸ਼ਵਤ ਲੈਣ ਦੇ ਮਾਮਲੇ ’ਚ ਹੋ ਰਹੀਆਂ ਹਨ ਕਲਰਕ ਤੋਂ ਲੈ ਕੇ ਉੱਚ ਅਫ਼ਸਰਾਂ ਤੱਕ ਤੇ ਸਿਆਸੀ ਪਾਰਟੀਆਂ ਦੇ ਛੋਟੇ ਤੋਂ ਛੋਟੇ ਵਰਕਰ ਤੇ ਸੀਨੀਅਰ ਆਗੂ ਵੀ ਭ੍ਰਿਸ਼ਟਾਚਾਰ ਦੇ ਕੇਸਾਂ ’ਚ ਘਿਰੇ ਹੋਏ ਹਨ ਜਿੱਥੋਂ ਤੱਕ ਸਿਆਸੀ ਆਗੂਆਂ ਦੀ ਗ੍ਰਿਫ਼ਤਾਰੀ ਦਾ ਸਵਾਲ ਹੈ ਮੁਲਜ਼ਮ ਸਰਕਾਰਾਂ ’ਤੇ ਸਿਆਸੀ ਬਦਲੇਖੋਰੀ ਦਾ ਦੋਸ਼ ਲਾ ਰਹੇ ਹਨ ਜੇਕਰ ਪ੍ਰਸ਼ਾਸਨਿਕ ਪੱਧਰ ’ਤੇ ਵੇਖੀਏ ਤਾਂ ਸਿਆਸੀ ਬਦਲਾਖੋਰੀ ਦਾ ਵੀ ਕੋਈ ਬਹਾਨਾ ਨਹੀਂ ਰਹਿ ਜਾਂਦਾ। (Corruption)

ਵਿਜੀਲੈਂਸ ਛੋਟੇ ਕੇਸਾਂ ’ਚ ਆਮ ਲੋਕਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੀ ਹੈ ਪਟਵਾਰੀ, ਕਲਰਕ, ਐੱਸਡੀਓ ਅਤੇ ਤਹਿਸੀਲਦਾਰ ਵਰਗੇ ਰੈਂਕ ਦੇ ਅਧਿਕਾਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਫੜੇ ਜਾ ਰਹੇ ਹਨ ਹੈਰਾਨੀ ਦੀ ਗੱਲ ਹੈ। ਕਿ ਸਖ਼ਤ ਕਾਨੂੰਨ ਬਣਨ, ਮੁਅੱਤਲੀਆਂ ਅਤੇ ਗ੍ਰਿਫ਼ਤਾਰੀਆਂ ਦੇ ਬਾਵਜ਼ੂਦ ਰਿਸ਼ਵਤ ਲੈਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਹ ਰੁਝਾਨ ਸਵਾਲ ਉਠਾਉਂਦਾ ਹੈ ਕਿ ਕਾਨੂੰਨੀ ਪ੍ਰਕਿਰਿਆ ’ਚ ਕਿੱਥੇ ਕਮੀ ਹੈ ਜਿਸ ਕਾਰਨ ਭ੍ਰਿਸ਼ਟਾਚਾਰ ’ਚ ਕਮੀ ਨਹੀਂ ਆ ਰਹੀ ਅਸਲ ’ਚ ਭਾਵੇਂ ਕਾਨੂੰਨੀ ਸਖਤੀ ਜ਼ਰੂਰੀ ਹੈ। ਪਰ ਜਦੋਂ ਤੱਕ ਲੋਕਾਂ ਦੇ ਦਿਲਾਂ ’ਚੋਂ ਬੇਈਮਾਨੀ ਨਹੀਂ ਜਾਂਦੀ ਉਦੋਂ ਭ੍ਰਿਸ਼ਟਾਚਾਰ ਦਾ ਰੁਕਣਾ ਔਖਾ ਹੈ। (Corruption)

ਭਾਰਤ ਕੋਲ ਦੁਸ਼ਮਣਾਂ ਨੂੰ ਸਖ਼ਤ ਜਵਾਬ ਦੇਣ ਦੀ ਤਾਕਤ : ਰਾਜਨਾਥ

ਇਮਾਨਦਾਰੀ ਮਨੁੱਖ ਦੇ ਚਰਿੱਤਰ ਦਾ ਅੰਗ ਹੋਣੀ ਚਾਹੀਦੀ ਹੈ ਲੋਕਾਂ ਦਾ ਕੰਮ ਕਰਨਾ ਕੋਈ ਅਹਿਸਾਨ ਨਹੀਂ ਸਗੋਂ ਮੁਲਾਜ਼ਮ/ਅਫ਼ਸਰ ਦੀ ਡਿਊਟੀ ਹੈ ਮੁਲਾਜ਼ਮ ਦੇ ਦਿਲ ’ਚ ਦੇਸ਼ ਪਿਆਰ ਤੇ ਲੋਕ ਸੇਵਾ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਇਸ ਮਾਮਲੇ ’ਚ ਜਨਤਾ ਨੂੰ ਵੀ ਜਾਗਰੂਕ ਹੋਣਾ ਪਵੇਗਾ ਸੂਚਨਾ ਅਧਿਕਾਰ ਕਾਨੂੰਨ ਤੇ ਸੇਵਾ ਦਾ ਅਧਿਕਾਰ ਕਾਨੂੰਨ ਸਹੀ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਰਿਸ਼ਵਤ ਦੇਣੀ ਵੀ ਬੰਦ ਕੀਤੀ ਜਾਵੇ ਤਾਂ ਰਿਸ਼ਵਤਖੋਰੀ ਰੁਕ ਸਕਦੀ ਹੈ ਡੇਰਾ ਸੱਚਾ ਸੌਦਾ ਨੇ ਇਸ ਦਿਸ਼ਾ ’ਚ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਦਿੱਤਾ ਹੈ ਕਿ ਨਾ ਰਿਸ਼ਵਤ ਲਓ, ਨਾ ਰਿਸ਼ਵਤ ਦਿਓ ਇਹ ਦੋਵੇਂ ਕੰਮ ਹੀ ਰਿਸ਼ਵਤ ਨੂੰ ਖ਼ਤਮ ਕਰ ਸਕਦੇ ਹਨ ਸਬਰ, ਸੰਤੋਖ, ਸਾਦਗੀ ਤੇ ਹੱਕ-ਹਲਾਲ ਦੀ ਖਾਣ ਦੀ ਨੇਕ ਨੀਤੀ ਵਾਲੀ ਭਾਰਤੀ ਸੰਸਕ੍ਰਿਤੀ ਹੀ ਕਈ ਸਮੱਸਿਆਵਾਂ ਦਾ ਅੰਤ ਕਰ ਸਕਦੀ ਹੈ। (Corruption)