ਬੱਚਿਆਂ ਨੂੰ ਸ਼ਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਜਰੂਰੀ ਹਨ ਅਲਬੈਨਡਾਜੋਲ ਦੀਆਂ ਗੌਲੀਆਂ : ਡਾ. ਦੀਪਕ ਚੰਦਰ, SMO ਫਿ਼ਰੋਜ਼ਸ਼ਾਹ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਡੀ-ਵਾਰਮਿੰਗ ਦਿਹਾੜੇ (De-Warming Day) ਮੌਕੇ ਬੱਚਿਆਂ ਨੂੰ ਸ਼ਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਬਲਾਕ ਫਿਰੋਜ਼ਸ਼ਾਹ ਅਧੀਨ ਆਉਦੇ ਸਰਕਾਰੀ ਅਤੇ ਪ੍ਰਆਈਵੇਟ ਸਕੂਲਾਂ ਅਤੇ ਆਗਨਵਾੜੀ ਸੈਟਰਾਂ ਦੇ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੌਲੀਆਂ ਖੁਆਈਆਂ ਗਈਆ ਤਾਂ ਜੋ ਦੇਸ਼ ਦਾ ਭਵਿਖ ਇਨ੍ਹਾਂ ਬੱਚਿਆਂ ਨੂੰ ਬੀਮਾਰੀਆਂ ਤੋ ਬਚਾਇਆ ਜਾ ਸਕੇ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਡਾ. ਦੀਪਕ ਚੰਦਰ, ਐਸ.ਐਮ.ੳ ਫਿ਼ਰੋਜ਼ਸ਼ਾਹ ਵਲੋ ਅੱਜ ਮਨਾਏ ਗਏ ਡੀ-ਵਾਰਮਿੰਗ ਦਿਹਾੜੇ ਮੌਕੇ ਦਿੱਤੀ ਗਈ।
ਇਸ ਮੌਕੇ ਫਿਰੋਜ਼ਸ਼ਾਹ ਵਿੱਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ, ਫਿਰੋਜ਼ਸ਼ਾਹ ਵਿੱਚ ਬੱਚਿਆਂ ਨੂੰ ਡੀ-ਵਾਰਮਿੰਗ ਦਿਹਾੜੇ ਮੌਕੇ ਸਿਹਤ ਪ੍ਰਤੀ ਜਾਗਰੁਕ ਕੀਤਾ ਗਿਆ। ਇਸ ਮੌਕੇ ਮੌਜੂਦ ਸਟਾਫ ਅਤੇ ਬੱਚਿਆ ਨੂੰ ਡੀ ਵਾਰਮਿੰਗ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਡਾ.ਕਮਲ, ਨੇਹਾ ਭੰਡਾਰੀ ਬੀ.ਈ.ਈ, ਮਨਪ੍ਰੀਤ ਕੌਰ ਸੀ.ਐੈਚ.ਓ, ਰਮਿੰਦਰ ਕੌਰ, ਏ.ਐਨ.ਐਮ ਨੇ ਬੱਚਿਆਂ ਨੂੰ ਦੱਸਿਆ ਕਿ ਨੰਗੇ ਪੈਰ ਤੁਰਣ,ਹੱਥ ਨੂੰ ਨਾ ਧੋ ਕੇ ਰੋਟੀ ਖਾਣ,ਖੁਲੇ ਵਿੱਚ ਪਖਾਨੇ ਵਿੱਚ ਜਾਣ ਅਤੇ ਹੋਰ ਕੁੱਝ ਕਾਰਨਾਂ ਕਰਕੇ ਅਕਸਰ ਹੀ ਕੀੜੇ ਬੱਚਿਆਂ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਖੜੋਤ ਆ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਰੀਰ ਵਿਚੋਂ ਇਨ੍ਹਾਂ ਕੀੜਿਆਂ ਨੂੰ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਆਇਰਨ,ਅਲਬੈਨਡਾਜੋਲ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਪੇਟ ਵਿਚੋਂ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ। ਬਲਾਕ ਫਿਰੋਜ਼ਸ਼ਾਹ ਵਿੱਖੇ ਆਂਗਣਵਾੜੀ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੌਲੀਆਂ ਖੁਆਈਆਂ ਗਈਆ। ਇਸ ਮੌਕੇ ਡਾ. ਦੀਪਕ ਚੰਦਰ ਨੇ ਦੱਸਿਆ ਕਿ ਬੱਚੇ ਇਸ ਗੋਲੀ ਨੂੰ ਖਾਲੀ ਢਿੱਡ ਨਾ ਲੈਣ ਅਤੇ ਕੁਝ ਖਾਣ ਤੋਂ ਬਾਅਦ ਹੀ ਇਸ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਰਜਿੰਦਰ ਸਿੰਘ ਹੈਡ ਟੀਚਰ, ਰੇਸ਼ਮ ਸਿੰਘ, ਰਾਜਵਿੰਦਰ ਕੌਰ, ਚਰਨਜੀਤ ਸਿੰਘ, ਅਧਿਆਪਕ ਆਦਿ ਵੀ ਮੌਜ਼ੂਦ ਸਨ।