IND v ENG : ਵਿਸ਼ਾਖਾਪਟਨਮ ਟੈਸਟ ਜਿੱਤ ਭਾਰਤ ਨੇ ਲੜੀ ਕੀਤੀ ਬਰਾਬਰ, ਜਾਇਸਵਾਲ ਦਾ ਦੋਹਰਾ ਸੈਂਕੜਾ ਟਰਨਿੰਗ ਪੁਆਇੰਟ

IND v ENG

ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ | IND v ENG

  • ਇਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ
  • ਬੁਮਰਾਹ ਅਤੇ ਅਸ਼ਵਿਨ ਨੇ ਹਾਸਲ ਕੀਤੀਆਂ 3-3 ਵਿਕਟਾਂ

ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਅੰਗਰੇਜ਼ਾਂ ਨੂੰ ਦੂਜੀ ਪਾਰੀ ’ਚ ਜਿੱਤ ਲਈ 399 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ਾਂ ਦੀ ਪੂਰੀ ਟੀਮ 292 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤੀ ਟੀਮ ਨੇ ਇਹ ਮੈਚ ਜਿੱਤ ਹੁਣ ਲੜੀ ’ਚ ਬਰਾਬਰੀ ਕਰ ਲਈ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਰਵਿਚੰਦਰਨ ਅਸ਼ਵਿਨ ਨੇ 3 ਵਿਕਟਾਂ ਹਾਸਲ ਕੀਤੀਆਂ, ਬੁਮਰਾਹ ਨੂੰ 3 ਵਿਕਟਾਂ ਮਿਲੀਆਂ, ਜਦਕਿ ਮੁਕੇਸ਼, ਕੁਲਦੀਪ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਮਿਲੀ। ਜਸਪ੍ਰੀਤ ਬੁਮਰਾਹ ਨੇ ਦੋਵਾਂ ਪਾਰੀਆਂ ‘ਚ ਕੁਲ 9 ਵਿਕਟਾਂ ਹਾਸਲ ਕੀਤੀਆਂ, ਪਹਿਲੀ ਪਾਰੀ ‘ਚ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਲੜੀ ਦਾ ਤੀਜਾ ਮੁਕਾਬਲਾ 15 ਫਰਵਰੀ ਤੋਂ ਰਾਜ਼ਕੋਟ ’ਚ ਖੇਡਿਆ ਜਾਵੇਗਾ। (IND v ENG)

Haryana News : ਹਰਿਆਣਾ ਦੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਸਿਰਫ 15 ਦਿਨਾਂ ’ਚ ਮਿਲੇਗੀ ਆਰਥਿਕ ਮੱਦਦ

ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਭਾਰਤ ਨੇ ਓਪਨਰ ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਪਹਿਲੀ ਪਾਰੀ ’ਚ 396 ਦੌੜਾਂ ਬਣਾਇਆਂ ਸਨ, ਇੰਗਲੈਂਡ ਪਹਿਲੀ ਪਾਰੀ ’ਚ 253 ਦੌੜਾਂ ਬਣਾ ਕੇ ਆਲਆਊਟ ਹੋ ਗਿਆ ਸੀ। ਦੂਜੀ ਪਾਰੀ ’ਚ ਭਾਰਤੀ ਟੀਮ 255 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਸ਼ੁਭਮਨ ਗਿੱਲ ਦਾ ਸੈਂਕੜਾ ਸ਼ਾਮਲ ਸੀ। ਪਹਿਲੀ ਪਾਰੀ ’ਚ ਲੀੜ ਮਿਲਣ ਦੇ ਨਾਲ ਭਾਰਤੀ ਟੀਮ ਨੇ ਇੰਗਲੈਂਡ ਨੂੰ ਕੁਲ ਜਿੱਤ ਲਈ 399 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ’ਚ ਇੰਗਲੈਂਡ 292 ਦੌੜਾਂ ’ਤੇ ਆਲਆਊਟ ਹੋ ਗਿਆ। (IND v ENG)