ਲੁਧਿਆਣਾ ਤੋਂ ਖੋਹ ਕੀਤੀ ਆਈ-20 ਕਾਰ ਬਰਾਮਦ (Encounter)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਮੀਰ ਕਟਾਰੀਆਂ ਕਤਲ ਕਾਂਡ ਦਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਲੁਧਿਆਣਾ ਤੋਂ ਖੋਹ ਕੀਤੀ ਗਈ ਆਈ-20 ਕਾਰ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਇਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 4 ਰੋਦ ਤੇ 3 ਖੋਲ ਵੀ ਬਰਾਮਦ ਹੋਏ ਹਨ। (Encounter)
ਇੱਕ ਪਿਸਟਲ 32 ਬੋਰ ਸਮੇਤ 4 ਰੋਦ ਤੇ 3 ਖੋਲ ਰੋਦ ਵੀ ਬਰਾਮਦ
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਸਮੀਰ ਕਟਾਰੀਆਂ ਦੇ ਕਤਲ ਦੀ ਗੁੱਥੀ ਸੁਲਝਾ ਕੇ ਇਸ ਕੇਸ ਵਿੱਚ ਸਾਮਲ ਕਥਿਤ ਦੋਸੀਆਂ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਹੈ, ਇਸੇ ਦੀ ਲੜੀ ਵਿੱਚ ਹੀ ਪਟਿਆਲਾ ਪੁਲਿਸ ਨੇ ਸਮੀਰ ਕਟਾਰੀਆ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੁਖਦੀਪ ਸਿੰਘ ਉਗਾ ਵੀ ਪੁਲਿਸ ਇਨਕਾਂਊਟਰ ਦੌਰਾਨ ਜਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ ਤੋਂ ਪਿਸਟਲ 32 ਬੋਰ ਸਮੇਤ 4 ਰੋਦ ਅਤੇ 3 ਖੋਲ ਰੋਦ ਅਤੇ ਲੁਧਿਆਣਾ ਤੋ ਖੋਹੀ ਆਈ-20 ਕਾਰ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਘੱਗਾ ’ਚ ਲੁੱਟ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ, ਰੋਸ ’ਚ ਦੁਕਾਨਦਾਰਾਂ ਨੇ ਰੱਖਿਆ ਬਾਜ਼ਾਰ ਬੰਦ
ਇਸ ਸਬੰਧੀ ਮੁਕਾਦਮਾ ਥਾਣਾ ਸਨੌਰ ਪਟਿਆਲਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੁਕੱਦਮਾ ਦੀ ਤਫਤੀਸ ਤੋ ਪਾਇਆ ਗਿਆ ਕਿ ਇੰਨਾ ਕਥਿਤ ਦੋਸ਼ੀਆਂ ਸੁਖਦੀਪ ਸਿੰਘ ਉਗਾ, ਅਭੀਸੇਕਵਗੈਰਾ ਵੱਲੋਂ ਪਟਿਆਲਾ ਅਤੇ ਲੁਧਿਆਣਾ ਵਿਖੇ 2 ਵੱਡੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿੰਨ੍ਹਾ ਵਿੱਚ 27, 28 ਜਨਵਰੀ 24 ਦੀ ਦਰਮਿਆਨੀ ਰਾਤ ਨੂੰ ਸਮੀਰ ਕਟਾਰੀਆ ਦਾ ਕਤਲ ਅਤੇ ਦੂਜੀ ਵਾਰਦਾਤ ਲੁਧਿਆਣਾ ਵਿਖੇ 28 ਜਨਵਰੀ 2024 ਨੂੰ ਗਿੱਲ ਰੋਡ ਲੁਧਿਆਣਾ ਤੋਂ ਸ਼ਾਮ ਵਕਤ ਕਰੀਬ 9-15 ਪੀਐਮ ਇਕ ਆਈ-20 ਕਾਰ ਦੀ ਖੋਹ ਪਿਸਟਲ ਪੁਆਇੰਟ ’ਤੇ ਕੀਤੀ Encounter
ਜੋ ਗਿੱਲ ਰੋਡ ਲੁਧਿਆਣਾ ਵਿਖੇ ਇਕ ਔਰਤ ਆਪਣੇ ਲੜਕੇ ਨਾਲ ਕਿਸੇ ਫੰਕਸ਼ਨ ’ਤੇ ਜਾਣ ਲਈ ਕਾਰ ਖੜੀ ਕਰਕੇ ਸਗਨਾ ਵਾਲਾ ਲਿਫਾਫਾ ਲੈਣ ਲੱਗੇ ਸੀ ਜੋ ਔਰਤ ਕਾਰ ਵਿੱਚ ਬੈਠੀ ਸੀ ਅਤੇ ਲੜਕਾ ਲਿਫਾਫਾ ਲੈ ਰਿਹਾ ਸੀ ਜਿਸ ’ਤੇ ਇਨ੍ਹਾਂ ਨੇ ਕਾਰ ਵਿੱਚ ਬੈਠੀ ਔਰਤ ਨੂੰ ਗੰਨ ਪੁਆਇਟ ’ਤੇ ਅਗਵਾ ਕਰਕੇ ਸਮੇਤ ਕਾਰ ਦੇ ਗਿੱਲ ਰੋਡ ਲੁਧਿਆਣਾ ਤੋਂ ਅਮਰਗੜ੍ਹ ਤੱਕ 60 ਕਿੱਲੋਮੀਟਰ ਤੱਕ ਲੈ ਆਏ ਸੀ ਜਿਥੇ ਇੰਨ੍ਹਾ ਨੇ ਕਾਰ ਵਿੱਚ ਬੈਠੀ ਔਰਤ ਦੇ ਪਾਏ ਹੋਏ ਗਹਿਣੇ ਅਤੇ ਕੈਸ਼ ਦੀ ਲੁੱਟਖੋਹ ਕਰਕੇ ਔਰਤ ਨੂੰ ਸੜਕ ’ਤੇ ਸੁੱਟਕੇ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ ਸੀ, ਇਸ ਸਬੰਧੀ ਮੁਕੱਦਮਾ ਥਾਣਾ ਸਦਰ ਲੁਧਿਆਣਾ ਦਰਜ ਹੈ, ਵੀ ਟਰੇਸ ਹੋਇਆ ਹੈ ਅਤੇ ਲੁਧਿਆਣਾ ਤੋਂ ਖੋਹੀ ਹੋਈ ਉਕਤ ਆਈ-20 ਕਾਰ ਵੀ ਬਰਾਮਦ ਹੋ ਗਈ ਹੈ। Encounter
ਉਨ੍ਹਾਂ ਦੱਸਿਆ ਕਿ ਕਥਿੱਤ ਦੋਸ਼ੀ ਸੁਖਦੀਪ ਸਿੰਘ ਉਗਾ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਮੁਕੱਦਮੇ ਦਰਜ ਹੋਣ ਕਰਕੇ ਇਹ ਸਾਲ 2019-20 ਵਿੱਚ ਜੇਲ੍ਹ ਵਿੱਚ ਜਾ ਚੁੱਕਾ ਹੈ ਅਤੇ ਜੇਲ੍ਹ ਵਿੱਚ ਇਸਦਾ ਹੋਰ ਕਰੀਮੀਨਲ ਵਿਅਕਤੀਆਂ ਨਾਲ ਜਾਣ-ਪਛਾਣ ਹੋ ਚੁੱਕੀ ਹੈ। ਸੁਖਦੀਪ ਸਿੰਘ ਉਗਾ ਮੁਕੱਦਮਾ ਥਾਣਾ ਕੋਤਵਾਲੀ ਨਾਭਾ ਵਿੱਚ ਮਾਨਯੋਗ ਅਦਾਲਤ ਵੱਲੋਂ ਭਗੌੜਾ ਦਿੱਤਾ ਹੋਇਆ ਹੈ