(ਏਜੰਸੀ) ਅਹਿਮਦਾਬਾਦ। ਬ੍ਰਾਜੀਲ ਸਮੇਤ ਕਈ ਦੱਖਣੀ ਅਮਰੀਕੀ ਦੇਸ਼ਾਂ ‘ਚ ਦਹਿਸ਼ਤ ਪਾਉਣ ਤੋਂ ਬਾਅਦ ਜੀਕਾ ਵਾਇਰਸ ਨੇ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ ਵਿਸ਼ਵ ਸਿਹਤ ਸੰਗਠਨ ਨੇ ਗੁਜਰਾਤ ‘ਚ 3 ਵਿਅਕਤੀਆਂ ਦੇ ਜੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ ਭਾਰਤ ‘ਚ ਇਸ ਵਾਇਰਸ ਦੇ ਪਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ ਤਿੰਨੇ ਹੀ ਮਰੀਜ਼ ਅਹਿਮਦਾਬਾਦ ਦੇ ਬਾਪੂਨਗਰ ਇਲਾਕੇ ਦੇ ਰਹਿਣ ਵਾਲੇ ਹਨ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ‘ਤੇ ਛਪੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਅਹਿਮਦਾਬਾਦ ਦੇ ਬੀਜ. ਜੇ. ਮੈਡੀਕਲ ਕਾਲਜ ਨੇ 93 ਬਲੱਡ ਸੈਂਪਲ ਇਕੱਠੇ ਕੀਤੇ ਸਨ ਇਨ੍ਹਾਂ ‘ਚੋਂ ਇੱਕ 64 ਸਾਲ ਦੇ ਬਜ਼ੁਰਗ ‘ਚ ਜੀਕਾ ਵਾਇਰਸ ਪਾਏ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













