ਕਤਲ ਲਈ ਮੱਝਾਂ-ਗਾਵਾਂ ਦੀ ਖਰੀਦ-ਵੇਚ ‘ਤੇ ਰੋਕ

(ਏਜੰਸੀ) ਨਵੀਂ ਦਿੱਲੀ ਮੋਦੀ ਸਰਕਾਰ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ ‘ਚ ਗਾਂ ਤੇ ਮੱਝ ਦੇ ਮਾਸ ਲਈ ਹੱਤਿਆ ਤੇ ਵਿਕਰੀ ‘ਤੇ ਰੋਕ ਲਾ ਦਿੱਤੀ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਕੋਈ ਵੀ ਪਸ਼ੂ ਭਾਵ ਗਾਂ ਤੇ ਮੱਝ ਨੂੰ ਮਾਰਨ ਦੇ ਮਕਸਦ ਨਾਲ ਉਸ ਨੂੰ ਵੇਚ ਨਹੀਂ ਸਕਦਾ ਤੇ ਗਾਂ ਤੇ ਮੱਝ ਨੂੰ ਵੇਚਣ ਤੋਂ ਪਹਿਲਾਂ ਉਸ ਨੂੰ ਇੱਕ ਐਲਾਨਨਾਮਾ ਵੀ ਦੇਣਾ ਪਵੇਗਾ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਪਸ਼ੂ ਕਰੂਰਤਾ ਨਿਵਾਰਨ (ਪਸ਼ੂਧਨ ਬਜ਼ਾਰ ਨਿਯਮ) 2017 ਦੇ ਨਾਂਅ ਨਾਲ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਮਵੇਸ਼ੀ ਨੂੰ ਉਦੋਂ ਤੱਕ ਬਜ਼ਾਰ ‘ਚ ਨਹੀਂ ਵੇਚਿਆ ਜਾ ਸਕਦਾ, ਜਦੋਂ ਤੱਕ ਉਸਦੇ ਨਾਲ ਲਿਖਤੀ ਐਲਾਨਨਾਮਾ ਪੱਤਰ ਨਾ ਦਿੱਤਾ ਜਾਵੇ ਕੀ ਪਸ਼ੂ ਨੂੰ ਮਾਸ ਦੇ ਕਾਰੋਬਾਰ ਤੇ ਹੱਤਿਆ ਦੇ ਮਕਸਦ ਨਾਲ ਨਹੀਂ ਵੇਚਿਆ ਜਾ ਰਿਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ