ਕਮਾਂਡਰ ਸਬਜਾਰ ਸਮੇਤ 8 ਅੱਤਵਾਦੀ ਢੇਰ
ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਸੀ ਉੱਤਰਾਅਧਿਕਾਰੀ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆ ਫੌਜਾਂ ਨੇ 2 ਇਨਕਾਊਂਟਰ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਇੱਕ ਅਪ੍ਰੇਸ਼ਨ ਰਾਮਪੁਰ ਸੈਕਟਰ ਤੇ ਦੂਜਾ ਤਰਾਲ ‘ਚ ਚਲਾਇਆ ਗਿਆ 24 ਘੰਟਿਆਂ ‘ਚ ਫੌਜ ਨੇ 9 ਅੱਤਵਾਦੀ ਮਾਰੇ ਸੁੱਟੇ ਤਰਾਲ ਦੇ ਵੈਨਕਾਊਂਟਰ ‘ਚ ਹਿਜਬੁਲ ਮੁਜ਼ਾਹਿਦੀਨ ਦਾ ਟੌਪ ਕਮਾਂਡਰ ਸਬਜਾਰ ਅਹਿਮਦ ਭੱਟ ਵੀ ਮਾਰਿਆ ਗਿਆ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਘਾਟੀ ‘ਚ ਕਈ ਥਾਈਂ ਲੋਕਾਂ ਨੇ ਆਰਮੀ ‘ਤੇ ਪਥਰਾਅ ਕੀਤਾ ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਬੀਤੇ ਦਿਨ ਪਾਕਿਸਤਾਨ ਬਾਰਡਰ ਐਕਸ਼ਨ ਟੀਮ ਦੇ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਇਹ ਉੜੀ ਸੈਕਟਰ ‘ਚ ਐਲਓਸੀ ਦੇ ਕੋਲ ਫੌਜ ਦੀ ਪੈਟਰੋਲਿੰਗ ਟੀਮ ‘ਤੇ ਹਮਲੇ ਦੀ ਪਲਾਨਿੰਗ ਕਰ ਰਹੇ ਸਨ ਸਬਜਾਰ ਬੁਰਹਾਨ ਵਾਨੀ ਦਾ ਉੱਤਰਾਅਧਿਕਾਰੀ ਸੀ ਬੁਰਹਾਨ ਨੂੰ ਸੁਰੱਖਿਆ ਫੌਜਾਂ ਨੇ ਪਿਛਲੇ ਸਾਲ 8 ਜੁਲਾਈ ਨੂੰ ਮਾਰ ਸੁੱਟਿਆ ਸੀ ।
ਬੁਰਹਾਨ ਨੂੰ ਕਸ਼ਮੀਰ ‘ਚ ਪੋਸਟਰ ਬੁਆਇਜ਼ ਮੰਨਿਆ ਜਾਂਦਾ ਸੀ ਉਹ ਸਹੂਲਤਾਂ ਦੀ ਅੱਤਵਾਦੀ ਸੰਗਠਨ ‘ਚ ਭਰਤੀ ਕਰਦਾ ਸੀ ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਦੇ ਅਨੁਸਾਰ, ਤਰਾਲ ‘ਚ ਸ਼ਨਿੱਚਰਵਾਰ ਨੂੰ ਹੋਏ ਐਨਕਾਊਂਟਰ ‘ਚ 2 ਅੱਤਵਾਦੀ ਮਾਰੇ ਗਏ ਇਨ੍ਹਾਂ ‘ਚ ਬੁਰਹਾਨ ਦਾ ਉੱਤਰਾਧਿਕਾਰੀ ਸਜਾਰ ਅਹਿਮਦ ਭਟ ਵੀ ਹੈ।
ਇੱਕ ਪੁਲਿਸ ਅਫ਼ਸਰ ਦੇ ਅਨੁਸਾਰ, ਸਿਕਿਊਰਿਟੀ ਫੋਰਸੇਸ ਨੇ ਤਰਾਲ ਦੇ ਸੋਈਮੋ ਪਿੰਡਾਂ ‘ਚ ਸਰਚ ਆਪਰੇਸ਼ਨ ਚਲਾਇਆ ਸੀ ਇੱਥੋਂ ਹਿਜਬੁਲ ਅੱਤਵਾਦੀਆਂ ਨੂੰ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਆਰਮੀ ਪੈਟਰੋਲਿੰਗ ਪਾਰਟੀ ‘ਤੇ ਗੋਲੀਬਾਰੀ ਕੀਤੀ ਸੀ ਇਸ ਤੋਂ ਬਾਅਦ ਸਰਚਿੰਗ ਸ਼ੁਰੂ ਕੀਤੀ ਗਈ ਸਿਕਿਊਰਿਟੀ ਫੋਰਸੇਸ ਨੇ 4 ਏਕੇ-47 ਰਾਈਫਲਾਂ ਵੀ ਬਰਾਮਦ ਕੀਤੀਆਂ ਹਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਲੋਕਾਂ ਨੇ ਪੁਲਵਾਮਾ ਤੇ ਅਨੰਤਨਾਗ ‘ਚ ਆਰਮੀ ‘ਤੇ ਪਥਰਾਅ ਕੀਤਾ ਆਰਮੀ ਦੇ ਅਨੁਸਾਰ ਬੀਤੇ 24 ਘੰਟਿਆਂ ‘ਚ ਅਸੀਂ 10 ਅੱਤਵਾਦੀ ਮਾਰ ਸੁੱਟੇ ਰਮਜਾਨ ਦੇ ਮਹੀਨੇ ‘ਚ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੀ ਪਾਕਿ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀ ਗਈ।
ਘਾਟੀ ‘ਚ ਕਈ ਥਾਵਾਂ ‘ਤੇ ਫਿਰ ਪਥਰਾਅ, ਸਕੂਲ-ਕਾਲਜ ਬੰਦ
ਸ੍ਰੀਨਗਰ ਪੁਲਵਾਮਾ ਜ਼ਿਲ੍ਹੇ ‘ਚ ਤਰਾਲ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਸਬਜਾਰ ਅਹਿਮਦ ਭੱਟ ਦੇ ਮਾਰੇ ਜਾਣ ਤੋਂ ਬਾਅਦ ਘਾਟੀ ‘ਚ ਕਈ ਥਾਵਾਂ ‘ਤੇ ਪਥਰਾਅ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਡੀਆਈਜੀ ਐਸਪੀ ਵੈਦ ਨੇ ਦੱਸਿਆ ਕਿ ਪੁਲਵਾਮਾ ‘ਚ ਤਰਾਲ ਤੇ ਅਨੰਤਨਾਗ ਜ਼ਿਲ੍ਹੇ ‘ਚ ਖਾਨਬਲ ਸਮੇਤ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਪੱਥਰਾਅ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਉਨ੍ਹਾਂ ਕਿਹਾ ਕਿ ਕਾਨੂੰਨ ਪਰਿਵਰਤਨ ਏਜੰਸੀਆਂ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ‘ਚ ਜੁਟੀ ਹੈ ਦੱਖਣੀ ਕਸ਼ਮੀਰ ‘ਚ ਬੀਤੇ ਸਾਲ ਅੱਠ ਜੁਲਾਈ ਨੂੰ ਬੁਰਹਾਨ ਵਾਨੀ ਮਾਰਿਆ ਗਿਆ ਸੀ ਉਸਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ‘ਚ ਮਹੀਨਿਆਂ ਤੱਕ ਹਿੰਸਾ ਫੈਲੀ ਰਹੀ ਜਿਸ ਕਾਰਨ ਸ੍ਰੀਨਗਰ ‘ਚ ਨਿੱਜੀ ਸੰਸਥਾਵਾਂ ਸਮੇਤ ਜ਼ਿਆਦਾਤਰ ਸਕੂਲਾਂ ਤੇ ਕਾਲਜਾਂ ‘ਚ ਜਮਾਤਾ ਨੂੰ ਬੰਦ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ