ENG vs IND : ਤੀਜੇ ਦਿਨ ਦੀ ਖੇਡ ਖਤਮ, ਦੂਜੀ ਪਾਰੀ ’ਚ ਇੰਗਲੈਂਡ ਦੀ ਮਜ਼ਬੂਤ ਸ਼ੁਰੂਆਤ, ਪੋਪ 148 ’ਤੇ ਨਾਬਾਦ

ENG vs IND

ਤੀਜੇ ਦਿਨ ਭਾਰਤ ’ਤੇ 126 ਦੌੜਾਂ ਦੀ ਲੀੜ | ENG vs IND

  • ਦੂਜੀ ਪਾਰੀ ’ਚ ਇੰਗਲੈਂਡ ਦਾ ਸਕੋਰ 316/6

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ 246 ਦੌੜਾਂ ਬਣਾਇਆਂ ਸਨ। ਜਵਾਬ ’ਚ ਭਾਰਤੀ ਟੀਮ ਨੇ ਅੱਜ ਆਪਣੀ ਪਹਿਲੀ ਪਾਰੀ ’ਚ ਸੱਤ ਵਿਕਟਾਂ ਗੁਆ ਕੇ 421 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਿਰਫ 15 ਦੌੜਾਂ ਜੋੜਨ ਤੋਂ ਬਾਅਦ ਆਪਣੀ ਬਾਕੀ ਰਹਿੰਦੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਫਿਲਹਾਲ ਇੰਗਲੈਂਡ ਦੀ ਦੂਜੀ ਪਾਰੀ ਜਾਰੀ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ ਆਪਣੀਆਂ 6 ਵਿਕਟਾਂ ਗੁਆ ਕੇ 316 ਦੌੜਾਂ ਬਣਾ ਲਈਆਂ ਹਨ। ਪੋਪ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਜੜਿਆ। (ENG vs IND)

ਲੋਕ ਸਭਾ ਚੋਣਾਂ: ਭਾਜਪਾ ਨੇ ਸਾਰੇ ਸੂਬਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ

ਤੀਜੇ ਦਿਨ ਦੀ ਖੇਡ ਖਤਮ | ENG vs IND

ਭਾਰਤ ਅਤੇ ਇੰਗਲੈਂਡ ਵਿਚਕਾਰ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ’ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਇੰਗਲੈਂਡ ਨੇ ਅੱਜ ਜਬਰਦਸਤ ਵਾਪਸੀ ਕਰਦੇ ਹੋਏ ਆਪਣੀ ਦੂਜੀ ਪਾਰੀ ’ਚ ਭਾਰਤ ’ਤੇ 126 ਦੌੜਾਂ ਦੀ ਲੀੜ ਬਣਾ ਲਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲਿਸ਼ ਟੀਮ ਨੇ ਆਪਣੀ ਦੂਜੀ ਪਾਰੀ ’ਚ ਛੇ ਵਿਕਟਾਂ ਗੁਆ ਕੇ 316 ਦੌੜਾਂ ਬਣਾ ਲਈਆਂ ਹਨ। ਓਪਕਪਤਾਨ ਓਲੀ ਪੋਪ ਨੇ ਜਬਰਦਸਤ ਪਾਰੀ ਖੇਡਦੇ ਹੋਏ ਸੈਂਕੜਾ ਜੜਿਆ ਅਤੇ ਨਾਬਾਦ ਪਵੇਲੀਅਨ ਪਰਤੇ ਹਨ। ਉਹ 148 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਤੋਂ ਇਲਾਵਾ ਰੇਹਾਨ ਅਹਿਮਦ 16 ਦੌੜਾਂ ਬਣਾ ਕੇ ਨਾਬਾਦ ਹਨ। (ENG vs IND)

ਇੰਗਲੈਂਡ ਦੀ ਦੂਜੀ ਪਾਰੀ ’ਚ ਬੇਨ ਡਕੇਟ 47 ਦੌੜਾਂ, ਬੇਨ ਫਾਕਸ 34 ਦੌੜਾਂ, ਜੈਕ ਕਰਾਊਲੀ 31, ਜੌਨੀ ਬੇਅਰਸਟੋ 10, ਬੇਨ ਸਟੋਕਸ 6 ਅਤੇ ਜੋ ਰੂਟ 2 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਇੱਕ-ਇੱਕ ਵਿਕਟ ਮਿਲੀ। (ENG vs IND)