ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ | AUSvWI
- ਹੈਜ਼ਲਵੁੱਡ ਨੇ ਹਾਸਲ ਕੀਤੀਆਂ 10 ਵਿਕਟਾਂ
- ਟ੍ਰੈਵਿਸ ਹੈੱਡ ਨੂੰ ਮਿਲਿਆ ‘ਪਲੇਅਰ ਆਫ ਦਿ ਮੈਚ’
ਐਡੀਲੇਡ (ਏਜੰਸੀ)। ਅਸਟਰੇਲੀਆ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਵੈਸਟਇੰਡੀਜ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲੇ ਟੈਸਟ ’ਚ ਤੀਜੇ ਦਿਨ ਦੇ ਪਹਿਲੇ ਹੀ ਸੈਸ਼ਨ ’ਚ ਕੰਗਾਰੂਆਂ ਨੇ ਵੈਸਟਇੰਡੀਜ ਨੂੰ ਦੂਜੀ ਪਾਰੀ ’ਚ 120 ਦੌੜਾਂ ’ਤੇ ਢੇਰ ਕਰ ਦਿੱਤਾ। ਪਹਿਲੀ ਪਾਰੀ ’ਚ 95 ਦੌੜਾਂ ਦੀ ਬੜ੍ਹਤ ਕਾਰਨ ਅਸਟਰੇਲੀਆਈ ਟੀਮ ਨੂੰ ਸਿਰਫ 26 ਦੌੜਾਂ ਦਾ ਹੀ ਟੀਚਾ ਮਿਲਿਆ ਸੀ। ਜਿਸ ਨੂੰ ਟੀਮ ਨੇ ਬਿਨਾਂ ਕਿਸੇ ਵਿਕਟ ਗੁਆਏ 7ਵੇਂ ਓਵਰ ’ਚ ਇਹ ਹਾਸਲ ਕਰ ਲਿਆ। ਅਸਟਰੇਲੀਆ ਵੱਲੋਂ ਜੋਸ਼ ਹੇਜਲਵੁੱਡ ਨੇ ਪਹਿਲੀ ਪਾਰੀ ’ਚ 4 ਅਤੇ ਦੂਜੀ ਪਾਰੀ ’ਚ 5 ਵਿਕਟਾਂ ਲਈਆਂ। ਪਹਿਲੀ ਪਾਰੀ ’ਚ 119 ਦੌੜਾਂ ਬਣਾਉਣ ਵਾਲੇ ਟ੍ਰੈਵਿਸ ਹੈੱਡ ਨੂੰ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ। (AUSvWI)
ਜੋਸੇਫ-ਰੋਚ ਨੇ ਵੈਸਟਇੰਡੀਜ ਨੂੰ ਪਾਰੀ ਦੀ ਹਾਰ ਤੋਂ ਬਚਾਇਆ | AUSvWI
ਦੱਸ ਦੇਈਏ ਕਿ ਵੈਸਟਇੰਡੀਜ ਨੇ ਤੀਜੇ ਦਿਨ 73/6 ਦੇ ਸਕੋਰ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਅਲਜਾਰੀ ਜੋਸੇਫ ਦੂਜੇ ਦਿਨ ਨਾਟ ਆਊਟ ਰਹੇ ਅਤੇ ਜੋਸੂਆ ਡਾ ਸਿਲਵਾ ਦੇ ਨਾਲ ਮੈਦਾਨ ’ਚ ਉਤਰੇ। ਡਾ ਸਿਲਵਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਅਲਜਾਰੀ ਵੀ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਦੋਵੇਂ ਵਿਕਟਾਂ ਮਿਸ਼ੇਲ ਸਟਾਰਕ ਨੇ ਲਈਆਂ। ਗੁਡਾਕੇਸ ਮੋਤੀ ਵੀ ਸਿਰਫ 3 ਦੌੜਾਂ ਹੀ ਬਣਾ ਸਕੇ ਅਤੇ ਵੈਸਟਇੰਡੀਜ ਨੇ 94 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਟੀਮ ਅਜੇ ਵੀ ਅਸਟਰੇਲੀਆ ਦੀ ਲੀਡ ਤੋਂ ਇੱਕ ਦੌੜ ਪਿੱਛੇ ਸੀ। ਇੱਥੇ ਕੇਮਾਰ ਰੋਚ ਅਤੇ ਡੈਬਿਊ ਕਰਨ ਵਾਲੇ ਸਮਾਰ ਜੋਸੇਫ ਨੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਜੋਸੇਫ 15 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਦੋਵਾਂ ਵਿਚਕਾਰ 26 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਰੋਚ 11 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬਠਿੰਡਾ ਦੀ ਨਾਮ ਚਰਚਾ ਹੋਈ
ਖਵਾਜਾ ਹੋਏ ਰਿਟਾਇਰਡ ਹਰਟ | AUSvWI
ਅਸਟਰੇਲੀਆਈ ਸਲਾਮੀ ਬੱਲੇਬਾਜ ਉਸਮਾਨ ਖਵਾਜਾ 26 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਖ਼ਮੀ ਹੋ ਗਏ। 7ਵੇਂ ਓਵਰ ਦੀ ਦੂਜੀ ਗੇਂਦ ਸਮਰ ਜੋਸੇਫ ਨੇ ਸੁੱਟੀ। ਖਵਾਜਾ ਡੱਕ ਲਈ ਗਏ ਪਰ ਗੇਂਦ ਉਨ੍ਹਾਂ ਦੇ ਹੈਲਮੇਟ ’ਤੇ ਲੱਗ ਗਈ। ਉਨ੍ਹਾਂ ਦੇ ਮੂੰਹ ’ਚੋਂ ਖੂਨ ਨਿਕਲਣ ਲੱਗ ਗਿਆ, ਅਤੇ ਫਿਜੀਓ ਟੀਮ ਉਨ੍ਹਾਂ ਨੂੰ ਚੈੱਕ ਕਰਨ ਆਈ ਅਤੇ ਉਹ 9 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਕੇ ਪੈਵੇਲੀਅਨ ਵਾਪਸ ਪਰਤ ਗਏ।
ਅਸਟਰੇਲੀਆ ਨੇ ਸਿਰਫ 40 ਗੇਂਦਾਂ ’ਚ ਹਾਸਲ ਕੀਤਾ ਟੀਚਾ | AUSvWI
ਜਦੋਂ ਉਸਮਾਨ ਖਵਾਜਾ ਪੈਵੇਲੀਅਨ ਪਰਤ ਗਏ ਤਾਂ ਅਸਟਰੇਲੀਆ ਨੂੰ ਜਿੱਤ ਲਈ ਸਿਰਫ ਇੱਕ ਦੌੜ ਦੀ ਜ਼ਰੂਰਤ ਸੀ। ਉਸ ਤੋਂ ਬਾਅਦ ਮਾਰਨਸ ਲਾਬੂਸ਼ੇਨ ਬੱਲੇਬਾਜੀ ਕਰਨ ਆਇਆ। ਉਸ ਨੇ ਆਪਣੀ ਦੂਜੀ ਗੇਂਦ ’ਤੇ ਸਿੰਗਲ ਲਿਆ ਅਤੇ ਅਸਟਰੇਲੀਆ ਨੇ 6.4 ਓਵਰਾਂ ਭਾਵ 40 ਗੇਂਦਾਂ ’ਚ ਇਹ ਟੀਚੇ ਨੂੰ ਹਾਸਲ ਕਰ ਲਿਆ। ਸਟੀਵ ਸਮਿਥ 22 ਗੇਂਦਾਂ ’ਚ 11 ਦੌੜਾਂ ਬਣਾ ਕੇ ਨਾਟ ਆਊਟ ਰਹੇ। ਤੀਜੇ ਦਿਨ ਵੈਸਟਇੰਡੀਜ ਨੇ ਲਗਭਗ 13 ਓਵਰ ਅਤੇ ਅਸਟਰੇਲੀਆ ਨੇ 7 ਓਵਰਾਂ ਦੀ ਬੱਲੇਬਾਜੀ ਕੀਤੀ। ਮਤਲਬ ਪਹਿਲੇ ਸੈਸ਼ਨ ’ਚ ਸਿਰਫ 20 ਓਵਰ ਹੀ ਖੇਡੇ ਜਾ ਸਕੇ ਅਤੇ ਮੈਚ ਢਾਈ ਦਿਨਾਂ ਤੋਂ ਵੀ ਘੱਟ ਸਮੇਂ ’ਚ ਹੀ ਖਤਮ ਹੋ ਗਿਆ। (AUSvWI)
ਦੂਜਾ ਟੈਸਟ 25 ਜਨਵਰੀ ਤੋਂ ਹੋਵੇਗਾ ਸ਼ੁਰੂ | AUSvWI
ਪਹਿਲੇ ਟੈਸਟ ’ਚ ਜਿੱਤ ਨਾਲ ਹੀ ਅਸਟਰੇਲੀਆ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੈਸਟ 25 ਜਨਵਰੀ ਤੋਂ ਬ੍ਰਿਸਬੇਨ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ 3 ਇੱਕਰੋਜ਼ਾ ਮੈਚਾਂ ਦੀ ਲੜੀ ਅਤੇ ਫਿਰ ਉਸ ਤੋਂ ਬਾਅਦ 3 ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ। (AUSvWI)