ਸਵਿਟਜਰਲੈਂਡ ਦੇ ਪੂਰਵੀ ਆਲਪਸ ਖੇਤਰ ਦੇ ਦਾਵੋਸ ’ਚ ਅਗਲੇ ਹਫਤੇ 54ਵੀਂ ਵਰਲਡ ਇਕੋਨਾਮਿਕ ਫੋਰਮ ਦੀ ਸਲਾਨਾ ਬੈਠਕ ਦੁਨੀਆ ਨੂੰ ਨਵੇਂ ਵਿਸ਼ਵਾਸ ਅਤੇ ਨਵੀਆਂ ਸੰਭਵਾਨਾਵਾਂ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਕੀਤੀ ਗਈ ਇਸ ਨਾਲ ਨਵੇਂ ਵਿਸ਼ਵ ਨਵੇਂ ਮਨੁੱਖੀ ਸਮਾਜ ਦੀ ਸੰਰਚਨਾ ਦਾ ਆਕਾਰ ਉਭਰ ਕੇ ਸਾਹਮਣੇ ਆਉਣਾ ਚਾਹੀਦਾ ਹੈ ਇਸ ਮਹੱਤਵਪੂਰਨ ਅਤੇ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਵਾਲੀ ਬੈਠਕ ਦੀ ਥੀਮ ਹੈ ਵਿਸ਼ਵਾਸ਼ ਦਾ ਮੁੜਨਿਰਮਾਣ ਇਹ ਬੈਠਕ ਇਸ ਲਈ ਖਾਸ ਹੈ ਕਿਉਂਕਿ ਅੱਜ ਦੁਨੀਆ ਕਈ ਮੋਰਚਿਆਂ ’ਤੇ ਬਿਖਰੀ ਹੋਈ ਹੈ, ਮਾਨਵਤਾ ਦੇ ਸਾਹਮਣੇ ਨਿੱਤ ਨਵੀਆਂ ਚੁਣੌਤੀਆਂ ਖੜੀ ਹੋ ਰਹੀਆਂ ਹਨ। ਕਿਸੇ ਨੂੰ ਕਿਸੇ ’ਤੇ ਵਿਸ਼ਵਾਸ਼ ਨਹੀਂ ਹੈ, ਸਵਾਰਥ ਅਤੇ ਤੰਗਦਿਲੀ ਨੇ ਮਾਨਵਤਾ ਦਾ ਗਲਾ ਘੁੱਟ ਰੱਖਿਆ ਹੈ ਜੰਗ, ਹਿੰਸਾ, ਅੱਤਵਾਦ ਅਤੇ ਵਾਤਾਵਰਨ ਦੀਆਂ ਚੁਣੌਤੀਆਂ ਨਾਲ ਵਿਸ਼ਵ ਮਾਨਵਤਾ ਕਹਿਰਾ ਰਹੀ ਹੈ।
ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਆਪਸੀ ਤਣਾਅ ਅਤੇ ਦਵੈਤ ਦੀ ਸੂਚੀ ਤਾਂ ਖਾਸੀ ਲੰਮੀ ਹੈ ਸਾਰਿਆਂ ਦਾ ਨੁਕਸਾਨ ਹੋ ਰਿਹਾ ਹੈ, ਇਹ ਕਿਤੇ ਤਾਂ ਰੁਕਣਾ ਚਾਹੀਦਾ ਹੈ ਹਰ ਦੇਸ਼ ਕੇਵਲ ਖੁਦ ਬਾਰੇ ’ਚ ਹੀ ਸੋਚ ਰਿਹਾ ਹੈ ਅਜਿਹਾ ਕਰਦਿਆਂ ਉਹ ਆਪਣੇ ਲਈ ਨੁਕਸਾਨਦਾਇਕ ਪਹਿਲੂਆਂ ਦਾ ਵੀ ਅਹਿਸਾਸ ਨਹੀਂ ਕਰ ਪਾ ਰਿਹਾ ਹੈ। ਰੂਸ-ਯੂਕਰੇਨ ਜੰਗ ਦੋ ਸਾਲ ਤੋਂ ਨਹੀਂ ਰੁਕਿਆ ਹੈ ਅਤੇ ਇੱਧਰ ਇਜਰਾਈਲ-ਫਿਲੀਸਤੀਨ ਆਪਸ ’ਚ ਲੜ ਰਹੇ ਹਨ ਤਾਇਵਾਨ ਦੇ ਮੁੱਦੇ ’ਤੇ ਅਮਰੀਕਾ ਅਤੇ ਉਸ ਦੇ ਸਮਰਥੱਕ ਹੋਰ ਯੂਰਪੀ ਦੇਸ਼ਾਂ ਨਾਲ ਚੀਨ ਦਾ ਲਗਾਤਾਰ ਟਕਰਾਅ ਹੋ ਰਿਹਾ ਹੈ ਦਾਵੋਸ ਦੀ ਬੈਠਕ ’ਚ ਇਸ ਸਬੰਧ ’ਚ ਕੁਝ ਠੋਸ ਪਹਿਲ ਦਾ ਮਾਰਗ ਪੇਸ਼ ਹੋਵੇਗਾ। (New World)
ਡਾਕਟਰਾਂ ਦਾ ਭਰਤੀ ਘੁਟਾਲਾ : ਪੀਪੀਐਸਸੀ ਦੇ ਸਾਬਕਾ ਮੈਂਬਰ ਡਾ. ਮੋਹੀ ਨੂੰ ਮਿਲੀ ਜ਼ਮਾਨਤ
ਇਸ ਦੀ ਉਮੀਦ ਕੀਤੀ ਜਾ ਸਕਦੀ ਹੈ ਦਾਵੋਸ ਦੀ ਇਸ ਬੈਠਕ ਦੇ ਜੋ ਵੱਡੇ ਮੁੱਦੇ ਹਨ, ਜਿਨ੍ਹਾਂ ’ਚ ਪਹਿਲਾ ਬਿਖਰੀ ਦੁਨੀਆ ’ਚ ਸਹਿਯੋਗ ਅਤੇ ਸੁਰੱਖਿਆ ਦਾ ਵਾਤਾਵਰਨ ਪੈਦਾ ਕਰਨਾ ਹੈ ਇਸ ਬੈਠਕ ਦਾ ਦੂਜਾ ਵੱਡਾ ਮੁੱਦਾ ਜਲਵਾਯੂ ਪਰਿਵਰਤਨ ਦਾ ਹੈ, ਜੋ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਦੁਨੀਆ ਅਤੇ ਹਿਮਾਲਿਆ ’ਚ ਬਰਫ ਘੱਟ ਹੋ ਰਹੀ ਹੈ, ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ, ਕਾਰਬਨ ਨਿਕਾਸੀ ਲਗਾਤਾਰ ਵਿਨਾਸ਼ਕਾਰੀ ਪੱਧਰ ਤੱਕ ਵਧਦਾ ਜਾ ਰਿਹਾ ਹੈ ਪੂਰੀ ਦੁਨੀਆ ਇਨ੍ਹਾਂ ਵਿਨਾਸ਼ਕਾਰੀ ਸਥਿਤੀਆਂ ਤੋਂ ਜਾਣੂ ਹਨ ਇਸ ਦੇ ਬਾਵਜੂਦ ਦੁਨੀਆ ਦੇ ਜਿਆਦਾਤਰ ਦੇਸ਼ ਇਸ ਸਬੰਧੀ ਜਿਆਦਾ ਗੰਭੀਰ ਨਹੀਂ ਹਨ। (New World)
ਜੋ ਦੇਸ਼ ਇਸ ਲਈ ਬਹੁਤ ਜਿਆਦਾ ਜਿੰਮੇਵਾਰ ਹਨ। ਉਨ੍ਹਾਂ ਨੂੰ ਤਾਂ ਇਸ ਦਿਸ਼ਾ ’ਚ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਜੋ ਸ਼ਕਤੀ ਅਤੇ ਸਾਧਨ ਸਪੰਨ ਦੇਸ਼ ਹਨ ਉਨ੍ਹਾਂ ਨੂੰ ਅੱਗੇ ਆ ਕੇ ਇਨ੍ਹਾਂ ਸਮੱਸਿਆਵਾਂ ਦੇ ਨਕਾਰਿਆ ਲਈ ਆਰਥਿਕ ਮੱਦਦ ਕਰਨੀ ਚਾਹੀਦੀ ਹੈ, ਪਰ ਉਹ ਇਸ ਤੋਂ ਮੂੰਹ ਮੋੜ ਰਹੇ ਹਨ ਦਾਵੋਸ ਦੀ ਇਸ ਬੈਠਕ ’ਚ ਸਮੱਸਿਆਵਾਂ ਦੇ ਹੱਲ ਦੀ ਦਿਸ਼ਾ ’ਚ ਠੋਸ ਯਤਨ ਹੋਵੇਗਾ ਚੀਨ ਦੀ ਵਧਦੀਆਂ ਇਛਾਵਾਂ ’ਤੇ ਕੰਟਰੋਲ ਜ਼ਰੂਰੀ ਹੈ, ਉਥੇ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਵੀ ਦੁਨੀਆ ਦੀ ਵੱਡੀ ਸਮੱਸਿਆ ਹੈ ਇਸ ਲਈ ਵਧਦੇ ਸਾਈਬਰ ਅਪਰਾਧ, ਆਰਥਿਕ ਅਪਰਾਧੀਕਰਨ, ਸੰਪ੍ਰਦਾਇਕ ਤੰਗਦਿਲੀ ਵੀ ਵਧਦੇ ਵਪਾਰ ਅਤੇ ਆਰਥਿਕ ਉੱਨਤੀ ਲਈ ਵੱਡੇ ਅੜਿੱਕੇ ਹਨ ਬੇਰੁਜ਼ਗਾਰੀ, ਮਹਿਲਾਵਾਂ ’ਤੇ ਹੋ ਰਹੇ। (New World)
ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਰੋਸ ਰੈਲੀ
ਅਪਰਾਧ ਅਤੇ ਅੱਤਿਆਚਾਰ, ਨੌਜਵਾਨਾਂ ’ਚ ਵਧਦੀ ਨਿਰਾਸ਼ਾ ਆਦਿ ਸਮੱਸਿਆਵਾਂ ’ਤੇ ਵੀ ਠੋਸ ਚਿੰਤਨ ਅਤੇ ਮੰਥਨ ਜ਼ਰੂਰੀ ਹੈ ਆਰਟੀਫ਼ਿਸ਼ੀਅਲ ਇੰਟਲੀਜੈਂਸ ਭਾਵ ਏਆਈ ਦੀ ਤਕਨੀਕ ਦੀ ਵਿਆਪਕ ਚਰਚਾ ਦੁਨੀਆਭਰ ’ਚ ਸੁਣਨ ਨੂੰ ਮਿਲ ਰਹੀ ਹੈ, ਮੈਡੀਕਲ ਅਤੇ ਹੋਰ ਤਕਨੀਕੀ ਖੇਤਰਾਂ ’ਚ ਜਿੱਥੇ ਇਸ ਦੀ ਉਪਯੋਗਿਤਾ ਹੈ। ਉਥੇ ਇਸ ਦੇ ਖਤਰੇ ਵੀ ਘੱਟ ਨਹੀਂ ਹਨ ਏਆਈ ਇਸ ਬੈਠਕ ਦੇ ਅਹਿਮ ਮੁੱਦਿਆਂ ’ਚ ਸ਼ਾਮਲ ਹਨ ਸਕਾਰਾਤਮਕ ਨਤੀਜਿਆਂ ਦੇ ਨਾਲ ਇਸ ਦੇ ਨਕਾਰਾਤਮਕ ਪ੍ਰਭਾਵਾਂ ਦੀ ਝਲਕ ਸਾਨੂੰ ਵੱਡੀਆਂ ਵੱਡੀਆਂ ਕੰਪਨੀਆਂ ’ਚ ਛਾਂਟੀ, ਸਾਈਬਰ ਅਪਰਾਧਾਂ ’ਚ ਵਾਧਾ, ਸੰਵੇਦਨਸ਼ੀਲ ਖੇਤਰਾਂ ’ਚ ਦੁਰਵਰਤੋਂ ਅਤੇ ਜੋਖ਼ਿਮ ਦੇ ਰੂਪ ’ਚ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਬਾਵਜੂਦ ਆਰਟੀਫ਼ਿਸ਼ੀਅਲ ਇੰਟੇਲੀਜੇਂਸ ਦੀ ਮਹੱਤਵ ਨੂੰ ਨਕਾਰਿਆਂ ਨਹੀਂ ਜਾ ਸਕਦਾ। (New World)
ਕੁਝ ਅਜਿਹੇ ਰਸਤਿਆਂ ਅਤੇ ਉਪਾਆਂ ਦੀ ਭਾਲ ਇਸ ਬੈਠਕ ਦਾ ਮਕਸਦ ਹੋਣਾ ਚਾਹੀਦਾ ਹੈ, ਜਿਨ੍ਹਾਂ ਦੀ ਮੱਦਦ ਨਾਲ ਇਸ ਤਰ੍ਹਾਂ ਦੀ ਤਕਨੀਕ ਦਾ ਦੁਰਵਰਤੋਂ ਤੰਗਦਿਲੀ ਰੋਕਿਆ ਜਾ ਸਕੇ ਇਹ ਵੀ ਸੰਭਵ ਹੈ ਕਿ ਆਰਟੀਫ਼ਿਸ਼ੀਅਲ ਇੰਟੇਲੀਜੇਂਸ ਕੁਝ ਖਾਸ ਕਿਸਮ ਦੇ ਰੁਜ਼ਗਾਰਾਂ ਨੂੰ ਖਤਮ ਜਾਂ ਘੱਟ ਕਰ ਦੇਵੇਗੀ ਦਾਵੋਸ ਦੀ ਬੈਠਕ ’ਚ ਇਹ ਸਾਰੀਆਂ ਚਿਤਾਵਾਂ ਵੀ ਸਾਹਮਣੇ ਆਉਣਗੀਆਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹਾਲਾਤ ਨੂੰ ਕੁਝ ਬਿਹਤਰ ਬਣਾਉਣ ਦਾ ਰਸਤਾ ਨਿਕਲੇਗਾ ਅਤੇ ਸਾਰੇ ਦੇਸ਼ ਆਪਣੇ ਆਪਣੇ ਹਿੱਸੇ ਦੀ ਜਿੰਮੇਵਾਰੀ ਦਾ ਪਾਲਣ ਇਮਾਨਦਾਰੀ ਨਾਲ ਰਹਿਣਗੇ ਖਾਸ ਤੌਰ ’ਤੇ ਵਿਕਸਿਤ ਦੇਸ਼ਾਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਪਵੇਗੀ। (New World)
ਰਾਤ ਨੂੰ ਘਰ ਦੇ ਬਾਹਰ ਅੱਗ ਦੇ ਭਾਂਬਡ਼ ਉੱਠਦੇ ਵੇਖ ਭੱਜੇ ਲੋਕ, ਜਾਣੋ ਪੂਰਾ ਮਾਮਲਾ
ਅਜਿਹਾ ਲੱਗਦਾ ਹੈ ਦਾਵੋਸ ’ਚ ਭਾਰਤ ਛਾਉਣ ਵਾਲਾ ਹੈ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਮਹਾਂਸ਼ਕਤੀ ਬਣਨ ਵੱਲ ਮੋਹਰੀ ਭਾਰਤ ਦੀਆਂ ਕਈਆਂ ਚੁਣੌਤੀਆਂ ’ਤੇ ਵੀ ਦਾਵੋਸ਼ ’ਚ ਚਰਚਾ ਹੋਵੇਗੀ। ਜਿਨ੍ਹਾਂ ’ਚ ਮਨੁੱਖ ਪੂੰਜੀ ਅਤੇ ਟਿਕਾਊ ਵਸੀਲਿਆਂ ਨੂੰ ਭਾਰਤ ਲਈ ਦੋ ਸਰਵਮੁੱਖ ਚੁਣੌਤੀਆਂ ਦੇ ਰੂਪ ’ਚ ਸੂਚੀਬੱਧ ਕੀਤਾ ਗਿਆ ਹੈ ਇਸ ਦੇ ਹੱਲ ਲਈ ਭਾਰਤ ਨੂੰ ਆਪਣੇ ਮੁਕਾਬਲਾਤਨ ਯੁਵਾ ਅਤੇ ਤੇਜ਼ੀ ਨਾਲ ਵਧਦੇ ਮਜ਼ਦੂਰ ਬਲ ਦੀ ਸਮਰੱਥਾ ਨੂੰ ਵਧਾਉਣ ਦੀ ਜ਼ਰੂਰਤ ਹੈ ਇਸ ਲਈ ਸਿੱਖਿਆ ਪਾਠਕ੍ਰਮ ਨੂੰ ਉੰਨਤ ਕਰਨ, ਕਾਰੋਬਾਰ ਸਿਖਲਾਈ ਪ੍ਰੋਗਰਾਮਾਂ ’ਚ ਸੁਧਾਰ ਲਿਆਉਣ ਅਤੇ ਡਿਜੀਟਲ ਕੌਂਸਲ ’ਚ ਸੁਧਾਰ ਦੀ ਜ਼ਰੂਰਤ ਹੈ। (New World)
ਭਾਰਤ ਨੂੰ ਆਪਣੇ ਊਰਜਾ ਸਰੋਤਾਂ ’ਚ ਵਿਵਿਧਤਾ ਲਿਆਉਣ ਅਤੇ ਉਤਸਰਜਨ ਪੱਧਰ ਨੂੰ ਘੱਟ ਕਰਨ ਲਈ ਯਤਨ ਜਾਰੀ ਰੱਖਣੇ ਹੋਣਗੇ ਕਿਉਂਕਿ ਇਸ ਦੇ ਵਿਨਿਰਮਾਣ ਖੇਤਰ ਦਾ ਵਿਸਥਾਰ ਅੱਗੇ ਜਾਰੀ ਰਹੇਗਾ ਭਾਰਤ ਦੀ ਹੀ ਤਰ੍ਹਾਂ ਹਰ ਦੇਸ਼ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹ.ੈ ਜੋ ਇਕੱਲਾ ਨਿੱਜੀ ਖੇਤਰ ਜਾਂ ਜਨਤਕ ਖੇਤਰ ਦੁਆਰਾ ਹੱਲ ਨਹੀਂ ਕੀਤਾ ਜਾ ਸਕਦਾ ਇਸ ’ਚ ਸਰਕਾਰ ਦੀ ਸਹਾਇਤਾ ਲਈ ਜਨਤਕ ਨਿਜੀ ਸਮੂਲੀਅਤ ਦੇ ਪਰੰਪਰਾਗਤ ਮਾਡਲ ਦੇ ਪੂਰਕ ਦੇ ਰੂਪ ’ਚ ਨਵੀਨ ਅਤੇ ਨਵਾਚਾਰੀ ਦ੍ਰਿਸ਼ਟੀਕੋਣਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਰਕਾਰ ਨਵੇਂ ਮਾਪਦੰਡਾਂ ਨੂੰ ਅਪਣਾ ਸਕੇ। (New World)