ਵਿਸ਼ਵ ਅੱਤਵਾਦ ਦੀ ਸਮੱਸਿਆ ਅਮਰੀਕਾ ਸਮੇਤ ਤਾਕਤਵਰ ਯੁਰਪੀ ਮੁਲਕਾਂ ਲਈ ਵੀ ਚੁਣੌਤੀ ਬਣੀ ਹੋਈ ਹੈ ਆਈਐੱਸ ਨੇ ਬ੍ਰਿਟੇਨ ‘ਚ ਬੰਬ ਧਮਾਕੇ ਕਰਕੇ ਸੁਨੇਹਾ ਦਿੱਤਾ ਹੈ ਕਿ ਉਹ ਅਮਰੀਕਾ ਤੇ ਉਸ ਦੇ ਸਾਥੀ ਮੁਲਕਾਂ ਨੂੰ ਤਬਾਹ ਕਰਨਾ ਨਹੀਂ ਭੁੱਲੇ ਭਾਵੇਂ ਅੱਤਵਾਦ ਦੀ ਅੱਗ ਦਾ ਸੇਕ ਭਾਰਤ, ਬੰਗਲਾਦੇਸ਼, ਅਫ਼ਗਾਨਿਸਤਾਨ ਸਮੇਤ ਅਰਬ ਮੁਲਕ ਵੀ ਸਹਿ ਰਹੇ ਹਨ ਪਰ ਤਾਕਤਵਰ ਮੁਲਕਾਂ ‘ਚ ਅੱਤਵਾਦੀ ਕਰਵਾਈਆਂ ਇਸ ਗੱਲ ਦਾ ਸੰਦੇਸ਼ ਹਨ ਕਿ ਪੂਰੀ ਦ੍ਰਿੜਤਾ, ਸਪੱਸ਼ਟਤਾ ਤੇ ਇਮਾਨਦਾਰੀ ਨਾਲ ਮੁਹਿੰਮ ਵਿੱਢ ਕੇ ਹੀ ਅੱਤਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਿਛਲੀ ਦਿਨੀਂ ਸਾਊਦੀ ਅਰਬ ‘ਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਅੱਤਵਾਦ ਪੀੜਤ ਦੇਸ਼ ਤਾਂ ਮੰਨਿਆ ਪਰ ਉਹ ਅੱਤਵਾਦ ਦੀ ਨਰਸਰੀ ਪਾਕਿਸਤਾਨ ਦਾ ਨਾਂਅ ਲੈਣ ਤੋਂ ਸੰਕੋਚ ਕਰ ਗਏ।
ਭਾਰਤ ‘ਚ ਗੜਬੜੀ ਲਈ ਜ਼ਿੰਮੇਵਾਰ ਦੇਸ਼ ਪ੍ਰਤੀ ਚੁੱਪ ਰਹਿਣਾ ਉਸ ਮੁਲਕ ਨਾਲ ਨਰਮੀ ਵਰਤਣਾ ਹੈ ਉਹਨਾਂ ਪਾਕਿਸਤਾਨ ਨੂੰ ਅੱਤਵਾਦ ਦੇ ਖ਼ਾਤਮੇ ਲਈ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਨੂੰ ਕਰਜ਼ੇ ‘ਚ ਬਦਲਣ ਦਾ ਸੁਝਾਅ ਦੇ ਕੇ ਪਾਕਿ ਪ੍ਰਤੀ ਅਮਰੀਕਾ ਦੇ ਰੁਖ ‘ਚ ਆਈ ਤਬਦੀਲੀ ਦਾ ਸੰਕੇਤ ਤਾਂ ਪਰ ਇਹ ਪਾਕਿ ਨੂੰ ਕੋਈ ਠੋਸ ਸੁਨੇਹਾ ਨਹੀਂ ਹੈ
ਇੰਗਲੈਂਡ ‘ਚ ਬੰਬ ਧਮਾਕੇ : ਅੱਤਵਾਦ ਦੇ ਖ਼ਾਤਮੇ ਲਈ ਇਮਾਨਦਾਰੀ ਜ਼ਰੂਰੀ
ਦਰਅਸਲ ਰਾਸ਼ਟਰਪਤੀ ਰੀਗਨ ਤੋਂ ਲੈ ਕੇ ਡੋਨਾਲਡ ਟਰੰਪ ਤੱਕ ਪਾਕਿਸਤਾਨ ਪ੍ਰਤੀ ਅਮਰੀਕਾ ਦਾ ਰੁਖ ਦੂਹਰਾ ਹੀ ਰਿਹਾ ਹੈ ਵਾਸ਼ਿੰਗਟਨ ਵੱਲੋਂ ਪਾਕਿਸਤਾਨ ਨੂੰ ਕਦੇ ਵੀ ਅੱਤਵਾਦ ਰੋਕਣ ਲਈ ਸਖ਼ਤ ਤਾੜਨਾ ਨਹੀਂ ਕੀਤੀ ਗਈ ਪਾਕਿਸਤਾਨ ਹੀ ਪੂਰੀ ਦੁਨੀਆਂ ‘ਚ ਇੱਕੋ-ਇੱਕ ਅਜਿਹਾ ਮੁਲਕ ਹੈ ਜੋ ਖੁੱਲ੍ਹੇਆਮ ਕਸ਼ਮੀਰ ‘ਚ ਜਾਰੀ ਅੱਤਵਾਦ ਨੂੰ ਹਮਾਇਤ ਦੇ ਰਿਹਾ ਹੈ ਹਜ਼ਾਰਾਂ ਨਿਰਦੋਸ਼ ਭਾਰਤੀ ਨਾਗਰਿਕ ਅੱਤਵਾਦ ਦੀ ਭੇਂਟ ਚੜ੍ਹ ਚੁੱਕੇ ਹਨ ਪਰ ਅਮਰੀਕਾ ਵੱਲੋਂ ਸਪੱਸ਼ਟ ਰੁਖ ਨਹੀਂ ਅਪਣਾਇਆ ਗਿਆ ਅੱਤਵਾਦ ਦਾ ਗੜ੍ਹ ਬਣ ਚੁੱਕੇ ਪਾਕਿਸਤਾਨ ਨੂੰ ਜਾਰਜ ਡਬਲਿਊ ਬੁਸ਼ ਅੱਤਵਾਦ ਖਾਤਮੇ ਲਈ ਆਪਣਾ ਵਧੀਆ ਸਾਥੀ ਕਹਿੰਦੇ ਰਹੇ ਹਨ
ਇਹ ਗੱਲ ਨਹੀਂ ਕਿ ਅਮਰੀਕਾ ਨੂੰ ਪਾਕਿ ਦੀ ਹਕੀਕਤ ਦਾ ਅਹਿਸਾਸ ਨਹੀਂ ਪਾਕਿਸਤਾਨ ‘ਚੋਂ ਪੈਦਾ ਹੋਇਆ ਤਾਲਿਬਾਨ ਵੀ ਅਮਰੀਕਾ ਲਈ ਸਿਰਦਰਦੀ ਬਣਿਆ ਹੋਇਆ ਹੈ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਓਸਾਮਾ ਬਿਨ ਲਾਦੇਨ ਵੀ ਅਮਰੀਕਾ ਨੂੰ ਪਾਕਿਸਤਾਨ ‘ਚ ਬਰਾਮਦ ਹੋਇਆ ਬ੍ਰਿਟੇਨ, ਰੂਸ, ਆਸਟਰੇਲੀਆ, ਫਰਾਂਸ ਤੇ ਬੈਲਜੀਅਮ ਵਰਗੇ ਮੁਲਕਾਂ ‘ਚ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ ਬਿਨਾਂ ਸ਼ੱਕ ਉਕਤ ਮੁਲਕਾਂ ‘ਚ ਵਾਪਰੀਆਂ ਘਟਨਾਵਾਂ ਤੋਂ ਅਮਰੀਕਾ ‘ਚ ਭਾਰੀ ਗੁੱਸਾ ਹੈ ਪਰ ਇਹ ਦੁੱਖ ਵਾਲੀ ਗੱਲ ਹੈ ਕਿ ਵਿਸ਼ਵ ਪੱਧਰ ‘ਤੇ ਅੱਤਵਾਦ ਦੀ ਇੱਕ ਪਰਿਭਾਸ਼ਾ ਨਹੀਂ ਬਣਾਈ ਜਾ ਸਕੀ ਨਿਰਦੋਸ਼ਾਂ ਦੇ ਕਾਤਲ ਇੱਕ ਮੁਲਕ ‘ਚ ਅੱਤਵਾਦੀ ਤੇ ਦੂਜੇ ਮੁਲਕ ‘ਚ ਦੇਸ਼ ਭਗਤ ਐਲਾਨੇ ਜਾਂਦੇ ਹਨ ਸ਼ਰੇਆਮ ਹਮਲਿਆਂ ਦੀਆਂ ਧਮਕੀਆਂ ਦੇਣ ਵਾਲਿਆਂ ‘ਤੇ ਪਾਬੰਦੀ ਲਾਉਣ ਵੇਲੇ ਸੰਯੁਕਤ ਰਾਸ਼ਟਰ ਦਾ ਤਾਕਤਵਰ ਮੈਂਬਰ ਚੀਨ ਹੀ ਅੜਿੱਕਾ ਬਣ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ