ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਅੰਗੀਠੀ ਦੇ ਧੂੰ...

    ਅੰਗੀਠੀ ਦੇ ਧੂੰਏਂ ਤੋਂ ਸਾਵਧਾਨੀ ਦੀ ਲੋੜ

    Ring Smoke

    ਦੇਸ਼ ਭਰ ’ਚ ਉੱਤਰ ਭਾਰਤ ਸਮੇਤ ਖੇਤਰਾਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ ਕਈ ਦਿਨਾਂ ਤੋਂ ਧੁੱਪ ਨਹੀਂ ਨਿਕਲ ਰਹੀ ਹੈ ਅਜਿਹੇ ’ਚ ਠੰਢ ਤੋਂ ਬਚਣ ਲਈ ਲੋਕ ਅੰਗੀਠੀ ਦੀ ਸਹਾਰਾ ਲੈ ਰਹੇ ਹਨ ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਪਰ ਇਸ ਦੌਰਾਨ ਜਰਾ ਜਿੰਨੀ ਵੀ ਲਾਪਰਵਾਹੀ ਹੋਈ ਤਾਂ ਇਹੀ ਅੰਗੀਠੀ ਮੌਤ ਦਾ ਕਾਰਨ ਬਣ ਸਕਦੀ ਹੈ ਹਾਲ ਹੀ ’ਚ ਦਿੱਲੀ ਫਾਇਰ ਸਰਵਿਸੇਜ ਦੇ ਨਿਰਦੇਸ਼ਕ ਅਤੁਲ ਗਰਗ ਨੇ ਬੰਦ ਜਗ੍ਹਾ ’ਤੇ ਅੰਗੀਠੀ ਬਾਲਣ ਨਾਲ ਹੋਈਆਂ ਮੌਤਾਂ ’ਤੇ ਦੱਸਿਆ ਕਿ ਪਿਛਲੇ 15 ਦਿਨਾਂ ’ਚ ਕੇਵਲ ਰਾਸ਼ਟਰੀ ਰਾਜਧਾਨੀ ’ਚ ਹੀ ਲੱਗਭੱਗ 10-12 ਜਣਿਆਂ ਦੀ ਜਾਨ ਚਲੀ ਗਈ। Smoke)

    ਰਾਤ ਨੂੰ ਘਰ ਦੇ ਬਾਹਰ ਅੱਗ ਦੇ ਭਾਂਬਡ਼ ਉੱਠਦੇ ਵੇਖ ਭੱਜੇ ਲੋਕ, ਜਾਣੋ ਪੂਰਾ ਮਾਮਲਾ

    ਰਾਜਸਥਾਨ ਦੇ ਸ੍ਰੀਗੰਗਾਨਗਰ ’ਚ ਘਰ ਦੇ ਕਮਰੇ ’ਚ ਪਤੀ-ਪਤਨੀ ਅੰਗੀਠੀ ਬਾਲ ਕੇ ਸੌ ਗਏ ਰਾਤ ਨੂੰ ਸੌਂਦੇ ਸਮੇਂ ਅੰਗੀਠੀ ਸੁਲਗਦੀ ਰਹੀ ਜਿਸ ਨਾਲ ਦਮ ਘੁੱਟਣ ਨਾਲ ਦੋਵਾਂ ਦੀ ਮੌਤ ਹੋ ਗਈ ਹਰਿਆਣਾ ਦੇ ਰੋਹਤਕ ’ਚ ਅੰਗੀਠੀ ਦੀ ਗੈਸ ਨਾਲ ਆੜਤੀਏ ਦਾ ਪਰਿਵਾਰ ਦਾ ਦਮ ਘੁੱਟ ਗਿਆ ਜਿਸ ਨਾਲ 10 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਹਰ ਸਾਲ ਇਨ੍ਹਾਂ ਮੌਸਮੀ ਹਾਲਾਤਾਂ ਨਾਲ ਜੂਝਦੇ ਹੋਏ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ ਅੰਗੀਠੀ ਦਾ ਬੰਦ ਕਮਰੇ ’ਚ ਇਸਤੇਮਾਲ ਜੋਖ਼ਿਮ ਭਰਿਆ ਸਾਬਤ ਹੁੰਦਾ ਹੈ ਅਸਲ ’ਚ ਅੰਗੀਠੀ ਬਾਲਣ ਨਾਲ ਕਮਰੇ ’ਚ ਕਾਰਬਨ ਡਾਇਅਕਸਾਇਡ ਅਤੇ ਕਾਰਬਨ ਮੋਨੋਅਕਸਾਈਡ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। (Smoke)

    ਠੰਢ ਕਾਰਨ ਕਮਰੇ ਦੇ ਖਿੜਕੀ ਦਰਵਾਜੇ ਵੀ ਪੂਰੀ ਤਰ੍ਹਾਂ ਬੰਦ ਹੁੰਦੇ ਹਨ ਅੰਦਰ ਹੀ ਅੰਦਰ ਫੈਲਦੇ ਹੋਏ ਧੂੰਏਂ ਨਾਲ ਅਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਬੇਹੋਸ਼ ਹੋਣ, ਸਾਹ ਫੁੱਲਣ ਅਤੇ ਦਮ ਘੁੱਟਣ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਵੇਂ ਹੀ ਦਮ ਘੁੱਟਣ ਵਰਗਾ ਮਹਿਸੂਸ਼ ਹੋਵੇ ਤਾਂ ਤੁਰੰਤ ਉਸ ਥਾਂ ਤੋਂ ਨਿਕਲ ਜਾਓ ਅਸਲ ’ਚ ਠੰਢ ਦੇ ਮੌਸਮ ’ਚ ਸਾਡੇ ਆਮ ਤੌਰ ’ਤੇ ਇਸਤੇਮਾਲ ਹੁੰਦੀ ਆ ਰਹੀ ਅੰਗੀਠੀ ਆਮ ਤੌਰ ’ਤੇ ਖੁੱਲ੍ਹੇ ਵਿਹੜੇ ਜਾਂ ਛੱਤ ’ਤੇ ਬਾਲੀ ਜਾਂਦੀ ਸੀ ਹਰ ਪਾਸੇ ਤੋਂ ਬੰਦ ਕਮਰਿਆਂ ’ਚ ਇਸ ਨੂੰ ਬਾਲਣਾ ਹੀ ਅਜਿਹੇ ਹਾਦਸਿਆਂ ਦੀ ਅਹਿਮ ਵਜ੍ਹਾ ਹੈ। ਕਹਿਰ ਢਾਹੁੰਦੀ ਸਰਦੀ ਤੋਂ ਬਚਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਦਿਆਂ ਚੌਕਸ ਰਹਿਣਾ ਬਹੁਤ ਜ਼ਰੂਰੀ ਹੈੇ। (Smoke)

    LEAVE A REPLY

    Please enter your comment!
    Please enter your name here