ਉੱਤਰੀ ਭਾਰਤ ਅੱਜ-ਕੱਲ੍ਹ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਮਾਰ ਹੇਠ ਆਇਆ ਹੋਇਆ ਹੈ ਧੁੰਦ ਕਾਰਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ ਇਸ ਦੌਰਾਨ ਸੂਬਾ ਸਰਕਾਰਾਂ ਨੇ ਸਕੂਲਾਂ ’ਚ ਛੁੱਟੀਆਂ ਵੀ ਕੀਤੀਆਂ ਅਤੇ ਕਈ ਜਮਾਤਾਂ ਲਈ ਅਜੇ ਵੀ ਜਾਰੀ ਹਨ ਪੰਜਾਬ, ਹਰਿਆਣਾ ’ਚ ਪੰਜਵੀਂ ਤੱਕ ਬੱਚਿਆਂ ਨੂੰ ਛੁੱਟੀਆਂ ਹਨ ਬਾਕੀ ਜਮਾਤਾਂ ਦੇ ਬੱਚੇ ਸਕੂਲ ਜਾ ਰਹੇ ਹਨ ਸਰਕਾਰਾਂ ਦਾ ਛੁੱਟੀਆਂ ਸਬੰਧੀ ਇਹ ਫੈਸਲਾ ਮਨੁੱਖੀ ਸਿਹਤ ਕਾਲ ਸਬੰਧਿਤ ਹੈ ਜਦੋਂ ਕਿ ਦੂਜਾ ਪਹਿਲੂ ਸੜਕੀ ਆਵਾਜਾਈ ਨਾਲ ਸਬੰਧਿਤ ਹੈ ਜਿਸ ਨੂੰ ਵਿਚਾਰਨ ਦੀ ਜ਼ਰੂਰਤ ਹੈ ਮਸਲਾ ਸਿਰਫ ਠੰਢ ਲੱਗਣ ਕਾਰਨ ਬਿਮਾਰ ਹੋਣ ਦਾ ਨਹੀਂ। (School Holidays)
ਸਗੋਂ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਹਾਦਸਿਆਂ ਦਾ ਵੀ ਖ਼ਤਰਾ ਹੈ ਛੋਟੇ ਬੱਚਿਆਂ ਦਾ ਠੰਢ ’ਚ ਘਰ ਰਹਿਣਾ ਚੰਗਾ ਹੈ ਪਰ ਵੱਡੀਆਂ ਜਮਾਤਾਂ ਦੇ ਬੱਚਿਆਂ ਦਾ ਸਕੂਲ ਜਾਣਾ ਆਵਾਜਾਈ ਪੱਖੋਂ ਸਹੀ ਨਹੀਂ ਹੈ ਇਸ ਲਈ ਜ਼ਰੂਰੀ ਹੈ ਕਿ ਜਦੋਂ ਤੱਕ ਧੁੰਦ ਪੈ ਰਹੀ ਹੋਵੇ ਉਦੋਂ ਤੱਕ ਸਾਰੀਆਂ ਜਮਾਤਾਂ ਲਈ ਵੀ ਛੁੱਟੀਆਂ ਕੀਤੀਆਂ ਜਾਣ ਜਾਂ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਜਾਵੇ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 11 ਵਜੇ ਕੀਤਾ ਜਾ ਸਕਦਾ ਹੈ ਸਮਾਂ 11 ਵਜੇ ਕਰਨ ਨਾਲ ਧੁੰਦ ਦਾ ਖਤਰਾ ਵੀ ਘਟ ਜਾਵੇਗਾ ਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਨਹੀਂ ਪਵੇਗਾ ਇਹ ਵੀ ਸਮੇਂ ਦੀ ਮੰਗ ਹੈ ਕਿ ਸਰਦੀਆਂ ’ਚ ਛੁੱਟੀਆਂ ਨੂੰ ਕਿਸੇ ਤਾਰੀਖ ਨਾਲ ਜੋੜਨ ਦੀ ਬਜਾਇ ਮੌਸਮ ਨਾਲ ਜੋੜਿਆ ਜਾਵੇ।
IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ
ਜਿਸ ਦਿਨ ਤੋਂ ਹੀ ਧੁੰਦ ਸ਼ੁਰੂ ਹੋ ਜਾਵੇ ਉਸੇ ਦਿਨ ਹੀ ਛੁੱਟੀਆਂ ਰੱਖੀਆਂ ਜਾਣ, ਮੌਸਮ ਸਾਫ ਹੋਣ ’ਤੇ ਛੁੱਟੀਆਂ ਖਤਮ ਹੋਣ ਦੀ ਉਡੀਕ ਕਰਨ ਦੀ ਜ਼ਰੂਰਤ ਨਾ ਪਵੇ ਤੇ ਸਕੂਲ ਖੁੱਲ੍ਹ ਜਾਣ ਇਸ ਦੇ ਨਾਲ ਹੀ ਛੁੱਟੀਆਂ ਦਾ ਫੈਸਲਾ ਜ਼ਿਲ੍ਹਿਆਂ ਦੇ ਆਧਾਰ ’ਤੇ ਵੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਜ਼ਿਲ੍ਹਿਆਂ ’ਚ ਠੰਢ ਅਤੇ ਧੁੰਦ ਦਾ ਅਸਰ ਵੱਧ ਹੁੰਦਾ ਹੈ ਜਾਂ ਪਹਿਲਾਂ ਹੁੰਦਾ ਹੈ ਉਨ੍ਹਾਂ ਜਿਲ੍ਹਿਆਂ ’ਚ ਛੁੱਟੀਆਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਤੋਂ ਪਹਿਲਾਂ ਵੀ ਕੀਤੀਆਂ ਜਾ ਸਕਦੀਆਂ ਹਨ ਇਸ ਮਾਮਲੇ ’ਚ ਜਿਲ੍ਹਾ ਪ੍ਰਸ਼ਾਸਨ ਨੂੰ ਛੁੱਟੀਆਂ ਸਬੰਧੀ ਅਖਤਿਆਰ ਦਿੱਤੇ ਜਾ ਸਕਦੇ ਹਨ। (School Holidays)