ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Road Accident...

    Road Accident : ਸੰਘਣੀ ਧੁੰਦ ਕਰਕੇ ਪਿੰਡ ਲਾਲਚੀਆਂ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ

    Road Accident

    ਫਿਰੋਜ਼ਪੁਰ (ਸੱਤਪਾਲ ਥਿੰਦ)। ਫਿਰੋਜਪੁਰ-ਫਾਜ਼ਿਲਕਾ ਰੋਡ ’ਤੇ ਨੇੜੇ ਪਿੰਡ ਲਾਲਚੀਆਂ ਤੇ ਪਟਰੋਲ ਪੰਪ ਦੇ ਕੋਲ ਹੋਇਆ ਬੁੱਧਵਾਰ ਦੀ ਸਵੇਰ 10 ਵਜੇ ਦੇ ਕਰੀਬ ਇੱਕ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਜੋ ਕਿ ਚੰਡੀਗੜ੍ਹ ਤੋਂ ਸਵੇਰੇ ਜਲਾਲਾਬਾਦ ਨੂੰ ਜਾ ਰਹੇ ਸੀ ਤਾਂ ਔਰ ਇੱਕ ਪੰਜਾਬ ਰੋਡਵੇਜ ਦੀ ਬੱਸ ਜੋ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾ ਰਹੀ ਸੀ ਜਦ ਬਸ ਪਿੰਡ ਲਾਲਚੀਆਂ ਦੇ ਪੈਟਰੋਲ ਪੰਪ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜੋ ਕਿ ਜਲਾਲਾਬਾਦ ਨੂੰ ਜਾਣੇ ਸੀ ਤਾਂ ਉਸ ਸਮੇਂ ਕਿਸੇ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਇਹ ਸੜਕ ਹਾਦਸਾ ਵਾਪਰ ਗਿਆ ਹੈ। (Road Accident)

    Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼

    ਜਿਸ ’ਚ ਇੱਕ ਔਰਤ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸ ਦੀਏ ਕਿ ਸੰਘਣੀ ਧੁੰਦ ਦੇ ਕਾਰਨ ਅਕਸਰ ਹੀ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਹੁਣ ਜੋ ਨਵਾਂ ਮਾਮਲਾ ਪਿੰਡ ਲਾਲਚੀਆਂ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਚੰਡੀਗੜ੍ਹ ਤੋਂ ਜਲਾਲਾਬਾਦ ਜਾ ਰਹੀ ਕਾਰ ’ਚ ਸਵਾਰ ਇੱਕ ਔਰਤ ਦੀ ਮੌਤ ਹੋ ਜਾਣ ਬਾਰੇ ਜਾ ਰਿਹਾ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਾਰ ਸਵਾਰ ’ਚ ਜਿਹੜੀਆਂ ਸਵਾਰੀਆਂ ਹਨ। ਉਨ੍ਹਾਂ ਦੇ ਕਾਫੀ ਸੱਟਾਂ ਲੱਗ ਗਈਆਂ ਹਨ ਜਿਨਾਂ ਨੂੰ ਕਿ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਮੌਕੇ ’ਤੇ ਪਹੁੰਚੇ ਪਰਵਾਰਿਕ ਮੈਂਬਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। (Road Accident)

    LEAVE A REPLY

    Please enter your comment!
    Please enter your name here