Flood Havoc In Brazil : ਬ੍ਰਾਜ਼ੀਲ ‘ਚ ਹੜ੍ਹ ਦਾ ਕਹਿਰ, 11 ਲੋਕਾਂ ਦੀ ਮੌਤ

Flood Havoc In Brazil

ਰੀਓ ਡੀ ਜਨੇਰੀਓ (ਏਜੰਸੀ)। ਬ੍ਰਾਜੀਲ ਦੇ ਰੀਓ ਡੀ ਜਨੇਰੀਓ ’ਚ ਐਤਵਾਰ ਨੂੰ ਭਾਰੀ ਮੀਂਹ ਕਾਰਨ ਆਏ ਭਾਰੀ ਹੜ੍ਹ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸ਼ਹਿਰ ’ਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬ੍ਰਾਜੀਲ ਦੇ ਮੀਡੀਆ ਨੇ ਸੋਮਵਾਰ ਨੂੰ ਇਹ ਖਬਰ ਦਿੱਤੀ। ਨਿਊਜ ਪੋਰਟਲ ‘ਜੀਆਈ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਨਿੱਚਰਵਾਰ ਤੋਂ ਐਤਵਾਰ ਤੱਕ ਸ਼ਹਿਰ ਦੇ ਉੱਤਰੀ ਹਿੱਸੇ ’ਚ ਮੀਂਹ ਕਾਰਨ ਹੜ੍ਹ ਆ ਗਏ। ਇਸ ਕੁਦਰਤੀ ਆਫਤ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮੀਡੀਆ ਮੁਤਾਬਕ ਹੜ੍ਹਾਂ ਦੇ ਕਹਿਰ ਕਾਰਨ ਬੱਸਾਂ ਅਤੇ ਆਵਾਜਾਈ ਦੇ ਹੋਰ ਸਾਧਨ ਵੀ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਸਾਰੇ ਪੂਰਵ-ਯੋਜਨਾਬੱਧ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਖਬਰਾਂ ਮੁਤਾਬਕ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। (Flood Havoc In Brazil)

ਵੀਅਤਨਾਮ ’ਚ ਫੁੱਲਾਂ ਦੀ ਦੁਕਾਨ ’ਚ ਲੱਗੀ ਅੱਗ, 4 ਦੀ ਮੌਤ | Flood Havoc In Brazil

ਵੀਅਤਨਾਮ ਦੀ ਰਾਜਧਾਨੀ ਹਨੋਈ ’ਚ ਸੋਮਵਾਰ ਨੂੰ ਫੁੱਲਾਂ ਦੀ ਦੁਕਾਨ ’ਚ ਅੱਗ ਲੱਗ ਗਈ, ਜਿਸ ਕਾਰਨ ਦਮ ਘੁੱਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਖਬਰ ਦਿੱਤੀ ਹੈ। ਵਿਅਤਨਾਮ ਨਿਊਜ ਏਜੰਸੀ ਨੇ ਦੱਸਿਆ ਕਿ ਸ਼ਹਿਰ ਦੇ ਓਲਡ ਕੁਆਰਟਰ ਖੇਤਰ ’ਚ ਹੈਂਗ ਲੁਓਕ ਸਟਰੀਟ ’ਤੇ ਸਥਿਤ ਚਾਰ ਮੰਜ਼ਿਲਾ ਦੁਕਾਨ ’ਚ ਸਵੇਰੇ 4:40 ਵਜੇ ਅੱਗ ਲੱਗ ਗਈ। ਇਸ ਹਾਦਸੇ ’ਚ ਦਮ ਘੁਟਣ ਕਾਰਨ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਗਭਗ 20 ਵਰਗ ਮੀਟਰ ਦੀ ਇਸ ਦੁਕਾਨ ਦਾ ਸਿਰਫ ਇੱਕ ਹੀ ਫਰੰਟੇਜ ਹੈ। ਪਹਿਲੀ ਮੰਜ਼ਿਲ ’ਤੇ ਇੱਕ ਰੋਲਿੰਗ ਦਰਵਾਜਾ ਹੈ ਅਤੇ ਦੂਜੀ ਅਤੇ ਤੀਜੀ ਮੰਜ਼ਿਲ ’ਤੇ ਵਾੜ ਲੱਗੀ ਹੋਈ ਹੈ। (Flood Havoc In Brazil)

Partap Singh Bajwa ਦਾ ‘ਆਪ’ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ‘ਤੇ ਵੱਡਾ ਬਿਆਨ

ਸਥਾਨਕ ਮੀਡੀਆ ਨੇ ਦੱਸਿਆ ਕਿ ਅੰਦਰਲੇ ਲੋਕ ਸਿਰਫ ਉਪਰਲੀ ਮੰਜ਼ਿਲ ’ਤੇ ਪਹੁੰਚ ਕੇ ਜਾਂ ਅਗਲੇ ਘਰ ’ਤੇ ਚੜ੍ਹ ਕੇ ਆਪਣੀ ਜਾਨ ਬਚਾ ਸਕਦੇ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਐਂਡ ਰੈਸਕਿਊ ਪੁਲਿਸ ਵਿਭਾਗ ਅਨੁਸਾਰ, ਸਾਲ 2023 ’ਚ ਦੇਸ਼ ਵਿੱਚ ਲਗਭਗ 3,440 ਅੱਗ ਦੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ’ਚ 146 ਲੋਕਾਂ ਦੀ ਮੌਤ ਹੋ ਗਈ ਅਤੇ 109 ਹੋਰ ਜਖਮੀ ਹੋਏ। ਇਸ ਸਮੇਂ ਦੌਰਾਨ, ਲਗਭਗ 878 ਬਿਲੀਅਨ ਵੀਅਤਨਾਮੀ ਡਾਂਗ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। (Flood Havoc In Brazil)