ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ

INDvAFG

ਜਾਇਸਵਾਲ ਦਾ ਚੌਥਾ ਅਰਧਸੈਂਕੜਾ | INDvAFG

  • ਸ਼ਿਵਮ ਦੁਬੇ ਦਾ ਲਗਾਤਾਰ ਦੂਜਾ ਅਰਧਸੈਂਕੜਾ

ਇੰਦੌਰ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਖੇਡ ਰਹੀ ਹੈ। ਇਹ ਲੜੀ ਅਫਗਾਨਿਸਤਾਨ ਖਿਲਾਫ ਹੈ। ਇਸ ਲੜੀ ’ਚ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਭਾਰਤ ਨੇ ਮੋਹਾਲੀ ’ਚ 6 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਦੂਜਾ ਮੁਕਾਬਲਾ ਭਾਰਤ ਦਾ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਗਿਆ। ਇਹ ਮੈਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਕੇ ਲੜੀ ’ਚ 2-0 ਦਾ ਵਾਧਾ ਕਰ ਲਿਆ ਹੈ। (INDvAFG)

ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ ਗੁਲਬਦੀਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਰਵਿ ਬਿਸ਼ਨੋਈ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 0 ਦੌੜਾਂ ਬਣਾਂ ਕੇ ਪਹਿਲੀ ਹੀ ਗੇਂਦ ’ਤੇ ਬੋਲਡ ਹੋ ਗਏ। ਤੀਜੇ ਨੰਬਰ ’ਤੇ ਆਏ ਵਿਰਾਟ ਕੋਹਲੀ ਨੇ ਓਪਨਰ ਯਸ਼ਸਵੀ ਜਾਇਸਵਾਲ ਨਾਲ ਤੂਫਾਨੀ ਬੱਲੇਬਾਜ਼ੀ ਕੀਤੀ। (INDvAFG)

ਹਰਿਆਣਾ ਦੇ ਸਕੂਲਾਂ ’ਚ ਵੀ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ

ਕੋਹਲੀ ਵੀ 29 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ ’ਤੇ ਆਏ ਸ਼ਿਵਮ ਦੁਬੇ ਨੇ ਤੂਫਾਨੀ ਪਾਰੀ ਖੇਡੀ। ਦੁਬੇ ਨੇ ਸਿਰਫ 22 ਗੇਂਦਾਂ ’ਤੇ ਆਪਣਾ ਅਰਧਸੈਂਕੜਾ ਪੂਰਾ ਕਰ ਦਿੱਤਾ। ਜਿਸ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। ਯਸ਼ਸਵੀ ਜਾਇਸਵਾਲ ਨੇ ਵੀ ਆਪਣੇ ਟੀ20 ਕਰੀਅਰ ਦਾ ਚੌਥਾ ਅਰਧਸੈਂਕੜੇ ਜੜਿਆ। ਯਸ਼ਸਵੀ ਜਾਇਸਵਾਲ ਨੇ 34 ਗੇਂਦਾਂ ’ਚ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਵਿੱਚ 5 ਚੌਕੇ ਅਤੇ 6 ਛੱਕੇ ਸ਼ਾਮਲ ਰਹੇ। ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ 0 ਦੌੜਾਂ ਬਣਾ ਕੇ ਪਹਿਲੀ ਗੇਂਦ ’ਤੇ ਵਾਪਸ ਪਰਤ ਗਏ। (INDvAFG)

ਅਫਗਾਨਿਸਤਾਨ ਦੇ ਗੁਲਬਦਿਨ ਨੇ ਜੜਿਆ ਅਰਧਸੈਂਕੜਾ | INDvAFG

ਅਫਗਾਨੀ ਬੱਲੇਬਾਜ਼ ਗੁਲਬਦਿਨ ਨੇ ਤੂਫਾਨੀ ਪਾਰੀ ਖੇਡੀ। ਉਨ੍ਹਾਂ ਸਿਰਫ 28 ਗੇਂਦਾਂ ’ਚ ਆਪਣਾ ਅਰਧਸੈਂਕੜਾ ਪੂਰਾ ਕੀਤਾ। ਉਨ੍ਹਾਂ ਕੁਲ 57 ਦੌੜਾਂ ਬਣਾਈਆਂ। ਜਿਸ ਵਿੱਚ ਉਨ੍ਹਾਂ 35 ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਆਪਣੀ ਇਸ ਪਾਰੀ ’ਚ 5 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। (INDvAFG)