ਭਾਰਤੀ ਫੌਜ ਦਾ ਪਾਕਿ ਨੂੰ ਠੋਕਵਾਂ ਜਵਾਬ ,ਚੌਂਕੀਆਂ ਕੀਤੀਆਂ ਤਬਾਹ

Indian Army

ਅੱਤਵਾਦੀ ਭੇਜਣ ‘ਚ ਮੱਦਦਗਾਰ ਦਸ ਚੌਂਕੀਆਂ ਤਬਾਹ ਕੀਤੀਆਂ

  • ਫੌਜ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਚਲਾਈ ਮੁਹਿੰਮ
  • ਅਪ੍ਰੇਸ਼ਨ ‘ਚ ਐਂਟਰੀ ਟੈਂਕ ਮਿਜ਼ਾਈਲ ਤੇ ਆਟੋਮੈਟਿਕ ਗ੍ਰੇਨੇਡ ਲਾਂਚਰ ਦੀ ਵਰਤੋਂ

(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ (Indian Army) ਨੇ ਇੱਕ ਵਾਰ ਫਿਰ ਅੱਤਵਾਦੀ ਪਨਾਹਗਾਹ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ ਫੌਜ ਨੇ ਹਾਲ ਹੀ ‘ਚ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨੀ ਚੌਂਕੀਆਂ ਨੂੰ ਤਬਾਹ ਕੀਤਾ ਫੌਜ ਵੱਲੋਂ ਮੰਗਲਵਾਰ ਨੂੰ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਬਰਫ਼ ਪਿਘਲਣ ਨਾਲ ਹੀ ਦੱਰੇ ਖੁੱਲ੍ਹ ਜਾਂਦੇ ਹਨ ਤੇ ਘੁਸਪੈਠ ਵਧ ਜਾਂਦੀ ਹੈ ਪਰ ਸਾਡੀ ਤਿਆਰੀ ਵੀ ਪੂਰੀ ਹੈ ਉਨ੍ਹਾਂ ਕਿਹਾ ਕਿ 20 ਤੇ 21 ਮਈ ਨੂੰ ਨੌਗਾਮ ‘ਚ ਭਾਰਤੀ ਫੌਜ ਨੇ ਕੁਝ ਅੱਤਵਾਦੀਆਂ ਨੂੰ ਮਾਰ ਮੁਕਾਇਆ ਨਰੂਲਾ ਨੇ ਸਾਫ਼ ਕਿਹਾ ਕਿ ਪਾਕਿਸਤਾਨ ਫੌਜ ਅੱਤਵਾਦੀਆਂ ਦੀ ਘੁਸਪੈਠ ਕਰਵਾ ਰਹੀ ਹੈ, ਇਸ ਗੱਲ ਦੇ ਸਬੂਤ ਸਾਡੇ ਕੋਲ ਹਨ ਨਰੂਲਾ ਤੋਂ ਜਦੋਂ ਪੁੱਛਿਆ ਗਿਆ ਕਿ ਪਾਕਿਸਤਾਨੀ ਚੌਂਕੀਆਂ ‘ਤੇ ਹਮਲੇ ਦਾ ਜੋ ਵੀਡੀਓ ਸੋਸ਼ਲ ਮੀਡੀਆ ‘ਚ ਵਾਇਰਲ ਹੋ ਰਿਹਾ ਹੈ, ਕੀ ਉਹ ਵੀਡੀਓ ਸਹੀ ਹੈ? ਇਸ ‘ਤੇ ਮੇਜਰ ਜਨਰਲ ਨਰੂਲਾ ਨੇ ਕਿਹਾ ਕਿ ਤੁਹਾਨੂੰ ਵੀਡੀਓ ਮਿਲ ਜਾਵੇਗਾ

ਜ਼ੁਲਮ ਦਾ ਮੂੰਹ-ਤੋੜ ਜਵਾਬ

ਇੱਕ ਮਈ ਨੂੰ ਪੁਣਛ ‘ਚ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ ਨੇ 250 ਮੀਟਰ ਤੋਂ ਵੱਧ ਹੱਦ ਅੰਦਰ ਦਾਖਲ ਹੋ ਕੇ ਭਾਰਤੀ ਫੌਜੀਆਂ ‘ਤੇ ਹਮਲਾ ਕੀਤਾ ਸੀ ਇਸ ਹਮਲੇ ‘ਚ ਦੋ ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਸਨ ਇਸ ਜ਼ੁਲਮ ਨਾਲ ਪੂਰੇ ਦੇਸ਼ ‘ਚ ਗੁੱਸੇ ਦੀ ਲਹਿਰ ਦੌੜ ਗਈ ਸੀ Indian Army

ਪਾਕਿ ਫੌਜ ਨੇ ਨਕਾਰੇ ਦਾਅਵੇ

ਇਸਲਾਮਾਬਾਦ ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨਜ ਦੇ ਜਨਰਲ ਡਾਇਰੈਕਟਰ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤਾ, ‘ਨੌਸ਼ਹਿਰਾ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਚੌਂਕੀ ਨੂੰ ਨਸ਼ਟ ਕਰਨ ਤੇ ਐਲਓਸੀ ਕੋਲ ਆਮ ਲੋਕਾਂ ‘ਤੇ ਪਾਕਿਸਤਾਨੀ ਫੌਜ ਵੱਲੋਂ ਗੋਲੀਬਾਰੀ ਕੀਤੇ ਜਾਣ ਦੇ ਭਾਰਤੀ ਦਾਅਵੇ ਗਲਤ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ