ਨਾਮ ਚਰਚਾ ’ਚ 15 ਪਰਿਵਾਰਾਂ ਨੂੰ ਸਹਾਰਾ ਏ ਆਸਰਾ ਮੁਹਿੰਮ ਤਹਿਤ ਵੰਡਿਆ ਰਾਸ਼ਨ
(ਅਮਿਤ ਸ਼ਰਮਾ/ਅਨਿਲ ਲੁਟਾਵਾ) ਮੰਡੀ ਗੋਬਿੰਦਗੜ੍ਹ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਜ਼ਿਲ੍ਹੇ ਭਰ ਦੀ ਸਾਂਝੀ ਨਾਮ ਚਰਚਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੰਡੀ ਗੋਬਿੰਦਗੜ੍ਹ ਵਿੱਚ ਬੜੀ ਧੂਮ-ਧਾਮ ਨਾਲ ਹੋਈ। Incarnation Month
ਇਸ ਨਾਮ ਚਰਚਾ ਦੀ ਸ਼ੁਰੂਆਤ ਮੰਡੀ ਗੋਬਿੰਦਗੜ੍ਹ ਦੇ ਪ੍ਰੇਮੀ ਸੇਵਕ ਸੰਦੀਪ ਇੰਸਾਂ ਵੱਲੋਂ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੀਤੀ ਗਈ। ਇਸ ਨਾਮ ਚਰਚਾ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਮੰਡੀ ਗੋਬਿੰਦਗੜ੍ਹ,ਬੱਸੀ ਪਠਾਣਾਂ, ਸਰਹਿੰਦ, ਜਖਵਾਲੀ ਤੇ ਅਮਲੋਹ ਬਲਾਕ ਦੀ ਸਾਧ-ਸੰਗਤ ਵੱਲੋ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਗੁਰੂ ਜੱਸ ਗਇਆ ਗਿਆ। ਨਾਮ ਚਰਚਾ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਵੀਰਾਜ ਵੀਰਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਨੂੰ ਸਮਰਪਿਤ ਖੁਸ਼ੀਆਂ ਭਰੇ ਸ਼ਬਦ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਸੁਣਾਏ ਗਏ। Incarnation Month
ਇਹ ਵੀ ਪੜ੍ਹੋ: ਕੜਾਕੇ ਦੀ ਠੰਢ ਦੇ ਬਾਵਜ਼ੂਦ ਬਲਾਕ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪਹੁੰਚੀ ਸਾਧ-ਸੰਗਤ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੰਡੀ ਗੋਬਿੰਦਗੜ੍ਹ ਨੂੰ ਰੰਗ-ਬਿਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਆਈਟੀ ਵਿੰਗ ਦੇ ਸੂਬਾ ਮੈਂਬਰ ਅਜੈ ਇੰਸਾਂ ਵੱਲੋਂ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੋਜ਼ਾਨਾ ਆਉਣ ਵਾਲੇ ਅਨਮੋਲ ਬਚਨਾਂ ਤੇ ਸੋਸ਼ਲ ਮੀਡੀਆ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਾਲਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਵੱਧ ਤੋਂ ਵੱਧ ਦੇਖਣਾ ਤੇ ਅੱਗੇ ਸ਼ੇਅਰ ਕਰਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੰਜਾਬ ਦੇ 85 ਮੈਂਬਰ ਦੌਲਤ ਰਾਮ ਰਾਜੂ ਇੰਸਾਂ ਨੇ ਆਈ ਹੋਈ ਸਾਧ-ਸੰਗਤ ਨੂੰ ਜਨਮ ਮਹੀਨੇ ਦੀ ਵਧਾਈ ਦਿੰਦਿਆਂ ਸੰਗਤ ਨੂੰ ਇਸ ਮਹੀਨੇ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਕਰਨ ਤੇ ਸੇਵਾ ਕਰਨ ਲਈ ਪ੍ਰੇਰਿਆ। ਇਸ ਮੌਕੇ ਸਾਧ-ਸੰਗਤ ਵੱਲੋਂ ਹੱਥ ਖੜੇ ਕਰ ਸੇਵਾ ਸਿਮਰਨ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਕਰਦੇ ਰਹਿਣ ਦਾ ਪ੍ਰਣ ਲਿਆ । ਨਾਮ ਚਰਚਾ ਦੀ ਸਮਾਪਤੀ ਮੌਕੇ ਆਈ ਹੋਈ ਸਾਧ-ਸੰਗਤ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮੁਹਿੰਮ ਸਹਾਰਾ ਏ ਆਸਰਾ ਮੁਹਿੰਮ ਤਹਿਤ ਕਰੀਬ 15 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ 85 ਮੈਬਰ ਜੋਗਿੰਦਰ ਇੰਸਾਂ, ਯੋਗੇਸ਼ ਇੰਸਾਂ, 85 ਮੈਂਬਰ ਭੈਣਾਂ ਮੰਜੂ ਇੰਸਾਂ,ਮਮਤਾ ਇੰਸਾਂ, ਤਿਰਲੋਚਨ ਇੰਸਾਂ, ਮੇਵਾ ਸਿੰਘ ਇੰਸਾਂ, ਪੁਸ਼ਪਿੰਦਰ ਪਾਲ ਇੰਸਾਂ, ਮੁਕੇਸ਼ ਇੰਸਾਂ, ਧੀਰਜ ਇੰਸਾਂ , ਕੁਲਜੀਵਨ ਟੰਡਨ ਇੰਸਾਂ, ਜਸਬੀਰ ਇੰਸਾਂ, ਸੁਸ਼ੀਲ ਇੰਸਾਂ, ਗੋਪਾਲ ਇੰਸਾਂ, ਮੋਹਨ ਲਾਲ ਇੰਸਾਂ, ਮਨੋਜ ਇੰਸਾਂ, ਸਾਹਿਲ ਇੰਸਾਂ, ਵਿੱਕੀ ਇੰਸਾਂ, ਹਰਸ਼ ਇੰਸਾਂ, ਬਲਾਕ ਅਮਲੋਹ ਦੇ ਜਿੰਮੇਵਾਰ ਰਜਿੰਦਰ ਸਿੰਘ ਬਲਾਕ ਪ੍ਰੇਮੀ ਸੇਵਕ ,ਕੁਲਜੀਵਨ ਟੰਡਨ 15 ਮੈਂਬਰਜੋਗਿਦਰਪਾਲ ਪ੍ਰੇਮੀ ਸੇਵਕ ਅਮਲੋਹ ਗੁਰਪਾਲ ਮਾਸਟਰ 15 ਮੈਂਬਰ ਬਲਤੇਜ ਇੰਸਾ ਪ੍ਰੇਮੀ ਸੇਵਕ ਅਮਲੋਹ ਅਵਤਾਰ ਸਿੰਘ ਘੱਲੂਮਾਜਰਾ ਸਦੀਕ ਮੁਹਮੰਦ ਪ੍ਰੇਮੀ ਸੇਵਕ ਭੱਦਲਥੂਹਾ, ਗੁਰਸੇਵਕ ਇੰਸਾ, ਸਰਪੰਚ ਚਮਕੌਰ ਸਿੰਘ ਮਨਦੀਪ ਇੰਸਾਂ, ਤੋ ਇਲਾਵਾ ਜਿਲ੍ਹੇ ਭਰ ਦੇ ਬਲਾਕਾਂ ਦੇ ਜਿੰਮੇਵਾਰ ਪ੍ਰੇਮੀ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਤੇ ਭੈਣਾਂ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।