ਧਨੌਲਾ (ਸੁਮਿਤ ਲਾਲੀ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਤੇ ਲੋਹੜੀ ਦਾ ਤਿਉਹਾਰ ਧਨੌਲਾ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਖਾਣ-ਪੀਣ ਦਾ ਸਮਾਨ ਅਤੇ ਟੋਪੀਆਂ, ਬੁੂਟ ਤੇ ਕੋਟੀਆਂ ਵੰਡ ਕੇ ਮਨਾਇਆ। ਜਾਣਕਾਰੀ ਅਨੁਸਾਰ ਧਨੌਲਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਰ ਪ੍ਰੇਰਨਾ ਅਨੁਸਾਰ ਕੋਈ ਵੀ ਖੁਸ਼ੀ ਜਾਂ ਗਮ ਦੇ ਮੌਕੇ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਜਾਵੇ। ਜਿਸ ਤਹਿਤ ਧਨੌਲਾ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਲੋਹੜੀ ਦੇ ਤਿਉਹਾਰ ਦੇ ਮੌਕੇ ’ਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ। (Welfare Work)
ਇਹ ਵੀ ਪੜ੍ਹੋ : ਮਾਰੀਸ਼ਸ ’ਚ ਵੀ ਰਾਮ : 22 ਜਨਵਰੀ ਨੂੰ ਦੋ ਘੰਟੇ ਦੀ ਛੁੱਟੀ ਦਾ ਐਲਾਨ
ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਨੂੰ ਟੋਪੀਆਂ, ਬੂਟ ਤੇ ਕੋਟੀਆਂ ਵੰਡੀਆਂ ਗਈਆਂ। ਇਸ ਦੌਰਾਨ ਮਾਤਾ ਇੰਦਰਾ ਰਾਣੀ, ਸੰਨੀ ਸਿੰਘ ਅਤੇ ਬੱਬਲੀ ਸਿੰਘ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਸਮੇਂ 85 ਮੈਂਬਰ ਰਾਜਨ ਇੰਸਾਂ, ਪ੍ਰੇਮੀ ਸੇਵਕ ਸ਼ੀਤਲ ਇੰਸਾਂ, ਪੰਦਰਾਂ ਮੈਂਬਰ ਸੁਰਿੰਦਰ ਇੰਸਾਂ, ਬਲਬੀਰ ਇੰਸਾਂ, ਗਗਨ ਇੰਸਾਂ, ਭੈਣ ਸਰੋਜ ਇੰਸਾਂ, ਸ਼ਮਾ ਇੰਸਾਂ, ਕੁਲਵਿੰਦਰ ਇੰਸਾਂ, ਲਕਸ਼ਮੀ ਇੰਸਾਂ, ਅੱੈਮਐੱਸਜੀ ਆਈਟੀ ਵਿੰਗ ਤੋਂ ਭੈਣ ਸ਼ਿਲਪਾ ਇੰਸਾਂ ਤੇ ਬੱਬਲ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ/ਭੈਣਾਂ ਹਾਜ਼ਰ ਸਨ। (Welfare Work)