ਤਿਉਹਾਰ ਵਾਲੇ ਦਿਨ ਵਾਪਰਿਆ ਵੱਡਾ ਹਾਦਸਾ, ਮਿੱਟੀ ਹੇਠਾਂ ਦਬ ਗਏ ਮਜ਼ਦੂਰ

Accident

ਮੋਗਾ। ਸਥਾਨਕ ਦੁਸਾਂਝ ਰੋਡ ’ਤੇ ਇੱਕ ਪਲਾਟ ਦੀ ਨੀਂਹ ਪੁੱਟਦੇ ਸਮੇਂ ਮਿੱਟੀ ਡਿੱਗਣ ਨਾਲ ਦੋ ਮਜ਼ਦੂਰ ਹੇਠਾਂ ਦਬ ਗਏ। ਮਿੰਟੀ ਦੇ ਢੇਰ ’ਚ ਦਬਣ ਕਾਰਨ ਦੋਵੇਂ ਮਜ਼ਦੂਰ ਗੰਭੀਰ ਜਖ਼ਮੀ ਹੋਏ ਹਨ, ਜਿਸ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। (Accident)

ਇਸ ਸਬੰਧੀ ਜਾਣਕਾਰੀ ਦਿੰਦੇ ਹੋਹੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚੰਨੀ ਨੇ ਦੱਸਿਆ ਕਿ ਦੁਸਾਂਝ ਰੋਡ ’ਤੇ ਇੱਕ ਪੁਰਾਣੇ ਪਲਾਟ ਦੀ ਨੀਂਹ ’ਚ ਖੁਦਾਈ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਨੇੜੇ ਹੀ ਮਿੱਟੀ ਦਾ ਢੇਰ ਪਿਆ ਸੀ, ਜਿਸ ਦੇ ਡਿੱਗਣ ਨਾਲ ਦੋ ਮਜ਼ਦੂਰ ਜਖ਼ਮੀ ਹੋ ਗਏ। ਮਜ਼ਦੂਰਾਂ ’ਤੇ ਚਿੱਕੜ ਡਿੱਗਣ ਕਾਰਨ ਪਲਾਟ ਦੇ ਮਾਲਕ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਮੰਗਵਾਈ ਅਤੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮਿੱਟੀ ’ਚ ਦਬੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। (Accident)

Also Read : ਮਾਰੀਸ਼ਸ ’ਚ ਵੀ ਰਾਮ : 22 ਜਨਵਰੀ ਨੂੰ ਦੋ ਘੰਟੇ ਦੀ ਛੁੱਟੀ ਦਾ ਐਲਾਨ

ਉੱਥੇ ਹੀ ਮੌਕੇ ’ਤੇ ਪਹੁੰਚੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ’ਤੇ ਸ਼ਿਕਾਇਤ ਮਿਲੀ ਸੀ ਅਤੇ ਉਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਦੋਵਾਂ ਮਜ਼ਦੂਰਾਂ ਨੂੰ ਕੱਢ ਲਿਆ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।