‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ 3 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ

Sahara E Insan
ਬਠਿੰਡਾ : ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੰਦੇ ਹੋਏ ਸੇਵਾਦਾਰ।

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ 161ਵੇਂ ਮਾਨਵਤਾ ਭਲਾਈ ਦੇ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੀ ਸਾਧ-ਸੰਗਤ ਵੱਲੋਂ ਪ੍ਰੇਮੀ ਸੇਵਕ ਸੇਵਾਮੁਕਤ ਲੈਕਚਰਾਰ ਜਸਵੰਤ ਰਾਏ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕੋਮਲ ਇੰਸਾਂ ਦੀ ਅਗਵਾਈ ਹੇਠ ਪ੍ਰੇਮੀ ਸੰਮਤੀ ਅਤੇ ਸਾਧ-ਸੰਗਤ ਵੱਲੋਂ 3 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ।  (Sahara E Insan)

ਇਸ ਮੌਕੇ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਰਮਨ ਪਤਨੀ ਸਵ. ਵਿੱਕੀ ਕੁਮਾਰ ਗਲੀ ਨੰ.1, ਜਨਤਾ ਨਗਰ, ਪੂਨਮ ਪਤਨੀ ਸਵ. ਸੰਜੇ ਕੁਮਾਰ ਵਾਸੀ ਗਲੀ ਨੰ.5, ਜਨਤਾ ਨਗਰ ਅਤੇ ਰਾਜੂ ਗਲੀ ਨੰ.4 ਗੋਪਾਲ ਨਗਰ ਵਾਸੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਵਿਪਚ ਕਮਾਈ ਕਰਨ ਵਾਲੇ ਘਰ ਦੇ ਮੁਖੀਆਂ ਦੀ ਨਸ਼ਾ ਕਰਨ ਨਾਲ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਬਹੁਤ ਹੀ ਮੁਸ਼ਕਿਲ ਨਾਲ ਆਪਣਾ ਗੁਜਾਰਾ ਕਰਦੇ ਹਨ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਮਿਲ ਕੇ ਇਨ੍ਹਾਂ ਪਰਿਵਾਰਾਂ ਦੀ ਮੱਦਦ ਕੀਤੀ ਹੈ। ਪਰਿਵਾਰਾਂ ਨੇ ਮੱਦਦ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। Sahara E Insan

ਇਹ ਵੀ ਪੜ੍ਹੋ: ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ

ਸੇਵਾਦਾਰਾਂ ਨੇ ਅੱਗੇ ਦੱਸਿਆ ਕਿ ਪਿਛਲੇ ਦਿਨੀਂ ਮਿਲੇ ਪੂਜਨੀਕ ਗੁਰੂ ਜੀ ਦੇ 18ਵੇਂ ਸ਼ਾਹੀ ਪੱਤਰ ਵਿੱਚ ਫਰਮਾਏ ਬਚਨਾਂ ’ਤੇ ਅਮਲ ਕਮਉਂਦਿਆਂ ਏਰੀਆ ਜਨਤਾ ਨਗਰ ਵੱਲੋਂ ਇਨ੍ਹਾਂ ਪਰਿਵਾਰਾਂ ਦੀ ਮੱਦਦ ਕੀਤੀ ਗਈ ਇਸ ਮੌਕੇ ਪ੍ਰੇਮੀ ਸੰਮਤੀ ਦੇ ਸੇਵਾਦਾਰ 15 ਮੈਂਬਰ ਡਾ. ਭਾਰਤ ਭੂਸ਼ਨ ਇੰਸਾਂ, ਛੋਟੇ ਲਾਲ ਇੰਸਾਂ, ਰਮੇਸ਼ ਇੰਸਾਂ, ਜਗਨ ਨਾਥ ਇੰਸਾਂ, ਰੋਬਿਨ ਇੰਸਾਂ, ਪ੍ਰਦੀਪ ਇੰਸਾਂ, ਭੈਣ ਸੁਰਿੰਦਰ ਇੰਸਾਂ, ਨਿੱਕੀ ਇੰਸਾਂ, ਅੰਕਿਤਾ ਇੰਸਾਂ, ਜਸਵੀਰ ਇੰਸਾਂ, ਰਮੇਸ਼ ਇੰਸਾਂ, ਸ਼ਕੁੰਤਲਾ ਇੰਸਾਂ ਅਤੇ ਲੰਗਰ ਸੰਮਤੀ ਸੇਵਾਦਾਰ ਆਸਾ ਰਾਮ ਇੰਸਾਂ ਹਾਜ਼ਰ ਸਨ