ਅੰਕਿਤ-ਫੌਜੀ ਦੇ ਘਰ ਪਹੁੰਚੀਆਂ NIA ਦੀਆਂ ਟੀਮਾਂ | NIA
- ਬਠਿੰਡਾ ’ਚ ਹੈਰੀ ਮੌੜ ਦੀ ਜਾਂਚ | NIA
ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਅਤੇ ਪੰਜਾਬ ’ਚ ਅੱਜ ਭਾਵ ਵੀਰਵਾਰ ਸਵੇਰੇ National Investigation Agency (NIA) ਨੇ ਛਾਪਾ ਮਾਰਿਆ ਹੈ। ਐੱਨਆਈਏ ਦੀ ਟੀਮ ਸੋਨੀਪਤ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਪ੍ਰਿਯਵਤ ਫੌਜੀ ਦੇ ਘਰ ਪਹੁੰਚੀ। ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱੱਛ ਕੀਤੀ। ਇਸ ਤੋਂ ਇਲਾਵਾ ਹਰਿਆਣਾ ਦੇ ਝੱਜਰ ਅਤੇ ਪਲਵਲ ’ਚ ਵੀ ਅੱੈਨਆਈਏ ਦੀ ਟੀਮ ਨੇ ਛਾਪਾ ਮਾਰਿਆ ਹੈ। ਹਰਿਆਣਾ ਤੋਂ ਇਲਾਵਾ ਐੱਨਆਈਏ ਦੀ ਟੀਮ ਪੰਜਾਬ ਦੇ ਬਠਿੰਡਾ ’ਚ ਗੈਂਗਸਟਰ ਹੈਰੀ ਮੋੜ ਦੇ ਘਰ ਵੀ ਪਹੁੰਚੀ ਹੈ।
Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲਾ ਸ਼ੂਟਰ ਅੰਕਿਤ ਸੋਨੀਪਤ ਦੇ ਪਿੰਡ ਸੇਰਸਾ ਦਾ ਰਹਿਣ ਵਾਲਾ ਹੈ ਅਤੇ ਪ੍ਰਿਯਵਤ ਫੌਜੀ ਪਿੰਡ ਗਢੀ ਸਿਸਾਨਾ ਦਾ ਰਹਿਣ ਵਾਲਾ ਹੈ। ਐੱਨਆਈਏ ਦੇ ਅਧਿਕਾਰੀਆਂ ਨੇ ਸਵੇਰੇ 5 ਵਜੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਘਰਾਂ ’ਚ ਪਹੁੰਚੀ ਅਤੇ ਸਵੇਰੇ 7 ਵਜੇ ਤੱਕ ਇਹ ਛਾਪਾ ਚੱਲਿਆ। ਇਸ ਤੋਂ ਪਹਿਲਾਂ ਵੀ ਐੱਨਆਈਏ ਦੀ ਟੀਮ ਦੋਵਾਂ ਦੇ ਘਰਾਂ ’ਚ 3 ਵਾਰ ਛਾਪਾ ਮਾਰ ਚੁੱਕੀ ਹੈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਦੀ ਇਨ੍ਹਾਂ ਦੇ ਪਿੰਡਾਂ ’ਚ ਗਸ਼ਤ ਚੱਲਦੀ ਰਹਿੰਦੀ ਹੈ। (NIA)
ਕੌਣ ਹੈ ਅੰਕਿਤ ਸੇਰਸਾ | NIA
ਅੰਕਿਤ ਸੇਰਸਾ ਸਿਰਫ 9ਵੀਂ ਜਮਾਤ ਤੱਕ ਹੀ ਪੜਿ੍ਹਆ ਹੋਇਆ ਹੈ। ਜਿਸ ਨੇ ਕਤਲ ਤੋਂ ਪਹਿਲਾਂ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਦਾ ਨਾਂਅ ਲਿਖ ਕੇ ਤਸਵੀਰ ਵੀ ਖਿਚਵਾਈ ਸੀ। ਸਿੱਧੂ ਮੂਸੇਵਾਲਾ ਦੇ ਸਭ ਤੋਂ ਨਜ਼ਦੀਕ ਜਾ ਕੇ ਅੰਕਿਤ ਨੇ ਹੀ ਗੋਲੀਆਂ ਮਾਰੀਆਂ ਸਨ। ਪੁਲਿਸ ਜਾਂਚ ਤੋਂ ਪਤਾ ਲੱਗਿਆ ਕਿ ਉਸ ਨੇ ਦੋਵਾਂ ਹੱਥਾਂ ’ਚ ਪਸਤੌਲ ਫੜ ਕੇ ਮੂਸੇਵਾਲਾ ਦੇ ਗੋਲੀਆਂ ਚਲਾਈਆਂ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਗੁਜਰਾਤ ਭੱਜ ਗਿਆ। ਗੁਜਰਾਤ ਤੋਂ ਦਿੱਲੀ ਆਏ ਤਾਂ ਗ੍ਰਿਫਤਾਰ ਹੋ ਗਏ। (NIA)
ਪੰਜਾਬ-ਹਰਿਆਣਾ ’ਚ ਐੱਨਆਈਏ ਨਾਲ ਜੁੜੇ ਹੋਰ ਅਪਡੇਟ….. | NIA
- ਪਲਵਲ ਦੇ ਹੋਡਲ ਉਪਮੰਡਲ ਦੇ ਪਿੰਡ ਕਰਮਨ ’ਚ ਸਰਪੰਚ ਦੇ ਘਰ ਐੱਨਆਈਏ ਦਾ ਛਾਪਾ ਪਿਆ। ਟੀਮ ਵੀਰਵਾਰ ਸਵੇਰੇ 5 ਵਜੇ ਅਨਿਲ ਦੇ ਘਰ ਪਹੁੰਚੀ। ਫਿਲਹਾਲ ਟੀਮ ਘਰ ’ਚ ਪੁੱਛਗਿੱਛ ਕਰ ਰਹੀ ਹੈ। ਸਰਪੰਚ ਸਰੋਜ ਦੇ ਦੇਵਰ ਅਨਿਲ ਦੇ ਬਬੀਹਾ ਗੈਂਗ ਦੇ ਗੈਂਗਸਟਰ ਨੀਰਜ ਫਿਰੋਜ਼ਪੁਰੀਆ ਨਾਲ ਸਬੰਧ ਦੱਸੇ ਜਾ ਰਹੇ ਹਨ।
- ਬਠਿੰਡਾ ’ਚ ਗੈਂਗਸਟਰ ਹੈਰੀ ਮੌੜ ਦੇ ਘਰ ਐੱਨਆਈਏ ਦਾ ਛਾਪਾ ਪਿਆ ਹੈ। ਫਿਲਹਾਲ ਕਿਸੇ ਨੂੰ ਵੀ ਘਰ ’ਚ ਆਉਣ-ਜਾਣ ਦੇ ਆਦੇਸ਼ ਨਹੀਂ ਹਨ।
- ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਝੱਜਰ ਦੇ ਪਿੰਡ ਬੇਰੀ ਦੇ ਰਹਿਣ ਵਾਲੇ ਕੁਲਦੀਪ ਉਰਫ ਕਸ਼ਿਸ਼ ਦੇ ਘਰ ਵੀ ਐੱਨਆਈਏ ਦਾ ਛਾਪਾ ਪਿਆ ਹੈ। ਕਰੀਬ ਇੱਕ ਘੰਟਾ ਐੱਨਆਈਏ ਦੇ ਅਧਿਕਾਰੀਆਂ ਨੇ ਪਰਿਵਾਰ ਦੇ ਲੋਕਾਂ ਤੋਂ ਐੱਨਆਈਏ ਦੀ ਟੀਮ ਨੇ ਪੁੱਛਗਿੱਛ ਕੀਤੀ ਹੈ। (NIA)