ਦੋ ਹਾਦਸਿਆਂ ਨੇ ਨਿਗਲੀਆਂ 10 ਜਾਨਾਂ, ਢਾਈ ਦਰਜਨ ਤੋਂ ਜ਼ਿਆਦਾ ਜ਼ਖਮੀ

Accidents

(ਰਾਜਨ ਮਾਨ/ਅਮਿਤ ਗਰਗ/ਸੁਰਿੰਦਰ) ਅੰਮ੍ਰਿਤਸਰ/ਰਾਮਪੁਰਾ ਫੂਲ/ਤਪਾ। ਪੰਜਾਬ ਵਿੱਚ ਅੱਜ ਦੋ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕ ਹਾਦਸਿਆਂ ‘ਚ 10 ਜਣਿਆਂ ਦੀ ਮੌਤ ਅਤੇ ਢਾਈ ਦਰਜਨ ਤੋਂ ਜ਼ਿਆਦਾ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਪਹਿਲਾ ਹਾਦਸਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਕੌਮੀ ਮਾਰਗ ਦੇ ਕੰਢੇ ਵਸੇ ਪਿੰਡ ਉਮਰਾ ਨੰਗਲ ਕੋਲ ਵਾਪਰਿਆ, ਜਿਸ ‘ਚ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ, (Accidents )

ਜਿਨ੍ਹਾਂ ‘ਚ ਚਾਰ ਔਰਤਾਂ ਸ਼ਾਮਲ ਹਨ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਲਈ ਆਏ 16 ਵਿਅਕਤੀ ਸਮੇਤ ਬੱਚੇ ਜੋ ਕਿ ਕਾਰ ਨੰ ਐਚ.ਪੀ 39 ਬੀ 3340 ਅਤੇ ਟੈਂਪੂ ਨੰ. ਪੀ-ਬੀ-07 ਏ ਐਸ 8132 ‘ਤੇ ਸਵਾਰ ਸਨ ਤੇ ਸਵੇਰੇ ਕਰੀਬ 5.50 ‘ਤੇ ਮੋੜ ਉਮਰਾਨੰਗਲ ਵਿਖੇ ਸੜਕ ਤੋਂ ਕਿਨਾਰੇ ‘ਤੇ ਰੁਕੇ ਸਨ ਕਿ ਇੰਨੇ ਨੂੰ ਪਿੱਛੋਂ ਤੇਜ਼ ਰਫਤਾਰ ਆ ਰਹੀ ਸਕਾਰਪੀਓ ਕਾਰ ਨੰ. ਡੀ.ਐਲ-4 ਸੀ-ਐਨ.ਬੀ 7904 ਨੇ ਖੜ੍ਹੇ ਟੈਂਪੂ ਨੂੰ ਟੱਕਰ ਮਾਰਨ ਉਪਰੰਤ ਉਸ ਦੇ ਅੱਗੇ ਖੜੀ ਕਾਰ ਨੂੰ ਵੀ ਪਿੱਛੋਂ ਟੱਕਰ ਮਾਰੀ, ਜਿਸ ਨਾਲ 16 ਵਿਅਕਤੀਆਂ ‘ਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਬਾਕੀ ਜਖਮੀਆਂ ਵਿਚੋਂ ਇੱਕ ਔਰਤ ਨੂੰ ਐਂਬੂਲੈਂਸ ਰਾਂਹੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਿਸ ਨੇ ਹਸਪਤਾਲ ਪਹੁੰਚਦੇ ਹੀ ਜਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਮੌਕੇ ਤੇ ਪੁੱਜੀ ਥਾਣਾ ਬਿਆਸ ਦੀ ਪੁਲਿਸ, ਹਾਈਵੇ ਪੈਟਰੋਲਿੰਗ ਪੁਲਿਸ ਦੇ ਹੌਲਦਾਰ ਤਰਸੇਮ ਸਿੰਘ ਅਤੇ ਵੱਖ ਵੱਖ ਐਂਬੂਲੈਂਸ ਵਲੋਂ ਜਖਮੀਆਂ ਨੂੰ ਬਿਆਸ ਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਜਿਆ ਗਿਆ।

ਢਾਈ ਦਰਜਨ ਤੋਂ ਜ਼ਿਆਦਾ ਜ਼ਖਮੀ

ਜਿੱਥੋਂ ਗੰਭੀਰ ਜਖਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਹਾਦਸੇ ਦੌਰਾਨ ਮ੍ਰਿਤਕਾਂ ਦੀ ਸੂਚੀ ‘ਚ ਕਮਲਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਨਸਰਾਲਾ, ਸੇਵਾ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਸਰਾਲਾ, ਸਰਬਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਹੁਸ਼ਿਆਰਪੁਰ, ਅਵਤਾਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਨੰਗਲ ਨਰੋਲਾ, ਕੋਮਲਪ੍ਰੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਨੰਗਲ ਨਰੋਲਾ ਦੀ ਮੌਤ ਹੋ ਗਈ ਹੈ। (Accidents )

ਇਸ ਤੋਂ ਇਲਾਵਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਅੰਮ੍ਰਿਤਸਰ ਰੈਫਰ ਕੀਤੇ ਗਏ ਜਖਮੀਆਂ ਵਿਚੋਂ ਹਰਭਜਨ ਕੌਰ ਪਤਨੀ ਲੇਟ ਸੇਵਾ ਸਿੰਘ ਵਾਸੀ ਨਸਰਾਲਾ, ਸਤਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਨਾ ਮਾਲੂਮ ਦੀ ਵੀ ਮੌਤ ਹੋਣ ਦੀ ਖਬਰ ਹੈ ਪੁਲਿਸ ਅਨੁਸਾਰ ਮ੍ਰਿਤਕਾਂ ਤੋਂ ਇਲਾਵਾ ਹਾਦਸੇ ਦੌਰਾਨ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨੰਗਲ ਨਰੋਲਾ, ਬਬਲਪ੍ਰੀਤ ਕੌਰ (4) ਪੁੱਤਰੀ ਹਰਜੀਤ ਸਿੰਘ ਵਾਸੀ ਨਸਰਾਲਾ, ਜਸਪ੍ਰੀਤ ਸਿੰਘ (ਕਰੀਬ 6 ਸਾਲ) ਪੁੱਤਰ ਇੰਦਰਜੀਤ ਸਿੰਘ ਵਾਸੀ ਮਾਡਲ ਟਾਊਨ ਗਲੀ ਨੰ.3 ਹੁਸ਼ਿਆਰਪੁਰ, ਮਨਜੀਤ ਕੌਰ ਪਤਨੀ ਸਤਿੰਦਰ ਸਿੰਘ ਵਾਸੀ ਗਗਰੇਟ ਹਿਮਾਚਲ, ਜੈ ਪ੍ਰੀਤ ਸਿੰਘ ਵਾਸੀ ਗਗਰੇਟ, ਗਗਨਪ੍ਰੀਤ ਕੌਰ, ਰਣਜੀਤ ਸਿੰਘ, ਅਵਤਾਰ ਸਿੰਘ ਵਾਸੀ ਨੰਗਲ ਆਦਿ ਤੋਂ ਇਲਾਵਾ ਨਾ ਮਾਲੂਮ ਵਿਅਕਤੀ ਹਾਜ਼ਰ ਸਨ ਐਸ.ਐਚ.ਓ ਬਿਆਸ ਅਮਨਦੀਪ ਸਿੰਘ ਨੇ ਦੱਸਿਆ ਕਿ ਸਕਾਰਪੀਓ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਹਨ।

ਦੂਜਾ ਹਾਦਸਾ ਜੇਠੂਕੇ ਨੇੜੇ ਵਾਪਰਿਆ

ਦੂਜਾ ਹਾਦਸਾ ਰਾਮਪੁਰਾ ਫੂਲ ਜੀਟੀ ਰੋਡ ਉੱਪਰ ਸਥਿਤ ਜੇਠੂਕੇ ਨੇੜੇ ਵਾਪਰਿਆ, ਜਿਸ ‘ਚ ਇੱਕ ਬਸ ਅਤੇ ਕੈਂਟਰ ਦੀ ਟੱਕਰ ਹੋਣ ‘ਚ ਤਿੰਨ ਯਾਤਰੀਆਂ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਯਾਤਰੀ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀ.ਬੀ.10 ਐਫ.ਐਫ-2881 ਅੱਜ ਸਵੇਰ ਸਵਾ ਛੇ ਵਜੇ ਦੇ ਕਰੀਬ ਬਠਿੰਡਾ ਤੋਂ ਚਿੰਤਪੁਰਨੀ ਧਾਮ ਜਾ ਰਹੀ ਸੀ।ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਉੱਪਰ ਸਥਿਤ ਪਿੰਡ ਜੇਠੂਕੇ ਨੇੜੇ ਪਹੁੰਚਣ ‘ਤੇ ਬੱਸ ਦੀ ਸਾਹਮਣੇ ਤੋਂ ਆ ਰਹੇ ਵਾਈਟ ਸੀਮਿੰਟ ਨਾਲ ਭਰੇ ਕੈਂਟਰ ਨੰਬਰ ਪੀਬੀ-03-ਏਪੀ-8373 ਨਾਲ ਸਿੱਧੀ ਟੱਕਰ ਹੋ ਗਈ।ਹਾਦਸੇ ਦੌਰਾਨ ਕੈਂਟਰ ਚਾਲਕ ਜਗਸੀਰ ਸਿੰਘ (32) ਪੁੱਤਰ ਭੂਰਾ ਸਿੰਘ ਵਾਸੀ ਪਿੰਡ ਜੱਜਲ ਜਿਲਾ ਬਠਿੰਡਾ ਅਤੇ ਕੌਸ਼ਲਿਆ ਦੇਵੀ (60) ਪਤਨੀ ਮਲਕੀਤ ਰਾਮ ਵਾਸੀ ਪਿੰਡ ਹੈਵੋਵਾਲ ਜਿਲਾ ਲੁਧਿਆਣਾ ਦੀ ਮੌਕੇ ‘ਤੇ ਮੌਤ ਹੋ ਗਈ।ਇਸ ਦੌਰਾਨ ਦੋ ਦਰਜਨ ਦੇ ਕਰੀਬ ਯਾਤਰੀ ਜਖਮੀ ਹੋ ਗਏ।ਜਖਮੀਆਂ ਵਿੱਚੋਂ ਬਸ ਚਾਲਕ ਮਲਕੀਤ ਸਿੰਘ (28) ਪਿੰਡ ਕਾਉਂਕੇ ਜਿਲਾ ਲੁਧਿਆਣਾ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਹਾਦਸੇ ਵਿੱਚ ਜਖਮੀ 11 ਯਾਤਰੀਆਂ ਨੂੰ ਸਹਾਰਾ ਗਰੁੱਪ ਪੰਜਾਬ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ ਗਿਆ।ਜਖਮੀਆਂ ਦੀ ਪਹਿਚਾਣ ਮਲਕੀਤ ਕੌਰ ਪਤਨੀ ਗੁਰਬਖਸਸ਼ ਸਿੰਘ ਵਾਸੀ ਪਿੰਡ ਰਾਮਪੁਰਾ, ਜਗਦੀਸ਼ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪੀਰਕੋਟ, ਕਾਂਤਸ਼੍ਰੀ ਪੁੱਤਰ ਗੌਰੀ ਸ਼ੰਕਰ ਵਾਸੀ ਰਾਮਪੁਰਾ ਫੂਲ, ਸੁਖਵਿੰਦਰ ਸਿੰਘ ਪੁੱਤਰ ਜੋਗਾ ਸਿੰਘ, ਪਰਮਜੀਤ ਕੌਰ ਪਤਨੀ ਜੋਗਾ ਸਿੰਘ ਵਾਸੀ ਪਿੰਡ ਰਾਮਪੁਰਾ, ਗੁਰਪ੍ਰੀਤ ਸਿੰਘ ਪੁੱਤਰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਬਖਤੂ, ਦਲੇਰ ਸਿੰਘ ਪੁੱਤਰ  ਵਕੀਲ ਸਿੰਘ ਵਾਸੀ ਪਿੰਡ ਮਹਿਰਾਜ,

ਅਮਨਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰਾਮਪੁਰਾ ਫੂਲ, ਤਰਲੋਚਨ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਮਾਨਸਾ ਖੁਰਦ, ਗੁਰਤੇਜ ਸਿੰਘ ਵਾਸੀ ਗੁਰਜੰਟ ਸਿੰਘ ਵਾਸੀ ਪਿੰਡ ਰਾਮਨਿਵਾਸ ਅਤੇ ਕੁਲਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਮਹਿਰਾਜ ਵਜੋਂ ਹੋਈ ਹੈ।ਇਸ ਤੋਂ ਬਿਨਾਂ ਕੁਝ ਜ਼ਖਮੀ ਸਿਵਲ ਹਸਪਤਾਲ ਤਪਾ ਵੀ ਜ਼ੇਰੇ ਇਲਾਜ ਹਨ, ਜਿਹਨਾਂ ‘ਚ ਕੇਸ਼ਵ ਕੁਮਾਰ ਬਠਿੰਡਾ,ਪਰਮਜੀਤ ਕੌਰ ਰਾਮਪੁਰਾ, ਮਲਕੀਤ ਕੌਰ ਰਾਮਪੁਰਾ, ਸੁਖਮਿੰਦਰ ਸਿੰਘ ਰਾਮਪੁਰਾ, ਨਛੱਤਰ ਸਿੰਘ ਗਿੱਦੜਬਾਹਾ ,ਰਾਜਪਾਲ ਕੌਰ, ਗੁਰਨਾਮ ਕੌਰ, ਜਗਦੀਸ਼ ਕੁਮਾਰ, ਅਮਿੱਤ ਸਿੰਗਲਾ, ਮੋਨਿਕਾ, ਵਿਕਾਸ ਕੁਮਾਰ , ਜਗਦੀਪ ਸਿੰਘ ਪੁਲਿਸ ਮੁਲਾਜਮ ਆਦਿ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਹਾਦਸੇ ਵਾਲੀ ਜਗ੍ਹਾ ਨੇੜੇ ਸੜਕ ਨਿਰਮਾਣ ਦਾ ਕੰਮ ਚੱਲਦਾ ਹੋਣ ਕਾਰਣ ਉਕਤ ਸੜਕ ਦਾ ਇੱਕ ਹਿੱਸਾ ਬੰਦ ਪਿਆ ਸੀ ਜਿਸਦੇ ਚੱਲਦਿਆਂ ਤੇਜ ਰਫਤਾਰ ਬੱਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਹੋ ਗਈ।ਉੱਧਰ ਥਾਣਾ ਰਾਮਪੁਰਾ ਸਦਰ ਦੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿੱਰੁਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ