‘ਸਹਾਰਾ ਏ ਇੰਸਾਂ’ ਤਹਿਤ ਮਲੋਟ ਬਲਾਕ ਦੀ ਸਾਧ-ਸੰਗਤ ਨੇ ਕੀਤੀ ਪਰਿਵਾਰਾਂ ਦੀ ਸੰਭਾਲ

Sahara-E-Insan

ਜੋਨ ਨੰਬਰ 4 ਨੇ 2 ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ | Sahara-E-Insan

ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੇ ਦਿਨੀਂ ਭੇਜੀ ਸ਼ਾਹੀ ਚਿੱਠੀ ਵਿੱਚ ਮਾਨਵਤਾ ਭਲਾਈ ਕਾਰਜਾਂ ਵਿੱਚ ਇੱਕ ਹੋਰ ਨਵਾਂ ਕਾਰਜ ਜੋੜਦਿਆਂ 161ਵੇਂ ਭਲਾਈ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਕਾਰਜ ਤਹਿਤ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦੇ ਘਰ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਣ ਮੌਤ ਹੋ ਗਈ, ਅਜਿਹੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਬਲਾਕ ਮਲੋਟ ਦੀ ਸਾਧ-ਸੰਗਤ ਉਨ੍ਹਾਂ ਦੀ ਆਰਥਿਕ ਮੱਦਦ ਕਰ ਕੇ ਉਨ੍ਹਾਂ ਦਾ ਦੁੱਖ ਵੀ ਵੰਡਾ ਰਹੀ ਹੈ। (Sahara-E-Insan)

Sahara-E-Insan

ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ, ਮਮਤਾ ਇੰਸਾਂ, ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਬੀਤੇ ਦਿਨੀਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਸ਼ਾਹੀ ਚਿੱਠੀ ਵਿੱਚ ਮਾਨਵਤਾ ਭਲਾਈ ਦਾ ਨਵਾਂ ਕਾਰਜ ’ਸਹਾਰਾ-ਏ-ਇੰਸਾਂ’ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 4 ਦੀ ਸਾਧ-ਸੰਗਤ ਨੇ ਉਨ੍ਹਾਂ 2 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇ ਕੇ ਮੱਦਦ ਕੀਤੀ ਜਿੰਨ੍ਹਾਂ ਪਰਿਵਾਰਾਂ ਦੇ ਮੁਖੀਆਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਸੀ।

ਪੂਜਨੀਕ ਗੁਰੂ ਜੀ ਦੀ ਸਿੱਖਿਆ ਤੇ ਅਮਲ ਕਰਦੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਸਾਰ ਲੈਣ ਗਏ ਡੇਰਾ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੋਨ ਨੰਬਰ 2 ਵੱਲੋਂ 1 ਪਰਿਵਾਰ, ਜੋਨ ਨੰਬਰ 5 ਵੱਲੋਂ 2 ਪਰਿਵਾਰਾਂ ਅਤੇ ਜੋਨ ਨੰਬਰ 6 ਵੱਲੋਂ 1 ਪਰਿਵਾਰ ਦੀ ਮੱਦਦ ਕੀਤੀ ਜਾ ਚੁੱਕੀ ਹੈ।

Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਸਕੀਮ ਲੋਕਾਂ ਲਈ ਬਣ ਰਹੀ ਐ ਵਰਦਾਨ

ਇਸ ਮੌਕੇ 15 ਮੈਂਬਰ ਗੁਲਸ਼ਨ ਅਰੋੜਾ ਇੰਸਾਂ, ਸੰਜੀਵ ਭਠੇਜਾ ਇੰਸਾਂ, ਡਾ. ਜੈਪਾਲ ਇੰਸਾਂ, ਦੀਪਕ ਮੱਕੜ ਇੰਸਾਂ, ਕਮਲ ਇੰਸਾਂ, ਅਮਨ ਇੰਸਾਂ ਤੋਂ ਇਲਾਵਾ ਭੈਣਾਂ ਵਿੱਚੋਂ ਅਲਕਾ ਇੰਸਾਂ, ਅਮਨ ਇੰਸਾਂ, ਪੂਨਮ ਇੰਸਾਂ, ਪ੍ਰਵੀਨ ਇੰਸਾਂ ਅਤੇ ਰੇਖਾ ਇੰਸਾਂ, ਸੇਵਾਦਾਰ ਮੋਹਨੀ ਦੇਵੀ ਇੰਸਾਂ ਅਤੇ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਹਾਜ਼ਰ ਸਨ।