ਪੈਟਰੋਲ ਡੀਜ਼ਲ ਨਾਲ ਜੁੜੀ ਚੰਡੀਗੜ੍ਹ ਤੋਂ ਆਈ ਇੱਕ ਹੋਰ ਖ਼ਬਰ, ਨਵਾਂ ਫ਼ੈਸਲਾ

Petrol Diesel

ਚੰਡੀਗੜ੍ਹ। ਟਰੱਕ ਡਰਾਇਵਰਾਂ ਵੱਲੋਂ ਮੰਗਲਵਾਰ ਨੂੰ ਹੜਤਾਲ ਖਤਮ ਕਰਨ ਤੋਂ ਬਾਅਦ ਪੈਟਰੋਲ ਡੀਜ਼ਲ ਦੀ ਸਪਲਾਈ ਆਮ ਵਾਗ ਹੋ ਗਈ ਹੈ। ਇਸ ਕਾਰਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪੈਟਰੋਲ ਡੀਜ਼ਲ ’ਤੇ ਲਾਈ ਕੈਪਿੰਗ ਹਟਾ ਦਿੱਤੀ ਹੈ। ਹੁਣ ਚਾਲਕ ਜਿੰਨਾ ਚਾਹੁਣ ਪੈਟਰੋਲ ਅਤੇ ਡੀਜ਼ਲ ਭਰਵਾ ਸਕਣਗੇ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਸਨ ਕਿ ਪੈਟਰੋਲ ਡੀਜਲ਼ ਦੀ ਸੀਮਤ ਸਪਲਾਈ ਕਾਰਨ ਦੋਪਈਆ ਵਾਹਨ ਚਾਰਕ ਵੱਧ ਤੋਂ ਵੱਧ 200 ਰੁਪਏ ’ਚ ਇੱਕ ਵਾਰ ’ਚ 2 ਲੀਟਰ ਪੈਟਰੋਲ ਭਰਾ ਸਦੇ ਹਨ। (Petrol Diesel)

ਇਸੇ ਦੇ ਨਾਲ ਹੀ ਚਾਰਪਈਆ ਵਾਹਨ ’ਚ 5 ਲੀਟਰ ਜਾਂ ਵੱਧ ਤੋਂ ਵੱਧ 500 ਰੁਪਏ ਤੱਕ ਦਾ ਪੈਟਰੋਲ ਡੀਜਲ ਭਰਿਆ ਜਾ ਸਕਦਾ ਹੈ। ਹੁਣ ਨਵੇਂ ਹੁਕਮਾਂ ਤਹਿਤ ਇਸ ਹੱਦ ਨੂੰ ਹਟਾ ਲਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਪੰਜਾਬ ਅਤੇ ਹਰਿਆਣਾ ਰਾਜ ਨਾਲ ਤਾਲਮੇਲ ਕਰ ਕੇ ਯੂਟੀ ਚੰਡੀਗੜ੍ਹ ’ਚ ਤੇਲ ਦੀ ਸਪਲਾਈ ਹੁਣ ਆਮ ਵਾਂਗ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕੈਪਿੰਗ ਹਟਾ ਦਿੱਤੀ ਗਈ ਹੈ। (Petrol Diesel)

Also Read : ਸੂਬੇ ਦੇ ਜੀ.ਐਸ,ਟੀ ਵਿੱਚ ਹੋਇਆ ਭਾਰੀ ਵਾਧਾ: ਹਰਪਾਲ ਸਿੰਘ ਚੀਮਾ

ਦੱਸ ਦਈਏ ਕਿ ਮੰਗਲਵਾਰ ਦੇਰ ਸ਼ਾਮ ਅਤੇ ਰਾਤ ਨੂੰ ਪੈਟਰੋਲ ਦੀ ਸਪਲਾਈ ਸ਼ਹਿਰ ’ਚ ਪਹੁੰਚਣ ਤੋਂ ਬਾਅਦ ਕਈ ਪੰਪ ਚਾਲੂ ਹੋ ਗਏ ਸਨ। ਬੁੱਧਵਾਰ ਸਵੇਰ ਤੋਂ ਹੀ ਸਾਰੇ ਪੈਟਰੋਲ ਪੰਪਾਂ ’ਤੇ ਆਮ ਵਾਂਗ ਸਥਿਤੀ ਸੀ ਅਤੇ ਲੋਕਾਂ ਨੂੰ ਪੈਟਰੋਲ ਭਰਨ ’ਚ ਕੋਈ ਦਿੱਕਤ ਨਹੀਂ ਆਈ। ਮੰਗਲਵਾਰ ਦੀ ਗੱਲ ਕਰੀਏ ਤਾਂ ਸਥਿਤੀ ਬਹੁਤ ਖਰਾਬ ਸੀ। ਸਾਰੇ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਰੀਬ ਸਾਰੇ ਪੰਪਾਂ ’ਤੇ ਵੀ ਇੱਕ ਕਿਲੋਮੀਟਰ ਲੰਬਾ ਜਾਮ ਲੱਗਿਆ ਦੇਖਿਆ ਗਿਆ। ਤੁਹਾਨੂੰ ਦੱਸ ਦਈਏ ਕਿ ਹੁਣ ਸਾਰੇ ਹੀ ਦੇਸ਼ ਵਿੱਚ ਡੀਜ਼ਲ ਪੈਟਰੋਲ ਦੀ ਸਪਲਾਈ ਆਮ ਵਾਂਗ ਹੋ ਗਈ ਹੈ।