ਕੱਟੜਪੰਥੀ ਧੜੇ ਨੇ ਸੱਦੀ ਮੀਟਿੰੰਗ
ਸ੍ਰੀਨਗਰ, (ਏਜੰਸੀ) । ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਸ਼ਮੀਰ ਘਾਟੀ ‘ਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਵੱਖਵਾਦੀਆਂ ਨੂੰ ਕਥਿੱਤ ਤੌਰ ‘ਤੇ ਰੁਪਏ ਮਿਲਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਘਾਟੀ ‘ਚ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਨੇ ਸ਼ਨਿੱਚਰਵਾਰ ਨੂੰ ਆਪਣੀ ਮਜਲਿਸ ਸ਼ੌਰਾ ਦੀ ਐਮਰਜੈਂਸੀ ਮੀਟਿੰਗ ਵੀ ਸੱਦੀ ਹੈ ਐਨਆਈਏ ਨੇ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਗਿਲਾਨੀ ਸਮੇਤ ਵੱਖਵਾਦੀ ਆਗੂਆਂ, ਪੀਪੁਲਜ਼ ਫਰੰਟ ਦੇ ਮੁਖੀ ਨਈਮ ਅਹਿਮਦ ਖਾਨ, ਫਾਰੂਕ ਅਹਿਮਦ ਡਾਰ ਤੋਂ ਇਲਾਵਾ ਤਹਿਰੀਕ-ਏ-ਹੁਰੀਅਤ ਦੇ ਗਾਜੀ ਜਾਵੇਦ ਬਾਬਾ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ।
ਨਈਮ ਖਾਨ ਸਮੇਤ ਕੁਝ ਅਲਗਾਵਵਾਦੀ ਆਗੂਆਂ ਨੇ ਹਾਲ ਹੀ ‘ਚ ਇੱਕ ਟੀਵੀ ਚੈੱਨਲ ਦੇ ਸਟਿੰਗ ਅਪ੍ਰੇਸ਼ਨ ਦੌਰਾਨ ਕਥਿੱਤ ਤੌਰ ‘ਤੇ ਇਹ ਸਵੀਕਾਰ ਕੀਤਾ ਸੀ ਕਿ ਅਲਗਾਵਵਾਦੀਆਂ ਨੂੰ ਪੱਥਰਬਾਜ਼ੀ ਕਰਨ ਤੇ ਸੁਰੱਖਿਆ ਬਲਾਂ ‘ਤੇ ਹਮਲੇ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪਾਕਿਸਤਾਨ ਤੋਂ ਧਨਰਾਸ਼ੀ ਪ੍ਰਾਪਤ ਹੋ ਰਹੀ ਹੈ ਅਧਿਕਾਰਿਕ ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਅਲਗਾਵਵਾਦੀ ਆਗੂਆਂ ਖਿਲਾਫ਼ ਦੋਸ਼ਾਂ ਦੀ ਜਾਂਚ ਸ਼ੁਰੂ ਕਰਨ ਲਈ ਐਨਆਈਏ ਦੀ ਟੀਮ ਸ਼ੁੱਕਰਵਾਰ ਨੂੰ ਇੱਥੇ ਪਹੁੰਚੀ ਸੀ ਕੁਝ ਅਲਗਾਵਵਾਦੀ ਆਗੂਆਂ ਦੀ ਇਹ ਗੱਲ ਸਵੀਕਾਰ ਕਰਨਾ ਕਿ ਸਰਹੱਦ ਪਾਰੋਂ ਧਨਰਾਸ਼ੀ ਭੇਜੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਹਿੰਸਾ ਦੇ ਲਈ ਭੜਕਾਇਆ ਜਾ ਸਕੇ, ਪਰ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕੱਲ੍ਹ ਕਿਹਾ ਸੀ ਕਿ ਇਸ ਮਾਮਲੇ ‘ਚ ਸਬੰਧੀ ਏਜੰਸੀਆਂ ਨੂੰ ਜੋ ਵੀ ਕਾਰਵਾਈ ਕਰਨੀ ਹੈ ਉਹ ਆਪਣੇ ਪੱਧਰ ‘ਤੇ ਫੈਸਲੇ ਲਵੇਗੀ ਤੇ ਲੋਕਾਂ ਦੇ ਕਤਲ ਕਰਨ ਵਾਲਿਆਂ ਨਾਲ ਨਜਿੱਠੇਗੀ।