ਵਿਸ਼ਵ ਨੰਬਰ 17 ਖਿਡਾਰਨ ਪੇਟ੍ਰਾ ਅਸਟਰੇਲੀਆ ਓਪਨ ’ਚ ਨਹੀਂ ਖੇਡੇਗੀ | Naomi Osaka
ਬ੍ਰਿਸਬੇਨ (ਏਜੰਸੀ)। ਜਾਪਾਨ ਦੀ ਨਾਓਮੀ ਓਸਾਕਾ ਮਾਂ ਬਣਨ ਤੋਂ ਬਾਅਦ ਟੈਨਿਸ ’ਚ ਵਾਪਸੀ ਕਰ ਗਈ ਹੈ। ਉਨ੍ਹਾਂ ਅਸਟਰੇਲੀਆਨ ਓਪਨ ਤੋਂ ਪਹਿਲਾਂ ਸੋਮਵਾਰ ਨੂੰ ਬ੍ਰਿਸਬੇਨ ਇੰਟਰਨੈਸ਼ਨਲ ’ਚ ਆਪਣਾ ਪਹਿਲਾ ਮੈਚ ਜਿੱਤਿਆ। ਵਿਸ਼ਵ ਦੀ 17ਵੇਂ ਨੰਬਰ ਦੀ ਖਿਡਾਰਨ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਅਸਟਰੇਲੀਅਨ ਓਪਨ ’ਚ ਨਹੀਂ ਖੇਡੇਗੀ, ਉਹ ਮਾਂ ਬਣਨ ਜਾ ਰਹੀ ਹੈ। ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਦੀ ਤਿਆਰੀ ਲਈ, ਖਿਡਾਰੀ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਹੈਪੀ ਸਲੈਮ ਤੋਂ ਪਹਿਲਾਂ ਫਾਰਮ ਹਾਸਲ ਕਰਨ ਲਈ ਬ੍ਰਿਸਬੇਨ ਇੰਟਰਨੈਸ਼ਨਲ ਵਿੱਚ ਹਿੱਸਾ ਲੈਂਦੇ ਹਨ। ਜਾਪਾਨ ਦੀ ਨਾਓਮੀ ਓਸਾਕਾ ਵੀ ਬ੍ਰਿਸਬੇਨ ਦੇ ਟੈਨਿਸ ਕੋਰਟ ’ਤੇ ਪਹੁੰਚ ਗਈ ਹੈ।
ਓਸਾਕਾ ਨੇ ਤਾਮਾਰਾ ਨੂੰ ਸਿੱਧੇ ਸੈੱਟਾਂ ’ਚ ਹਰਾਇਆ | Naomi Osaka
ਓਸਾਕਾ ਨੇ ਬ੍ਰਿਸਬੇਨ ਇੰਟਰਨੈਸ਼ਨਲ ਤੋਂ ਵਾਪਸੀ ਕੀਤੀ ਅਤੇ ਉਹ ਵੀ ਜਿੱਤ ਨਾਲ। ਓਸਾਕਾ 15 ਮਹੀਨਿਆਂ ਬਾਅਦ ਕੋਰਟ ’ਤੇ ਆਈ ਅਤੇ ਲਗਾਤਾਰ ਸੈੱਟਾਂ ’ਚ ਜਿੱਤ ਦਰਜ ਕੀਤੀ। ਉਨ੍ਹਾਂ ਜਰਮਨੀ ਦੀ ਤਾਮਾਰਾ ਕੋਰਪਾਸ਼ ਨੂੰ 6-3, 7-6 ਨਾਲ ਹਰਾਇਆ। ਹੁਣ ਓਸਾਕਾ ਦਾ ਸਾਹਮਣਾ 16ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨਾਲ ਹੋਵੇਗਾ। ਓਸਾਕਾ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ। ਉਹ ਦੂਜੇ ਸੈੱਟ ’ਚ 5-3 ਨਾਲ ਜਰਮਨ ਖਿਡਾਰਨ ਖਿਲਾਫ਼ ਸਰਵਿਸ ਕਰ ਰਹੀ ਸੀ। (Naomi Osaka)
ਪਰ ਸਰਵਿਸ ਗੁਆ ਬੈਠੀ। ਇਹ ਸੈੱਟ ਟਾਈਬ੍ਰੇਕਰ ਤੱਕ ਗਿਆ, ਜਿਸ ਵਿੱਚ ਓਸਾਕਾ ਨੇ 7-6 (9) ਨਾਲ ਜਿੱਤ ਦਰਜ ਕਰਕੇ ਮੈਚ ਜਿੱਤ ਲਿਆ। ਓਸਾਕਾ 2021 ’ਚ ਅਸਟਰੇਲੀਅਨ ਓਪਨ ਚੈਂਪੀਅਨ ਬਣੀ ਸੀ। ਫਿਰ ਮਾਨਸਿਕ ਸਿਹਤ ਕਾਰਨ ਕਈ ਵਾਰ ਉਨ੍ਹਾਂ ਨੇ ਬ੍ਰੇਕ ਲਿਆ। ਪਿਛਲੇ ਸਾਲ ਉਹ ਗਰਭਵਤੀ ਹੋਣ ਕਾਰਨ ਉਹ ਟੈਨਿਸ ਕੋਰਟ ਤੋਂ ਦੂਰ ਰਹੀ ਸੀ। (Naomi Osaka)
ਓਸਾਕਾ ਨੇ ਪਿਛਲੇ ਸਾਲ ਜੁਲਾਈ ’ਚ ਬੇਟੀ ਨੂੰ ਜਨਮ ਦਿੱਤਾ ਸੀ | Naomi Osaka
ਓਸਾਕਾ ਨੇ ਕਿਹਾ ਕਿ ਮਾਂ ਬਣਨ ਤੋਂ ਬਾਅਦ ਉਹ ਜ਼ਿਆਦਾ ਖੁੱਲ੍ਹੇ ਦਿਮਾਗ ਅਤੇ ਮਜ਼ਬੂਤ ਮਹਿਸੂਸ ਕਰਨ ਲੱਗੀ ਹੈ। 26 ਸਾਲਾਂ ਦੀ ਓਸਾਕਾ ਨੇ ਕਿਹਾ, ‘ਜੁਲਾਈ ’ਚ ਸ਼ਾਈ ਨੂੰ ਜਨਮ ਦੇਣ ਤੋਂ ਬਾਅਦ ਤੋਂ ਮੈਂ ਜ਼ਿਆਦਾ ਖੁੱਲ੍ਹੇ ਦਿਮਾਗ ਵਾਲੀ, ਸਬਰ ਅਤੇ ਆਤਮ-ਵਿਸ਼ਵਾਸ ਵਾਲੀ ਹੋ ਗਈ ਹਾਂ। ਮੈਂ ਮਾਨਸਿਕ ਤੌਰ ’ਤੇ ਮਜ਼ਬੂਤ ਮਹਿਸੂਸ ਕਰਦੀ ਹਾਂ। ਚੀਜ਼ਾਂ ਨੂੰ ਵੇਖਣ ਦਾ ਤਰੀਕਾ ਬਦਲ ਗਿਆ ਹੈ। ਪਹਿਲਾਂ ਮੈਂ ਆਪਣੇ ਆਪ ਨੂੰ ਆਲੇ-ਦੁਆਲੇ ਦੇ ਮਾਹੌਲ ਤੋਂ ਦੂਰ ਰੱਖਣ ਲਈ ਹੈੱਡਫੋਨ ਪਹਿਨਦੀ ਸੀ, ਪਰ ਹੁਣ ਮੈਂ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ। ਮੈਂ ਪਹਿਲਾਂ ਹੋਰ ਖਿਡਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਸੀ। ਮੈਂ ਆਪਣੇ ਦੁਆਲੇ ਇੱਕ ਤਰ੍ਹਾਂ ਦੀ ਕੰਧ ਬਣਾ ਲਈ ਸੀ। ਪਰ ਹੁਣ ਮੈਂ ਲੋਕਾਂ ਨਾਲ ਗੱਲ ਕਰਨ ਦੀ ਪਹਿਲ ਕਰਦੀ ਹਾਂ। (Naomi Osaka)
ਇਹ ਵੀ ਪੜ੍ਹੋ : ਜਾਪਾਨ ’ਚ ਭਾਰੀ ਤਬਾਹੀ, 24 ਘੰਟਿਆਂ ’ਚ 56 ਵਾਰ ਆਇਆ ਭੂਚਾਲ, ਇਸ਼ੀਕਾਵਾ ’ਚ ਇੱਕ ਹੋਰ ਭੂਚਾਲ ਦੀ ਚੇਤਾਵਨੀ
ਪੇਟਰਾ ਕਵਿਤੋਵਾ ਦੇ ਘਰ ’ਚ ਗਰਮੀਆਂ ’ਚ ਆਵੇਗਾ ਨਵਾਂ ਮਹਿਮਾਨ | Naomi Osaka
ਵਿਸ਼ਵ ਦੀ 17ਵੇਂ ਨੰਬਰ ਦੀ ਟੈਨਿਸ ਖਿਡਾਰਨ ਪੇਤਰਾ ਕਵਿਤੋਵਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ’ਚ ਨਹੀਂ ਖੇਡੇਗੀ। ਸਾਲ ਦਾ ਪਹਿਲਾ ਗ੍ਰੈਂਡ ਸਲੈਮ 14 ਜਨਵਰੀ ਤੋਂ ਸ਼ੁਰੂ ਹੋਣਾ ਹੈ। ਪੇਟਰਾ ਨੇ ਸਾਲ ਦੇ ਪਹਿਲੇ ਦਿਨ ਇੰਸਟਾਗ੍ਰਾਮ ’ਤੇ ਪੋਸ਼ਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਪੇਟਰਾ ਦੋ ਵਾਰ ਦੀ ਵਿੰਬਲਡਨ ਜੇਤੂ ਹੈ। ਉਨ੍ਹਾਂ 2011 ਅਤੇ 2014 ’ਚ ਖਿਤਾਬ ਜਿੱਤਿਆ ਸੀ। ਪੇਟਰਾ ਨੇ ਅਕਤੂਬਰ ’ਚ ਚਾਈਨਾ ਓਪਨ ’ਚ ਆਪਣਾ ਆਖਰੀ ਮੈਚ ਖੇਡਿਆ ਸੀ, ਜਿੱਥੇ ਉਹ ਦੂਜੇ ਦੌਰ ’ਚ ਬਾਹਰ ਹੋ ਗਈ ਸੀ। ਪੇਟਰਾ ਨੇ 2023 ’ਚ ਆਪਣੇ ਕੋਚ ਜਿਰੀ ਵੈਨੇਕ ਨਾਲ ਵਿਆਹ ਕੀਤਾ ਸੀ। (Naomi Osaka)