3 ਜਨਵਰੀ ਤੋਂ ਪਾਕਿਸਤਾਨ ਖਿਲਾਫ ਖੇਡਣਗੇ ਆਪਣਾ ਆਖਿਰੀ ਟੈਸਟ ਮੈਚ | David Warner
- ਵਿਸ਼ਵ ਕੱਪ 2023 ’ਚ ਵੀ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਪਰਥ (ਅਸਟਰੇਲੀਆ)। ਅਸਟਰੇਲੀਆ ਦੇ ਓਪਨਰ ਬੱਲੇਬਾਜ ਡੇਵਿਡ ਵਾਰਨਰ ਨੇ ਟੈਸਟ ਦੇ ਨਾਲ-ਨਾਲ ਇੱਕਰੋਜ਼ਾ ਕ੍ਰਿਕੇਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 3 ਜਨਵਰੀ ਤੋਂ ਸਿਡਨੀ ’ਚ ਪਾਕਿਸਤਾਨ ਖਿਲਾਫ ਹੋਣ ਵਾਲੇ ਆਪਣੇ ਕਰੀਅਰ ਦਾ ਆਖਰੀ ਟੈਸਟ ਮੈਚ ਖੇਡਣਗੇ। ਕ੍ਰਿਕੇਟ ਅਸਟਰੇਲੀਆ ਨੇ ਵੀ ਆਪਣੀ ਅਧਿਕਾਰਤ ਆਈਡੀ ਰਾਹੀਂ ਵਾਰਨਰ ਦੇ ਇੱਕਰੋਜ਼ਾ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕੀਤੀ ਹੈ। ਵਾਰਨਰ ਸੋਮਵਾਰ 1 ਜਨਵਰੀ ਨੂੰ ਸਿਡਨੀ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਭਾਵੁਕ ਹੋ ਗਏ ਅਤੇ ਕਿਹਾ ਕਿ ਮੈਂ ਯਕੀਨੀ ਤੌਰ ’ਤੇ ਇੱਕਰੋਜਾ ਕ੍ਰਿਕੇਟ ਤੋਂ ਵੀ ਸੰਨਿਆਸ ਲੈ ਰਿਹਾ ਹਾਂ। (David Warner)
ਇਹ ਉਹ ਚੀਜ ਸੀ ਜੋ ਮੈਂ ਇੱਕਰੋਜ਼ਾ ਵਿਸ਼ਵ ਕੱਪ ਦੌਰਾਨ ਕਹੀ ਸੀ। ਇੱਕਰੋਜ਼ਾ ਵਿਸ਼ਵ ਕੱਪ ਭਾਰਤ ’ਚ ਜਿੱਤਣਾ ਵੱਡੀ ਪ੍ਰਾਪਤੀ ਹੈ। ‘ਮੈਂ ਅੱਜ ਉਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਮੈਂ ਦੁਨੀਆ ਭਰ ਦੀਆਂ ਹੋਰ ਲੀਗਾਂ ’ਚ ਖੇਡ ਸਕਦਾ ਹਾਂ ਅਤੇ ਇੱਕਰੋਜ਼ਾ ਟੀਮ ਨੂੰ ਥੋੜ੍ਹਾ ਅੱਗੇ ਵਧਣ ’ਚ ਮਦਦ ਕਰਦਾ ਹਾਂ। ਮੈਨੂੰ ਪਤਾ ਹੈ ਕਿ ਚੈਂਪੀਅਨਸ ਟਰਾਫੀ ਆ ਰਹੀ ਹੈ। ਜੇਕਰ ਮੈਂ ਦੋ ਸਾਲਾਂ ’ਚ ਚੰਗੀ ਕ੍ਰਿਕੇਟ ਖੇਡ ਰਿਹਾ ਹਾਂ ਅਤੇ ਉਨ੍ਹਾਂ ਨੂੰ ਕਿਸੇ ਦੀ ਜਰੂਰਤ ਹੈ ਤਾਂ ਮੈਂ ਉੱਥੇ ਮੌਜ਼ੂਦ ਹੋਵਾਂਗਾ। (David Warner)
ਟੀ-20 ਕਿਕੇਟ ’ਤੇ ਦੇਣਗੇ ਧਿਆਨ | David Warner
ਡੇਵਿਡ ਵਾਰਨਰ ਨੇ ਟੀ-20 ’ਤੇ ਧਿਆਨ ਦੇਣ ਲਈ ਇੱਕਰੋਜ਼ਾ ਅਤੇ ਟੈਸਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਜੂਨ ’ਚ ਵੈਸਟਇੰਡੀਜ ਅਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਅਸਟਰੇਲੀਆ ਦੀ ਟੀਮ ਦਾ ਹਿੱਸਾ ਬਣ ਸਕਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਖਿਲਾਫ ਟੈਸਟ ਸੀਰੀਜ ਖਤਮ ਹੋਣ ਤੋਂ ਬਾਅਦ ਉਹ ਬਿਗ ਬੈਸ਼ ’ਚ ਸਿਡਨੀ ਥੰਡਰ ਲਈ ਘੱਟ ਤੋਂ ਘੱਟ ਚਾਰ ਮੈਚ ਖੇਡਣਗੇ। ਇਸ ਤੋਂ ਬਾਅਦ ਉਹ ਆਈਐੱਲਟੀ20 ’ਚ ਦੁਬਈ ਕੈਪੀਟਲਸ ਲਈ ਖੇਡ ਸਕਦੇ ਹਨ। ਉਨ੍ਹਾਂ ਆਈਐੱਲਟੀ20 ਲੀਗ ’ਚ ਖੇਡਣ ਲਈ ਕ੍ਰਿਕੇਟ ਅਸਟਰੇਲੀਆ ਤੋਂ ਦੀ ਬੇਨਤੀ ਕੀਤੀ ਹੈ। ਇਸ ’ਚ ਦੁਬਈ ਦੀ ਟੀਮ ਦਾ ਪਹਿਲਾ ਮੈਚ 21 ਜਨਵਰੀ ਨੂੰ ਖੇਡਿਆ ਜਾਵੇਗਾ।
ਵਾਰਨਰ ਇੱਕਰੋਜ਼ਾ ਵਿਸ਼ਵ ਕੱਪ ’ਚ ਅਸਟਰੇਲੀਆ ਦੇ ਟਾਪ ਸਕੋਰਰ | David Warner
ਡੇਵਿਡ ਵਾਰਨਰ ਪਿਛਲੇ ਸਾਲ ਭਾਰਤ ’ਚ ਖੇਡੇ ਗਏ ਇੱਕ-ਰੋਜਾ ਵਿਸ਼ਵ ਕੱਪ ’ਚ ਅਸਟਰੇਲੀਆਈ ਟੀਮ ਵੱਲੋਂ ਸਭ ਤੋਂ ਜ਼ਿਆਦਾ ਸਕੋਰਰ ਸਨ। ਉਨ੍ਹਾਂ ਇੱਕਰੋਜ਼ ਵਿਸ਼ਵ ਕੱਪ ’ਚ ਖੇਡੇ ਗਏ 11 ਮੈਚਾਂ ਦਰਮਿਆਨ 48.63 ਦੀ ਔਸਤ ਨਾਲ 535 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 108.29 ਸੀ। ਉਨ੍ਹਾਂ 2 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਜੜੇ। (David Warner)
2011 ’ਚ ਕੀਤੀ ਸੀ ਟੈਸਟ ਕਰੀਅਰ ਦੀ ਸ਼ੁਰੂਆਤ | David Warner
ਅਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ 2011 ’ਚ ਨਿਊਜੀਲੈਂਡ ਖਿਲਾਫ ਬ੍ਰਿਸਬੇਨ ’ਚ ਕੀਤੀ ਸੀ। ਹੁਣ ਤੱਕ ਖੇਡੇ ਗਏ 111 ਟੈਸਟ ਮੈਚਾਂ ’ਚ ਉਸ ਨੇ 44.58 ਦੀ ਔਸਤ ਨਾਲ 8695 ਦੌੜਾਂ ਬਣਾਈਆਂ ਹਨ। ਇਸ ’ਚ 26 ਸੈਂਕੜੇ ਅਤੇ 36 ਅਰਧ ਸੈਂਕੜੇ ਸ਼ਾਮਲ ਹਨ। (David Warner)
ਇੱਕਰੋਜ਼ਾ ’ਚ ਲਗਭਗ 45 ਦੀ ਔਸਤ ਨਾਲ ਬਣਾਈਆਂ ਦੌੜਾਂ
ਡੇਵਿਡ ਵਾਰਨਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2009 ’ਚ ਹੋਬਾਰਟ ’ਚ ਦੱਖਣੀ ਅਫਰੀਕਾ ਖਿਲਾਫ ਇੱਕਰੋਜ਼ਾ ’ਚ ਕੀਤੀ ਸੀ। ਉਨ੍ਹਾਂ ਆਪਣਾ ਆਖਰੀ ਮੈਚ 19 ਨਵੰਬਰ ਨੂੰ ਅਹਿਮਦਾਬਾਦ ’ਚ ਭਾਰਤ ਖਿਲਾਫ ਇੱਕ-ਰੋਜਾ ਵਿਸ਼ਵ ਕੱਪ ਫਾਈਨਲ ’ਚ ਖੇਡਿਆ ਸੀ। ਹੁਣ ਤੱਕ ਖੇਡੇ ਗਏ 161 ਇੱਕਰੋਜ਼ਾ ਮੈਚਾਂ ’ਚ ਉਨ੍ਹਾਂ ਨੇ 45.30 ਦੀ ਔਸਤ ਨਾਲ 6932 ਦੌੜਾਂ ਬਣਾਈਆਂ ਹਨ। ਇਸ ’ਚ ਉਨ੍ਹਾਂ ਨੇ 22 ਸੈਂਕੜੇ ਅਤੇ 33 ਅਰਧ ਸੈਂਕੜੇ ਲਗਾਏ। (David Warner)