18th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 18ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ, ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।’’
ਸਾਡੇ ਕਰੋੜਾਂ ਪਿਆਰੇ ਬੱਚਿਓ, ਤੁਹਾਨੂੰ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਦੇ ਅਵਤਾਰ ਮਹੀਨੇ, MSG ਅਵਤਾਰ ਮਹੀਨੇ ਦੀਆਂ ਕਰੋੜਾਂ ਵਧਾਈਆਂ ਤੇ ਆਸ਼ੀਰਵਾਦ। ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ। ਤੁਹਾਡੇ ਸਾਰਿਆਂ ਲਈ ਨਵੇਂ ਸਾਲ ਦੀ ਬਹੁਤ-2 ਵਧਾਈ ਤੇ ਆਸ਼ੀਰਵਾਦ। ਐੱਮਐੱਸਜੀ ਅਵਤਾਰ ਮਹੀਨੇ ਤੇ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਅਤਿ ਸ਼ੁੱਭ ਹੋਵੇ ਤੇ ਤੁਹਾਡੀ ਹਰ ਜਾਇਜ ਮੰਗ ਪ੍ਰਮਾਤਮਾ ਜਲਦੀ ਹੀ ਪੂਰੀ ਕਰਕੇ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦੇਣ।
ਸਾਡੇ ਪਿਆਰੇ ਬੱਚਿਓ, ਅਸੀਂ ਹਮੇਸ਼ਾ ਪਰਮ ਪਿਤਾ ਜੀ ਵਾਲੀ Body ਦੀਆਂ, ਭਜਨ ਦੀਆਂ ਦੋ ਲਾਈਨਾਂ ਸੁਣਾਇਆ ਕਰਦੇ ਹਾਂ ਜਿਨ੍ਹਾਂ ਤੋਂ ਸੱਚੇ ਸੌਦੇ ਦਾ ਸਾਰਾ ਗਿਆਨ ਤੇ ਅਸੂਲ ਸਮਝ ਆਉਂਦੇ ਹਨ:-
‘‘ਇਸ ਜਨਮ ਮੇਂ ਯਹ ਦੋ ਕਾਮ ਕਰੋ, ਏਕ ਨਾਮ ਜਪੋ ਔਰ ਪ੍ਰੇਮ ਕਰੋ। ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰੱਖੋ ਮਾਲਿਕ ਸੇ ਡਰੋ।’’ ਪਿਆਰੀ ਸਾਧ-ਸੰਗਤ ਜੀ, ਤੁਸੀਂ ਸਾਰੇ ਬਹੁਤ ਸੇਵਾ ਕਰਦੇ ਹੋ ਅਤੇ ਭੰਡਾਰੇ ਦੇ ਹਰ ਦਿਨ ਖੁਸ਼ੀ ਤੇ ਮਸਤੀ ਨਾਲ ਭਰਪੂਰ ਰਹਿੰਦੇ ਹੋ। ਤੁਸੀਂ ਜੇਕਰ ਇਹ ਚਾਹੁੰਦੇ ਹੋ ਕਿ ਇਹ ਖੁਸ਼ੀਆਂ ਤੇ ਮਸਤੀ ਹਰ ਦਿਨ ਵਧਦੀ ਰਹੇ ਤਾਂ ਤੁਸੀਂ ਤਿੰਨ ਬਚਨਾਂ ’ਤੇ ਪੱਕੇ ਰਹੋ ਤੇ ਦਿ੍ਰੜ੍ਹ ਯਕੀਨ, ਗੁਰੂ ਤੇ ਗੁਰੂ ਬਚਨਾਂ ’ਤੇ ਵੀ ਰੱਖੋਗੇ ਤਾਂ ਖੁਸ਼ੀਆਂ ਤੇ ਮਸਤੀ ਕਈ ਗੁਣਾ ਰੋਜ਼ ਵਧਦੀ ਜਾਵੇਗੀ। ਤੁਹਾਨੂੰ ਸਭ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਤੇ ਇੱਕ ਵਾਰ ਫਿਰ ਕਹਿ ਰਹੇ ਹਾਂ ਕਿ ‘‘ਤੁਹਾਡੇ ਗੁਰੂ ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੇ ਅਸੀਂ ਹੀ ਹਾਂ।’’ ਤੁਹਾਡੇ ਨੇੜੇ-ਤੇੜੇ ਕੋਈ ‘ਮੰਦਬੁੱਧੀ ਦਿਵਿਆਂਗ’ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ਼ ਕਰਵਾ ਕੇ ਉਸ ਨੂੰ ਉਸ ਦੇ ਘਰ ਪਹੰੁਚਾਓ। ਇਹ ਸੇਵਾ ਤੁਸੀਂ ਕਰ ਰਹੇ ਹੋ ਪਰ ਇਸ ਨੂੰ ਹੋਰ ਜ਼ੋਰ ਨਾਲ ਕਰੋ ‘ਨਰ ਸੇਵਾ ਨਾਰਾਇਣ ਸੇਵਾ’ ਹੁੰਦੀ ਹੈ।
ਆਉਣ ਵਾਲੇ ਅਵਤਾਰ ਮਹੀਨੇ MSG ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ’ਤੇ ਤੁਸੀਂ ਸਾਰੇ ਮਿਲ ਕੇ ਮਾਨਵਤਾ ਭਲਾਈ ਦਾ ਇੱਕ ਨਵਾਂ ਕਾਰਜ ਸ਼ੁਰੂ ਕਰੋ ਜੀ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਵਿੱਚੋਂ ਕੋਈ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਤਾਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਈਏ ਤੇ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰਕੇ, ਉਨ੍ਹਾਂ ਦਾ ਦੁੱਖ ਵੰਡਾਇਆ ਕਰਾਂਗੇ। ਇਸ ਮੁਹਿੰਮ ਦਾ ਨਾਂਅ ਹੋਵੇਗਾ ‘‘ਸਹਾਰਾ-ਏ-ਇੰਸਾਂ’’। ਹੱਥ ਖੜ੍ਹੇ ਕਰੋ ਜੀ। ਜੋਰ ਨਾਲ ਨਾਅਰਾ ਲਾਓ ਜੀ। ਹੱਥ ਹੇਠਾਂ ਕਰ ਲਓ ਜੀ। ਜੋ ਸੇਵਾਦਾਰ ਇਹ ਸੇਵਾ ਕਰਨਗੇ ਪਰਮ ਪਿਤਾ ਪ੍ਰਮਾਤਮਾ ਉਨ੍ਹਾਂ ਦੀਆਂ ਝੋਲੀਆਂ ਵੱਖ-2 ਖੁਸ਼ੀਆਂ ਦੇ ਕੇ ਭਰ ਦੇਣਗੇ।
ਪਿਆਰੇ ਬੱਚਿਓ ਅਸੀਂ ਗੁਰੂ ਰੂਪ ’ਚ ਹਰ ਪਲ ਮਾਲਕ ਤੋਂ ਤੁਹਾਡੇ ਲਈ, ਭੰਡਾਰੇ ਦੀਆਂ ਖੁੁਸ਼ੀਆਂ ਮੰਗਦੇ ਹੋਏ ਕਹਿੰਦੇ ਹਾਂ ਕਿ ਭੰਡਾਰੇ ’ਚ ਤੁਹਾਨੂੰ ‘ਈ-ਸਪੈਸ਼ਲ ਖੁਸ਼ੀਆਂ’ ਮਿਲਣ। ਆਸ਼ੀਰਵਾਦ।
ਸਦਾ ਤੁਹਾਡਾ ਐੱਮਐੱਸਜੀ ਗੁਰੂ।
ਦਾਸਨ ਦਾਸ,
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
30-12-2023
M
S
G