108 ਐਂਬੂਲੈਂਸ ਸਮੇਤ ਹੋਰ ਟੈਕਸੀ ਕੰਪਨੀਆਂ ਨੇ ਦਿੱਤਾ ਜਵਾਬ ਤਾਂ ‘ਇੰਸਾਂ’ ਨੇ ਨਿਭਾਇਆ ਇਨਸਾਨੀ ਫਰਜ਼

Welfare Work
ਗਰਭਵਤੀ ਔਰਤ ਨੂੰ ਦੇਰ ਰਾਤ ਹਸਪਤਾਲ ਪਹੁੰਚਾਉਣ ਵਾਲੇ ਲਾਲ ਜੀ ਇੰਸਾਂ

ਲਾਲ ਜੀ ਇੰਸਾਂ ਨੇ ਰਾਤ ਨੂੰ 11 ਵਜੇ ਜਣੇਪਾ ਪੀੜਾਂ ਹੋਣ ’ਤੇ ਗਰਭਵਤੀ ਨੂੰ ਪਹੁੰਚਾਇਆ ਹਸਪਤਾਲ | Welfare Work

ਲੁਧਿਆਣਾ (ਰਘਬੀਰ ਸਿੰਘ)। ਰਾਤ ਦੇ ਗਿਆਰਾਂ ਵਜੇ ਧੁੰਦ ਤੋਂ ਡਰਦੇ ਜਦੋਂ 108 ਐਂਬੂਲੈਂਸ ਤੇ ਹੋਰ ਕੰਪਨੀਆਂ ਦੇ ਟੈਕਸੀ ਚਾਲਕ ਜਵਾਬ ਦੇ ਗਏ ਤਾਂ ਸਨਅੱਤੀ ਸ਼ਹਿਰ ਦੇ ਡੇਰਾ ਸ਼ਰਧਾਲੂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗਰਭਵਤੀ ਔਰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮੌਕੇ ’ਤੇ ਇਲਾਜ ਮਿਲਣ ਕਾਰਨ ਜਿੱਥੇ ਜਨਣੀ ਦੀ ਜਾਨ ਬਚ ਗਈ, ਉੱਥੇ ਹੀ ਨੰਨ੍ਹਾ ਮਹਿਮਾਨ ਵੀ ਸਹੀ ਸਲਾਮਤ ਹੈ ਜਿਸ ਦੇ ਵਾਰਸ ‘ਇੰਸਾਂ’ ਨੂੰ ਦੁਆਵਾਂ ਦਿੰਦੇ ਨਹੀਂ ਥੱਕ ਰਹੇ। ਘਟਨਾ ਸਨਅੱਤੀ ਸ਼ਹਿਰ ਲੁਧਿਆਣਾ ਦੇ ਸ਼ੇਰਪੁਰ ਮੁਸਲਿਮ ਕਲੋਨੀ ਦੀ ਹੈ, ਜਿੱਥੇ ਸਪਨਾ ਦੇਵੀ ਪਤਨੀ ਵੇਦ ਪ੍ਰਕਾਸ਼ ਨੂੰ ਦੇਰ ਰਾਤ 11 ਵਜੇ ਦੇ ਕਰੀਬ ਅਚਾਨਕ ਜਣੇਪੇ ਦੇ ਦਰਦ ਹੋਣੇ ਸ਼ੁਰੂ ਹੋ ਗਏ। (Welfare Work)

ਇਹ ਵੀ ਪੜ੍ਹੋ : ਤਿੰਨ ਮਹੀਨਿਆਂ ਤੋਂ ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਗਰਭਵਤੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਸਤੇ ਪਰਿਵਾਰ ਨੇ 108 ਨੰਬਰ ’ਤੇ ਐਂਬੂਲੈਂਸ ਨੂੰ ਫੋਨ ਕੀਤਾ। ਇੰਤਜਾਰ ਕਰਨ ’ਤੇ ਦੁਬਾਰਾ ਫੋਨ ਕੀਤਾ ਪਰੰਤੂ ਉਹ ਨਹੀਂ ਪਹੁੰਚੀ। ਫਿਰ ਓਲਾ ਕੈਬ ਨੂੰ ਫੋਨ ਕੀਤਾ। ਉਹ ਰਾਤ ਅਤੇ ਧੁੰਦ ਜ਼ਿਆਦਾ ਹੋਣ ਕਾਰਨ ਜਵਾਬ ਦੇ ਗਏ। ਫਿਰ ਪਰਿਵਾਰ ਨੇ ਗਲੀ ਵਿੱਚ ਆਟੋ ਵਾਲੇ ਅਤੇ ਕਾਰ ਵਾਲਿਆਂ ਨੂੰ ਕਿਹਾ ਤਾਂ ਉਹ ਵੀ ਜਵਾਬ ਦੇ ਗਏ ਪਰ ਜਿਉਂ ਹੀ ਸਕੂਲ ਵੈਨ ਚਲਾਉਣ ਵਾਲੇ ਡੇਰਾ ਸ਼ਰਧਾਲੂ ਲਾਲ ਜੀ ਇੰਸਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਆਪਣੀ ਸਕੂਲ ਵੈਨ ਲੈ ਕੇ ਤੁਰੰਤ ਪੀੜਤ ਪਰਿਵਾਰ ਦੇ ਦਰ ਅੱਗੇ ਪਹੁੰਚ ਗਿਆ। ਲਾਲ ਜੀ ਇੰਸਾਂ ਨੇ ਦੱਸਿਆ ਕਿ ਔਰਤ ਨੂੰ ਜਣੇਪੇ ਦੀਆਂ ਦਰਦਾਂ ਹੋ ਰਹੀਆਂ ਸਨ ਤੇ ਉਹ ਕੁਰਲਾ ਰਹੀ ਸੀ।

ਇਸ ਦੌਰਾਨ ਡੇਰਾ ਸ਼ਰਧਾਲੂ ਸੁਨੀਲ ਇੰਸਾਂ ਅਤੇ ਰਾਹੁਲ ਇੰਸਾਂ ਵੀ ਉਨ੍ਹਾਂ ਦੇ ਨਾਲ ਸਨ ਪਰ ਧੁੰਦ ਜ਼ਿਆਦਾ ਹੋਣ ਕਾਰਨ ਰਸਤੇ ਵਿੱਚ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਬਾਵਜੂਦ ਇਸਦੇ ਉਹ ਮਨ ਹੀ ਮਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਅੱਗੇ ਅਰਦਾਸ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਧੁੰਦ ਬੇਹੱਦ ਜ਼ਿਆਦਾ ਸੀ, ਜਿਸ ਕਰਕੇ ਬਹੁਤ ਹੀ ਜ਼ਿਆਦਾ ਘੱਟ ਸਪੀਡ ’ਤੇ ਉਹ ਵੈਨ ਨੂੰ ਤੋਰ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਹਸਪਤਾਲ ਪਹੁੰਚਦੇ ਰਸਤੇ ਵਿੱਚ ਹੀ ਸਪਨਾ ਨੇ ਵੈਨ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਫ਼ਿਰ ਵੀ ਆਸ਼ਾ ਵਰਕਰ ਦੇ ਕਹਿਣ ’ਤੇ ਵੈਨ ਨੂੰ ਹਸਪਤਾਲ ਲੈ ਪਹੁੰਚੇ, ਜਿੱਥੇ ਡਾਕਟਰਾਂ ਵੱਲੋਂ ਜਨਣੀ ਤੇ ਬੱਚੇ ਨੂੰ ਫੌਰੀ ਤੌਰ ’ਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ, ਜਿਸ ਸਦਕਾ ਬੱਚਾ ਅਤੇ ਮਾਂ ਦੋਵੇਂ ਬਿਲਕੁੱਲ ਠੀਕ ਹਨ। (Welfare Work)

ਵਾਰ-ਵਾਰ ਧੰਨਵਾਦ ਕਰਦੇ ਆਂ | Welfare Work

Welfare Work
ਪੀੜਤ ਸਪਨਾ ਦੇਵੀ ਆਪਣੇ ਨਵਜੰਮੇ ਬੱਚੇ ਨਾਲ।

ਸਪਨਾ ਦੇਵੀ ਅਤੇ ਵੇਦ ਪ੍ਰਕਾਸ਼ ਨੇ ਉਕਤ ਡੇਰਾ ਸ਼ਰਧਾਲੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਡੇਰਾ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ਦਾ ਵਾਰ-ਵਾਰ ਧੰਨਵਾਦ ਕਰਦੇ ਹਨ, ਜਿਨ੍ਹਾਂ ਕਰਕੇ ਅੱਜ ਉਨ੍ਹਾਂ ਦੇ ਬੱਚੇ ਅਤੇ ਪਤਨੀ ਦੀ ਜਾਨ ਬਚ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਾਲ ਜੀ ਇੰਸਾਂ ਨੂੰ ਇਨਾਮ ਵਜੋਂ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। (Welfare Work)