ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ’ਚ ਲਾਂਚ ਕੀਤੀ ਵੈੱਬਸਾਈਟ | CM Bhagwant Mann
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਾਨ ਸਰਕਾਰ ਨੇ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਵੱਡਾ ਤੋਹਫ਼ਾ ਦਿੰਦਿਆਂ ਇੱਕ ਅਤਿ ਆਧੁਨਿਕ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਹੈ ਜੋ ਪ੍ਰਵਾਸੀ ਭਾਰਤੀਆਂ ਦੀ ਭਲਾਈ ਤੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ’ਚ ਅਹਿਮ ਭੂਮਿਕਾ ਨਿਭਾਏਗੀ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਐੱਨਆਈਸੀ ਦੀ ਮੱਦਦ ਨਾਲ ਤਿਆਰ ਇਸ ਵੈੱਬਸਾਈਟ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਲਾਂਚ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ’ਤੇ ਐੱਨਆਰਆਈ ਪੁਲਿਸ ਵਿੰਗ, ਪੰਜਾਬ ਸਟੇਟ ਕਮਿਸ਼ਨ ਫਾਰ ਐੱਨਆਰਆਈਜ ਤੇ ਐੱਨਆਰਆਈ ਸਭਾ ਨਾਲ ਸਬੰਧਿਤ ਵਿਸਥਾਰਤ ਜਾਣਕਾਰੀ ਮੌਜੂਦ ਹੈ। (CM Bhagwant Mann)
ਇਹ ਵੀ ਪੜ੍ਹੋ : ਡਰੈੱਸ ਕੋਡ ਤੇ ਸਿੱਖਿਆ ’ਚ ਸਿਆਸਤ ਦਾ ਨਾ ਹੋਵੇ ਦਖ਼ਲ
ਜੋ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਜਿੱਥੇ ਸਿੰਗਲ ਕਲਿੱਕ ’ਤੇ ਦਿੱਤੀਆਂ ਜਾਣ ਵਾਲੀਆਂ ਕਈ ਸਹੂਲਤਾਂ ਮੁਹੱਈਆ ਕਰਵਾਏਗੀ। ਉੱਥੇ ਹੀ ਪ੍ਰਵਾਸੀ ਭਾਰਤੀਆਂ ਲਈ ਹੋਰ ਸਕੀਮਾਂ ਦਾ ਲਾਭ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਦਸਤਾਵੇਜਾਂ ਦੀ ਤਸਦੀਕ ਕਰਵਾਉਣ ’ਚ ਵੀ ਸਹਾਇਤਾ ਕਰੇਗੀ। ਇੰਨਾ ਹੀ ਨਹੀਂ ਇਹ ਵੈੱਬਸਾਈਟ ਹੈਲਪਲਾਈਨ ਨੰਬਰ, ਈ-ਮੇਲ ਪਤੇ ਤੇ ਵਟਸਐਪ ਸ਼ਿਕਾਇਤ ਨੰਬਰ ਵੀ ਪ੍ਰਦਾਨ ਕਰੇਗੀ। ਇਸ ’ਤੇ ਪੰਜਾਬ ਸਰਕਾਰ ਕੋਲ ਰਜਿਸਟਰਡ ਟਰੈਵਲ ਏਜੰਟਾਂ/ ਏਜੰਸੀਆਂ ਤੇ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਇਮੀਗ੍ਰੇਸ਼ਨ ਏਜੰਟਾਂ/ਏਜੰਸੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਤੋਂ ਇਲਾਵਾ ਪੰਜਾਬ ਦੇ ਕੇਂਦਰੀਕਿ੍ਰਤ ਆਨਲਾਈਨ ਸ਼ਿਕਾਇਤ ਪੋਰਟਲ ਦਾ ਵੀ ਲਿੰਕ ਹੈ। (CM Bhagwant Mann)
ਜਿਸ ਵਿੱਚ ਪ੍ਰਵਾਸੀ ਭਾਰਤੀ ਤੇ ਹੋਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਵੈੱਬਸਾਈਟ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ’ਚ ਕਾਰਗਾਰ ਸਾਬਤ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨਵੇਂ ਸਾਲ ’ਚ ਪੰਜ ਐੱਨਆਰਆਈ ਮਿਲਣੀਆਂ ਕਰਵਾਏਗੀ, ਜਿਸ ਦੀ ਸ਼ੁਰੂਆਤ 3 ਫਰਵਰੀ ਤੋਂ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਵਿਖੇ ਪਹਿਲੀ ਮਿਲਣੀ ਕਰਕੇ ਕੀਤੀ ਜਾਵੇਗੀ। (CM Bhagwant Mann)
‘ਦਿੱਲੀ ਹਵਾਈ ਅੱਡੇ ’ਤੇ ਵੀ ਮਿਲੇਗੀ ਸਹਾਇਤਾ’ | CM Bhagwant Mann
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਅੰਤਰਰਾਸ਼ਟਰੀ ਟਰਮੀਨਲ ਦਿੱਲੀ ਦੇ ਪਹੁੰਚ ਹਾਲ (ਐਰਾਈਵਲ ਹਾਲ) ’ਚ ‘ਪੰਜਾਬ ਸਹਾਇਤਾ ਕੇਂਦਰ’ ਦੀ ਸਥਾਪਨਾ ਕਰੇਗੀ, ਜਿੱਥੇ ਕੇਂਦਰ ਵੱਖ-ਵੱਖ ਤਰ੍ਹਾਂ ਦੇ 247 ਕੰਮ ਦੇ ਹੱਲ ਲਈ ਐੱਨਆਰਆਈਜ਼ ਦੀ ਸਹਾਇਤਾ ਕਰਨ ਦੇ ਨਾਲ-ਨਾਲ ਹਵਾਈ ਅੱਡੇ ’ਤੇ ਉਡਾਨਾਂ ਦੇ ਪਹੁੰਚਣ, ਹੋਰ ਉਡਾਨਾਂ, ਟੈਕਸੀ ਸੇਵਾਵਾਂ, ਸਾਮਾਨ ਗੁਆਚਣ ਬਾਰੇ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ। (CM Bhagwant Mann)
ਇਹ ਵੀ ਹੋਏ ਫੈਸਲੇ | CM Bhagwant Mann
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਐੱਨਆਰਆਈ ਵਿਭਾਗ ਵੱਲੋਂ ਟਰੈਵਲ ਏਜੰਟਾਂ ’ਤੇ ਵੀ ਨਕੇਲ ਕਸਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਲਈ ਐੱਨਆਰਆਈ ਵਿਭਾਗ ਨੂੰ ਪੂਰੀਆਂ ਸ਼ਕਤੀਆਂ ਦਿੱਤੀਆਂ ਜਾਣਗੀਆਂ। ਤਾਂ ਜੋ ਉਹ ਤੁਰੰਤ ਧੋਖੇਬਾਜ਼ ਏਜੰਟਾਂ ’ਤੇ ਕਾਰਵਾਈ ਕਰ ਸਕਣ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਨੂੰ ਲਿਆਉਣ ਦਾ ਜ਼ਿੰਮਾ ਵੀ ਐੱਨਆਰਆਈ ਵਿਭਾਗ ਨੂੰ ਹੀ ਸੌਂਪਿਆ ਜਾਵੇਗਾ।