Rahul ਦਾ ਸੈਂਕੜਾ, ਭਾਰਤੀ ਟੀਮ ਆਲਆਊਟ, ਹੁਣ ਪਹਿਲੇ ਸੈਸ਼ਨ ’ਚ ਐਲਗਰ-ਜੌਰਜੀ ਨੇ ਅਫਰੀਕਾ ਨੂੰ ਸੰਭਾਲਿਆ

IND Vs SA

ਭਾਰਤੀ ਟੀਮ 245 ਦੌੜਾਂ ’ਤੇ ਆਲਾਆਊਟ, ਰਬਾਡਾ ਨੇ ਹਾਸਲ ਕੀਤਆਂ 5 ਵਿਕਟਾਂ | IND Vs SA

  • ਕੇਐੱਲ ਰਾਹੁਲ ਨੇ ਬਣਾਇਆਂ 101 ਦੌੜਾਂ
  • ਪਹਿਲੇ ਸੈਸ਼ਨ ’ਚ ਅਫਰੀਕਾ ਨੂੰ ਲੱਗਿਆ ਪਹਿਲਾ ਝਟਕਾ

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਮੁਕਾਬਲਾ ਅਫਰੀਕਾ ਦੇ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 245 ਦੌੜਾਂ ਬਣਾ ਕੇ ਆਲਾਆਊਟ ਹੋ ਗਈ ਹੈ। ਭਾਰਤੀ ਟੀਮ ਵੱਲੋਂ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਨੇ 101 ਦੌੜਾਂ ਬਣਾ ਆਪਣੇ ਟੈਸਟ ਸੈਂਕੜਾ ਜੜਿਆ। ਫਿਲਹਾਲ ਹੁਣ ਦੂਜੇ ਦਿਨ ਪਹਿਲੇ ਸੈਸ਼ਨ ਦਾ ਖੇਡ ਜਾਰੀ ਹੈ। (IND Vs SA)

ਦੱਖਣੀ ਅਫਰੀਕਾ ਦੇ ਡੀਨ ਐਲਗਰ ਅਤੇ ਜੌਰਜੀ ਕ੍ਰੀਜ ’ਤੇ ਨਾਬਾਦ ਹਨ। ਦੱਖਣੀ ਅਫਰੀਕਾ ਨੇ ਇਸ ਸਮੇਂ ਆਪਣੀ ਇੱਕ ਵਿਕਟ ਗੁਆ ਕੇ 49 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਨੂੰ ਇੱਕ ਝਟਕਾ ਏਡਨ ਮਾਰਕ੍ਰਮ ਦੇ ਰੂਪ ’ਚ ਲੱਗਿਆ ਹੈ। ਉਨ੍ਹਾਂ ਨੇ ਸਿਰਫ 5 ਦੌੜਾਂ ਬਣਾਈਆਂ। ਉਨ੍ਹਾਂ ਦੀ ਵਿਕਟ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਹਾਸਲ ਕੀਤੀ। ਪਹਿਲੇ ਦਿਨ ਭਾਰਤੀ ਟੀਮ ਨੇ ਆਪਣੀਆਂ 8 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ ਸਨ। ਕੱਲ੍ਹ ਰਾਹੁਲ ਅਤੇ ਮੁਹੰਮਦ ਸਿਰਾਜ ਨਾਬਾਦ ਵਾਪਸ ਪਰਤੇ ਸਨ। ਦੂਜੇ ਦਿਨ ਰਾਹੁਲ ਨੇ ਆਪਣਾ ਸੈਂਕੜਾ ਪੂਰਾ ਕੀਤਾ। (IND Vs SA)

ਰਾਹੁਲ ਨੇ ਛੱਕਾ ਮਾਰ ਪੂਰਾ ਕੀਤਾ ਆਪਣਾ ਸੈਂਕੜਾ | IND Vs SA

IND Vs SA

ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ ਕੇਐਲ ਰਾਹੁਲ ਨੇ ਛੱਕਾ ਲਾ ਕੇ ਆਪਣਾ 8ਵਾਂ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 66ਵੇਂ ਓਵਰ ’ਚ ਗੇਰਾਲਡ ਕੁਟਜੀ ਖਿਲਾਫ ਮਿਡ-ਵਿਕਟ ਵੱਲ ਛੱਕਾ ਮਾਰਿਆ। ਰਾਹੁਲ ਨੇ ਅਪਣਾ ਅਰਧਸੈਂਕੜਾ ਵੀ ਛੱਕਾ ਮਾਰ ਕੇ ਹੀ ਪੂਰਾ ਕੀਤਾ ਸੀ। ਉਨ੍ਹਾਂ ਦਾ ਅਰਧਸੈਂਕੜਾ 80 ਗੇਂਦਾਂ ’ਚ ਆਇਆ ਸੀ। ਪਹਿਲੇ ਦਿਨ ਉਨ੍ਹਾਂ ਨੇ 70 ਦੌੜਾਂ ਬਣਾਈਆਂ ਸਨ, ਦੂਜੇ ਦਿਨ ਉਨ੍ਹਾਂ ਨੇ ਆਪਣੇ ਸਕੋਰ ’ਚ 31 ਹੋਰ ਦੌੜਾਂ ਜੋੜੀਆਂ। ਰਾਹੁਲ 137 ਗੇਂਦਾਂ ’ਚ 101 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੀ ਇਸ ਪਾਰੀ ’ਚ 14 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਰਾਹੁਲ ਨੇ 121/6 ਦੇ ਸਕੋਰ ਦੇ ਨਾਲ ਟੇਲੈਂਡਰਾਂ ਦੇ ਨਾਲ 125 ਦੌੜਾਂ ਜੋੜੀਆਂ ਅਤੇ ਭਾਰਤ ਨੂੰ 245 ਦੌੜਾਂ ਦੇ ਤੱਕ ਪਹੁੰਚਾਇਆ।

ਰਬਾਡਾ ਨੇ ਹਾਸਲ ਕੀਤੀਆਂ 5 ਵਿਕਟਾਂ | IND Vs SA

ਦੱਖਣੀ ਅਫਰੀਕਾ ਵੱਲੋਂ ਕਾਗਿਸੋ ਰਬਾਡਾ ਨੇ 5 ਵਿਕਟਾਂ ਲਈਆਂ। ਦੂਜੇ ਦਿਨ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਰਬਾਡਾ ਨੇ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਵੀਚੰਦਰਨ ਅਸ਼ਵਿਨ ਅਤੇ ਸ਼ਾਰਦੁਲ ਠਾਕੁਰ ਦੀਆਂ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਨੰਦਰੇ ਬਰਗਰ ਨੂੰ 3 ਸਫਲਤਾਵਾਂ ਮਿਲੀਆਂ। ਜਦਕਿ ਗੇਰਾਲਡ ਕੋਏਟਜੀ ਅਤੇ ਮਾਰਕੋ ਜੈਨਸਨ ਨੂੰ ਇੱਕ-ਇੱਕ ਵਿਕਟ ਮਿਲੀ। (IND Vs SA)

ਭਾਰਤ ਨੇ ਦੂਜੇ ਦਿਨ 37 ਦੌੜਾਂ ਬਣਾਈਆਂ | IND Vs SA

ਦੂਜੇ ਦਿਨ ਭਾਰਤ ਨੇ 208/8 ਦੇ ਸਕੋਰ ਨਾਲ ਪਾਰੀ ਨੂੰ ਅੱਗੇ ਵਧਾਇਆ। ਰਾਹੁਲ 70 ਅਤੇ ਮੁਹੰਮਦ ਸਿਰਾਜ ਬਿਨਾਂ ਖਾਤਾ ਖੋਲ੍ਹੇ ਖੇਡਣ ਲਈ ਉਤਰੇ। ਸਿਰਾਜ 5 ਦੌੜਾਂ ਬਣਾ ਕੇ ਗੇਰਾਲਡ ਕੂਟੀਜ ਦਾ ਸ਼ਿਕਾਰ ਬਣ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਰਾਹੁਲ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ 101 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ ਨੂੰ ਨੰਦਰੇ ਬਰਗਰ ਨੇ ਪਵੇਲੀਅਨ ਭੇਜਿਆ। (IND Vs SA)

ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ ਅਰਧਸੈਂਕੜਾ ਨਹੀਂ ਜੜ ਸਕਿਆ

ਭਾਰਤੀ ਟੀਮ ਵੱਲੋਂ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 38 ਦੌੜਾਂ, ਸ਼੍ਰੇਅਸ ਅਈਅਰ ਨੇ 31 ਦੌੜਾਂ, ਸ਼ਾਰਦੁਲ ਠਾਕੁਰ ਨੇ 23 ਅਤੇ ਯਸ਼ਸਵੀ ਜੈਸਵਾਲ ਨੇ 17 ਦੌੜਾਂ ਬਣਾਈਆਂ। ਬਾਕੀ ਬੱਲੇਬਾਜ 10 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। (IND Vs SA)

ਦੂਜੇ ਦਿਨ ਦੀ ਖੇਡ ਵੀ 55 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ | IND Vs SA

ਸੈਂਚੁਰੀਅਨ ਟੈਸਟ ’ਚ ਪਹਿਲੇ ਦਿਨ ਮੀਂਹ ਕਾਰਨ ਸਿਰਫ 59 ਓਵਰ ਹੀ ਖੇਡੇ ਜਾ ਸਕੇ। 31 ਓਵਰਾਂ ਦੇ ਨੁਕਸਾਨ ਦੀ ਭਰਪਾਈ ਲਈ ਦੂਜੇ ਦਿਨ ਦੀ ਖੇਡ ਅੱਧਾ ਘੰਟਾ ਪਹਿਲਾਂ ਭਾਵ ਦੁਪਹਿਰ 1 ਵਜੇ ਸ਼ੁਰੂ ਹੋਣੀ ਸੀ। ਪਰ ਮੀਂਹ ਕਾਰਨ ਦੂਜੇ ਦਿਨ ਵੀ ਖੇਡ ਸ਼ੁਰੂ ਹੋਣ ’ਚ ਦੇਰੀ ਹੋਈ। ਆਖਰਕਾਰ 55 ਮਿੰਟ ਦੀ ਦੇਰੀ ਤੋਂ ਬਾਅਦ ਦੁਪਹਿਰ 1:55 ਵਜੇ ਖੇਡ ਸ਼ੁਰੂ ਹੋਈ। (IND Vs SA)

ਟੇਂਬਾ ਬਾਵੁਮਾ ਮੈਦਾਨ ’ਚ ਫੀਲਡਿੰਗ ਲਈ ਨਹੀਂ ਆਏ | IND Vs SA

ਦੂਜੇ ਦਿਨ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਮੈਦਾਨ ’ਤੇ ਫੀਲਡਿੰਗ ਲਈ ਨਹੀਂ ਆਏ। ਡੀਨ ਐਲਗਰ ਨੇ ਉਨ੍ਹਾਂ ਦੀ ਥਾਂ ’ਤੇ ਕਮਾਂਡ ਸੰਭਾਲੀ। ਬਾਵੁਮਾ ਪਹਿਲੇ ਦਿਨ ਸਿਰਫ 19 ਓਵਰ ਹੀ ਫੀਲਡਿੰਗ ਕਰ ਸਕੇ ਸਨ। ਉਸ ਨੇ 20ਵੇਂ ਓਵਰ ’ਚ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਕੀਤਾ। ਉਹ ਖੇਤ ਤੋਂ ਬਾਹਰ ਗਏ ਅਤੇ ਸਕੈਨ ਲਈ ਡਾਕਟਰ ਕੋਲ ਗਏ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਹਰ ਰੋਜ ਮੈਡੀਕਲ ਟੈਸਟ ਕਰਵਾਇਆ ਜਾਵੇਗਾ। ਟੈਸਟ ਪਾਸ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਖੇਡਣ ਦੀ ਇਜਾਜਤ ਮਿਲੇਗੀ। ਜੇਕਰ ਬਾਵੁਮਾ ਮੈਡੀਕਲ ਜਾਂਚ ਦੇ ਕਾਰਨ ਟੈਸਟ ਨਹੀਂ ਖੇਡ ਸਕਦੇ ਹਨ, ਤਾਂ ਦੱਖਣੀ ਅਫਰੀਕਾ ਨੂੰ ਸਿਰਫ 10 ਖਿਡਾਰੀਆਂ ਨਾਲ ਬੱਲੇਬਾਜੀ ਕਰਨੀ ਪਵੇਗੀ, ਕਿਉਂਕਿ ਬਾਹਰੀ ਸੱਟਾਂ ਕਾਰਨ ਖਿਡਾਰੀ ਬਦਲਣ ਦੀ ਇਜਾਜਤ ਨਹੀਂ ਹੈ। (IND Vs SA)

ਹੁਣ ਹਰ ਰੋਜ 98 ਓਵਰਾਂ ਦੀ ਖੇਡ ਹੋਵੇਗੀ | IND Vs SA

ਮੰਗਲਵਾਰ ਨੂੰ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਜਲਦੀ ਖਤਮ ਹੋ ਗਿਆ। ਦੂਜੇ ਤੋਂ ਪੰਜਵੇਂ ਦਿਨ ਤੱਕ ਹਰ ਰੋਜ ਵੱਧ ਤੋਂ ਵੱਧ 98 ਓਵਰਾਂ ਦੀ ਖੇਡ ਹੋਵੇਗੀ। ਪਹਿਲੇ ਦਿਨ ਮੀਂਹ ਕਾਰਨ ਸਿਰਫ 59 ਓਵਰ ਹੀ ਖੇਡੇ ਜਾ ਸਕੇ, ਜਿਸ ਕਾਰਨ 31 ਓਵਰ ਘੱਟ ਸੁੱਟੇ ਗਏ। ਇਸ ਲਈ ਉਨ੍ਹਾਂ ਨੂੰ ਕਵਰ ਕਰਨ ਲਈ ਹੁਣ ਹਰ ਰੋਜ 8 ਓਵਰ ਹੋਰ ਸੁੱਟੇ ਜਾਣਗੇ। (IND Vs SA)

ਮਿਲੋ ਇਸ ਔਰਤ ਨੂੰ ਜਿਸ ਦੇ ਨੇ ਦੋ ਗਰਭ, ਕੀਤਾ ਅਜਿਹਾ ਕੰਮ ਕਿ ਦੁਨੀਆਂ ਹੋਈ ਹੈਰਾਨ