ਮੈਡੀਕਲ ਸਾਇੰਸ ’ਚ ਕਈ ਦੁਰਲੱਭ ਘਟਨਾਵਾਂ ਹੁੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅਲਾਬਾਮਾ ਦੀ ਰਹਿਣ ਵਾਲੀ 32 ਸਾਲਾ ਕੇਲਸੀ ਹੈਚਰ ਦਾ ਹੈ। ਹੈਚਰ ਨੇ ਵੱਖ-ਵੱਖ ਦਿਨਾਂ ’ਤੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਦਰਅਸਲ, ਕੈਲਸੀ ਦੋ ਬੱਚੇਦਾਨੀ ਨਾਲ ਪੈਦਾ ਹੋਈ ਸੀ ਅਤੇ ਦੋਵਾਂ ਨਾਲ ਗਰਭਵਤੀ ਹੋ ਗਈ ਸੀ। ਹਾਲ ਹੀ ’ਚ ਮੰਗਲਵਾਰ ਨੂੰ ਸ਼ਾਮ 7:49 ’ਤੇ ਪਹਿਲੀ ਬੇਟੀ ਦਾ ਜਨਮ ਹੋਇਆ ਸੀ ਅਤੇ ਦੂਜੇ ਦਿਨ ਬੁੱਧਵਾਰ ਨੂੰ ਸ਼ਾਮ 6:9 ’ਤੇ ਦੂਜੀ ਬੇਟੀ ਦਾ ਜਨਮ ਹੋਇਆ ਸੀ। ਇੰਸਟਾਗ੍ਰਾਮ ’ਤੇ ਜਾਣਕਾਰੀ ਦਿੰਦੇ ਹੋਏ ਕੈਲਸੀ ਨੇ ਕਿਹਾ ਕਿ ਉਸ ਨੂੰ 17 ਸਾਲ ਦੀ ਉਮਰ ’ਚ ਡਿਡੇਲਫਿਕ ਯੂਟਰਸ ਭਾਵ ਦੋ ਬੱਚੇਦਾਨੀ ਦੇ ਬਾਰੇ ’ਚ ਪਤਾ ਲੱਗਿਆ ਸੀ। (Khabre Jara Hatke)
ਹਰ ਮਹੀਨੇ 10 ਲੱਖ ਲੋਕਾਂ ਨੇ ‘ਇੰਸਟਾਗ੍ਰਾਮ ਡਿਲੀਟ ਕਰਨਾ’ ਸੱਚ ਕੀਤਾ
ਨਵੇਂ ਪਲੇਟਫਾਰਮ ਅਤੇ ਐਪਸ ਦੇ ਆਉਣ ਨਾਲ, ਸੋਸ਼ਲ ਮੀਡੀਆ ’ਤੇ ਉਪਭੋਗਤਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇੱਕ ਤਾਜਾ ਰਿਪੋਰਟ ਮੁਤਾਬਿਕ, ਇਸ ਸਮੇਂ ਦੁਨੀਆ ’ਚ 4.8 ਬਿਲੀਅਨ ਸੋਸ਼ਲ ਮੀਡੀਆ ਉਪਭੋਗਤਾ ਹਨ, ਜੋ ਕਿ ਵਿਸ਼ਵ ਦੀ ਕੁੱਲ ਆਬਾਦੀ ਦਾ 59.9 ਫੀਸਦੀ ਹੈ। ਟੀਆਰਜੀ ਡੇਟਾ ਸੈਂਟਰਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਔਸਤਨ ਉਪਭੋਗਤਾ ਕਿਸੇ ਨਾ ਕਿਸੇ ਐਪ ’ਤੇ ਦੋ ਘੰਟੇ 14 ਮਿੰਟ ਬਿਤਾ ਰਿਹਾ ਹੈ। ਹਾਲਾਂਕਿ, ਅਜਿਹੇ ਲੋਕ ਵੀ ਘੱਟ ਨਹੀਂ ਹਨ ਜੋ ਐਪਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਰਿਪੋਰਟ ਮੁਤਾਬਕ ਹਰ ਮਹੀਨੇ 10 ਲੱਖ ਲੋਕ ਗੂਗਲ ’ਤੇ ਸਰਚ ਕਰਦੇ ਹਨ ਕਿ ਇੰਸਟਾਗ੍ਰਾਮ ਐਪ ਨੂੰ ਕਿਵੇਂ ਡਿਲੀਟ ਕੀਤਾ ਜਾਵੇ।
ਯੰਗ ਬੰਗਾਲ ਅੰਦੋਲਨ ਅਤੇ ਹੈਨਰੀ ਵਿਵੀਅਨ ਡੇਰੀਜਿਓ | Khabre Jara Hatke
ਹੈਨਰੀ ਵਿਵਿਅਨ ਡੇਰੀਜਿਓ ਨੂੰ 1830 ਅਤੇ 1840 ਦੇ ਦਹਾਕੇ ’ਚ ਬੰਗਾਲ ’ਚ ਹੋਈ ਬੌਧਿਕ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ, ਜਿਸ ਨੂੰ ਆਮ ਤੌਰ ’ਤੇ ‘ਯੰਗ ਬੰਗਾਲ ਮੂਵਮੈਂਟ’ ਕਿਹਾ ਜਾਂਦਾ ਹੈ। ਉਹ ਬੰਗਾਲ ਦੇ ਨੌਜਵਾਨਾਂ ’ਚ ਪੱਛਮੀ ਸਿੱਖਿਆ ਅਤੇ ਵਿਗਿਆਨ ਫੈਲਾਉਣ ਵਾਲੇ ਸ਼ੁਰੂਆਤੀ ਅਧਿਆਪਕਾਂ ’ਚੋਂ ਇੱਕ ਸੀ। ਉਨ੍ਹਾਂ ਦਾ ਜਨਮ 18 ਅਪਰੈਲ 1809 ਨੂੰ ਕਲਕੱਤਾ ਵਿਖੇ ਹੋਇਆ ਸੀ। 22 ਸਾਲ ਦੀ ਉਮਰ ’ਚ, 26 ਦਸੰਬਰ 1831 ਨੂੰ ਕਲਕੱਤੇ ’ਚ ਹੈਜੇ ਨਾਲ ਉਸ ਦੀ ਮੌਤ ਹੋ ਗਈ। ਬੇਸ਼ੱਕ ਉਹ ਬਹੁਤੀ ਦੇਰ ਜਿਉਂਦੇ ਨਹੀਂ ਰਹੇ, ਪਰ ਇਸ ਦੇ ਬਾਵਜੂਦ ਉਨ੍ਹਾਂ ਬੰਗਾਲ ਦੇ ਨੌਜਵਾਨਾਂ ਨੂੰ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਹ ਵੀ ਪੜ੍ਹੋ : ਅਗਲੇ 3-4 ਦਿਨਾਂ ਤੱਕ ਕਿਵੇਂ ਰਹੇਗਾ ਮੌਸਮ?, ਮੌਸਮ ਵਿਭਾਗ ਦੀ ਚੇਤਾਵਨੀ
ਇੱਕ ਨੌਜਵਾਨ ਅਤੇ ਐਂਗਲੋ-ਇੰਡੀਅਨ ਹੋਣ ਦੇ ਬਾਵਜੂਦ, ਉਸ ਨੂੰ ਭਾਰਤ ਲਈ ਅਥਾਹ ਪਿਆਰ ਸੀ। ਉਹ ਬੰਗਾਲ ’ਚ ਬੌਧਿਕ ਲਹਿਰ ਲਿਆਉਣ ਲਈ ਸਿੱਖਿਆ ਨੂੰ ਸਭ ਤੋਂ ਮਹੱਤਵਪੂਰਨ ਮਾਧਿਅਮ ਮੰਨਦੇ ਸਨ। ਸੰਨ 1826 ’ਚ ਜਦੋਂ ਉਹ ਕਲਕੱਤਾ ਦੇ ਮਸ਼ਹੂਰ ਹਿੰਦੂ ਕਾਲਜ ’ਚ ਅਧਿਆਪਕ ਨਿਯੁਕਤ ਹੋਏ ਤਾਂ ਉਨ੍ਹਾਂ ਦੀ ਉਮਰ ਸਿਰਫ 17 ਸਾਲ ਸੀ। ਉਹ ਉਥੇ ਅੰਗਰੇਜੀ ਸਾਹਿਤ ਅਤੇ ਇਤਿਹਾਸ ਪੜ੍ਹਾਉਂਦੇ ਸਨ। ਹਿੰਦੂ ਕਾਲਜ ’ਚ ਅਧਿਆਪਕ ਹੋਣ ਦੇ ਨਾਤੇ, ਉਨ੍ਹਾਂ ਵਿਦਿਆਰਥੀਆਂ ਨੂੰ ਤਰਕਸ਼ੀਲ ਬਣਾਉਣ ਅਤੇ ਤਰਕ ਅਤੇ ਸਬੂਤਾਂ ਦੇ ਆਧਾਰ ’ਤੇ ਚੀਜਾਂ ਨੂੰ ਸਮਝਣ ਅਤੇ ਸਮਝਾਉਣ ’ਤੇ ਜੋਰ ਦਿੱਤਾ। ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ’ਤੇ ਅਮਲ ਵੀ ਕੀਤਾ। ਇਹ ਹੀ ਕਾਰਨ ਸੀ ਕਿ ਉਨ੍ਹਾਂ ਅਧਿਆਪਕ ਦੇ ਨਾਲ-ਨਾਲ ਸਮਾਜ ਸੁਧਾਰਕ ਵਜੋਂ ਵੀ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਦੇ ਪੈਰੋਕਾਰਾਂ ਨੇ ਅਪ੍ਰਸੰਗਿਕ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਦਾ ਵਿਰੋਧ ਕੀਤਾ। (Khabre Jara Hatke)
‘ਯੰਗ ਬੰਗਾਲ ਮੂਵਮੈਂਟ’ ਤਹਿਤ ਵਿਧਵਾਵਾਂ ਦੀ ਮੁਕਤੀ ’ਤੇ ਜੋਰ ਦਿੱਤਾ ਗਿਆ। ਇਸ ਤੋਂ ਇਲਾਵਾ ਮੂਰਤੀ ਪੂਜਾ ਦਾ ਵੀ ਵਿਰੋਧ ਕੀਤਾ ਗਿਆ। ਆਪਣੀ ਬੌਧਿਕ ਲਹਿਰ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਉਨ੍ਹਾਂ 1828 ’ਚ ‘ਅਕਾਦਮਿਕ ਐਸੋਸੀਏਸ਼ਨ’ ਦੀ ਸਥਾਪਨਾ ਕੀਤੀ, ਜੋ ਮੁੱਖ ਤੌਰ ’ਤੇ ਸਾਹਿਤਕ ਅਤੇ ਵਾਦ-ਵਿਵਾਦ ਦਾ ਆਯੋਜਨ ਕਰਨ ਵਾਲੀ ਸੰਸਥਾ ਸੀ। ਇਸ ਸੰਸਥਾ ਦੀਆਂ ਪੰਦਰਵਾੜਾ ਮੀਟਿੰਗਾਂ ਕਲਕੱਤਾ ਦੇ ਮਾਨਿਕਟੋਲਾ ਵਿਖੇ ਇੱਕ ਬਾਗ ਹਾਲ ’ਚ ਹੋਈਆਂ। 1831 ’ਚ ਡੀਰੋਜਿਓ ਦੀ ਮੌਤ ਤੋਂ ਬਾਅਦ, ਅਕਾਦਮਿਕ ਐਸੋਸੀਏਸ਼ਨ ਨੂੰ ਉਨ੍ਹਾਂ ਦੇ ਚੇਲਿਆਂ ਕ੍ਰਿਸ਼ਨਮੋਹਨ ਬੈਨਰਜੀ, ਰਾਮਗੋਪਾਲ ਘੋਸ਼ ਅਤੇ ਮਹੇਸਚੰਦਰ ਘੋਸ਼ ਨੇ ਅੱਗੇ ਵਧਾਇਆ। ਬਾਅਦ ’ਚ 1838 ’ਚ, ਇਹ ਸੰਸਥਾ ‘ਸਾਧਾਰਨ ਗਿਆਨ ਦੀ ਪ੍ਰਾਪਤੀ ਲਈ ਸਮਾਜ’ ’ਚ ਬਦਲ ਗਈ। (Khabre Jara Hatke)
ਇਹ ਵੀ ਪੜ੍ਹੋ : ਐੱਸਵਾਈਐੱਲ ਮੁੱਦੇ ’ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਖੀ ਵੱਡੀ ਗੱਲ, ਭਲਕੇ ਹੋਵੇਗੀ ਮੀਟਿੰਗ
ਇਸ ਤੋਂ ਇਲਾਵਾ ਡੀਰੋਜਿਓ ਨੇ ਐਂਗਲੋ-ਇੰਡੀਅਨ ਹਿੰਦੂ ਐਸੋਸੀਏਸ਼ਨ, ਬੰਗੀਤ ਸਭਾ ਅਤੇ ਡਿਬੇਟਿੰਗ ਕਲੱਬ ਵਰਗੀਆਂ ਸੰਸਥਾਵਾਂ ਦੀ ਸਥਾਪਨਾ ’ਚ ਵੀ ਮਦਦ ਕੀਤੀ। ਉਂਜ, ਯੰਗ ਬੰਗਾਲ ਅੰਦੋਲਨ ਬਹੁਤ ਹੱਦ ਤੱਕ ਸਫਲ ਨਹੀਂ ਹੋਇਆ, ਪਰ ਇਸ ਅੰਦੋਲਨ ਨੇ ਲੋਕਾਂ ’ਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਚੇਤਨਾ ਜਗਾਈ। ਰਾਜਾਰਾਮ ਮੋਹਨ ਰਾਏ ਵਾਂਗ ਡੀਰੋਜਿਓ ਅਤੇ ਉਸਦੇ ਪੈਰੋਕਾਰਾਂ ਨੇ ਸਮਾਜ ਨੂੰ ਸਿੱਖਿਅਤ ਕਰਨ ਅਤੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ। ਇਸ ਤਰ੍ਹਾਂ ਉਨ੍ਹੀਵੀਂ ਸਦੀ ’ਚ ਭਾਰਤ ’ਚ ਸਮਾਜਿਕ-ਧਾਰਮਿਕ ਸੁਧਾਰ ਲਹਿਰ ’ਚ ਡੀਰੋਜਿਓ ਦਾ ਅਹਿਮ ਯੋਗਦਾਨ ਸੀ। (Khabre Jara Hatke)