ਹੁਣ ਸਮੁੰਦਰ ਵੀ ਅੰਤਰਰਾਸ਼ਟਰੀ ਤਾਕਤਾਂ ਦੀਆਂ ਸਾਜਿਸ਼ਾਂ ਦੀ ਪ੍ਰਯੋਗਸ਼ਾਲਾ ਬਣਦਾ ਪ੍ਰਤੀਤ ਹੋ ਰਿਹਾ ਹੈ। ਸਮੁੰਦਰੀ ਵਪਾਰੀਆਂ ਨੂੰ ਡਰਾਉਣ-ਧਮਕਾਉਣ ਅਤੇ ਭਾਰਤ ਦੇ ਵਪਾਰ ਨੂੰ ਨੁਕਸਾਨ ਪਹੰੁਚਾਉਣ ਲਈ ਸਾਜਿਸ਼ ਕੀਤੀ ਜਾ ਰਹੀ ਹੈ। ਅਰਬ ਸਾਗਰ ’ਚ ਐਮਪੀਚੇਮ ਮਰਚੰਟ ਨੇਵੀ ਜਹਾਜ਼ ਅਤੇ ਲਾਲ ਸਾਗਰ ’ਚ ਐਮਵੀ ਸਾਈਂ ਬਾਬਾ ਜਹਾਜ਼ ’ਤੇ ਡਰੋਨ ਹਮਲੇ ਦੀ ਘਟਨਾਵਾਂ ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਹਮਲਾਵਰਾਂ ਨੂੰ ਪਤਾਲ ’ਚੋਂ ਵੀ ਕੱਢ ਲਿਆਏਗਾ। ਨਿਰਸੰਦੇਹ ਅਰਬ ਸਾਗਰ, ਜਿਸ ਦੀ ਸੁਰੱਖਿਆ ਦੀ ਜਿੰਮੇਵਾਰੀ ਭਾਰਤ ਦੀ ਹੈ, ਇੱਥੋਂ ਡਰੋਨ ਹਮਲਾ ਨਾ ਸਿਰਫ ਭਾਰਤ ਦੀ ਸੁਰੱਖਿਆ ਨੂੰ ਚੁਣੌਤੀ ਹੈ ਸਗੋਂ ਇਹ ਕੋਈ ਵੱਡੀ ਸਾਜਿਸ਼ ਦਾ ਵੀ ਹਿੱਸਾ ਹੋ ਸਕਦਾ ਹੈ। ਪਹਿਲਾਂ ਵੀ ਸੋਮਾਲੀਆ ਦੇ ਡਾਕੂ ਜਹਾਜ਼ਾਂ ਨੂੰ ਅਗਵਾ ਕਰਦੇ ਰਹੇ ਹਨ ਜਿਸ ਨਾਲ ਵਪਾਰੀਆਂ ਦਾ ਹੌਂਸਲਾ ਡਿੱਗਿਆ ਹੈ ਪਰ ਲਾਲ ਸਾਗਰ ’ਚ ਹਮਲੇ ਨੂੰ ਮਹਿਜ਼ ਸਮੁੰਦਰੀ ਲੁਟੇਰਿਆਂ ਦਾ ਹਮਲਾ ਨਹੀਂ ਮੰਨਿਆ ਜਾ ਸਕਦਾ।
Also Read : ਭੂਚਾਲ ਦੇ ਜ਼ੋਰਦਾਰ ਝਟਕੇ, ਲੋਕਾਂ ’ਚ ਦਹਿਸ਼ਤ
ਸਪੱਸ਼ਟ ਹੈ ਕਿ ਇਹ ਹਮਲਾ ਕਿਸੇ ਦੇਸ਼ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਅਰਬ ਸਾਗਰ ’ਚ ਹਮਲਾ ਕਰਨਾ ਭਾਰਤ ਦੇ ਸੀਨੇ ’ਤੇ ਬੈਠ ਕੇ ਦੇਸ਼ ਨੂੰ ਚੁਣੌਤੀ ਦੇਣਾ ਹੈ। ਕਈ ਵਿਦੇਸ਼ੀ ਤਾਕਤਾਂ ਨੂੰ ਭਾਰਤ ਦੀ ਵਧ ਰਹੀ ਤਾਕਤ ਤੇ ਸੁਰੱਖਿਆ ਹਜ਼ਮ ਨਹੀਂ ਹੋ ਰਹੀ। ਇਸ ਦੇ ਨਾਲ ਹੀ ਭਾਰਤ ਦੇ ਵਪਾਰ ਨੂੰ ਕਮਜ਼ੋਰ ਕਰਨ ਦੀ ਵੀ ਸਾਜਿਸ਼ ਹੋ ਸਕਦੀ ਹੈ। ਭਾਰਤ ਨੇ ਤਿੰਨ ਜੰਗੀ ਬੇੜਿਆਂ ਨੂੰ ਮੋਰਮੁਗਾਓ, ਕੋਚੀ ਅਤੇ ਕੋਲਕਾਤਾ ’ਚ ਤੈਨਾਤ ਕਰ ਦਿੱਤਾ ਹੈ। ਇਸੇ ਤਰ੍ਹਾਂ ਅਦਨ ਦੀ ਖਾੜੀ ’ਚ ਮਿਜ਼ਾਈਲ ਯੁਕਤ ਜੰਗੀ ਬੇੜਾ ਤੈਨਾਤ ਕਰ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਵਪਾਰ ’ਚ ਵਾਧੇ ਤੇ ਸੁਰੱਖਿਆ ਲਈ ਸਖ਼ਤ ਕਦਮ ਉਠਾਏ ਜਾਣ। ਭਾਰਤ ਸਰਕਾਰ ਨੇ ਇਸ ਮਾਮਲੇ ’ਚ ਜਿਸ ਤਰ੍ਹਾਂ ਦੀ ਸਖ਼ਤੀ ਦਿਖਾਈ ਹੈ ਉਹ ਸਮੇਂ ਦੀ ਮੰਗ ਹੈ।