ਪਹਿਲੇ ਦਿਨ ਦੀ ਖੇਡ ਸਮਾਪਤ, ਕੇਐੱਲ ਰਾਹੁਲ ਦਾ ਅਰਧਸੈਂਕੜਾ, ਦੱਖਣੀ ਅਫਰੀਕਾ ਦੇ ਨਾਂਅ ਰਿਹਾ ਪਹਿਲਾ ਦਿਨ

IND Vs SA

ਰਬਾਡਾ ਨੇ ਹਾਸਲ ਕੀਤੀਆਂ 5 ਵਿਕਟਾਂ, ਭਾਰਤ ਦਾ ਸਕੋਰ 208/8 | IND Vs SA

  • ਦਿਨ ਦਾ ਪਹਿਲਾ ਸੈਸ਼ਨ ਰਿਹਾ ਸੀ ਭਾਰਤੀ ਟੀਮ ਦੇ ਨਾਂਅ | IND Vs SA

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਮੰਗਲਵਾਰ ਨੂੰ ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਜਲਦੀ ਖਤਮ ਹੋ ਗਿਆ। ਪਹਿਲੇ ਦਿਨ ਭਾਰਤ ਨੇ 8 ਵਿਕਟਾਂ ’ਤੇ 208 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਲਈ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ 5 ਵਿਕਟਾਂ ਹਾਸਲ ਕੀਤੀਆਂ ਹਨ। ਟੀਮ ਇੰਡੀਆ ਵੱਲੋਂ ਵਿਕਟਕੀਪਰ ਕੇਐੱਲ ਰਾਹੁਲ (70 ਦੌੜਾਂ) ਅਤੇ ਮੁਹੰਮਦ ਸਿਰਾਜ (0 ਦੌੜਾਂ) ਨਾਬਾਦ ਪਵੇਲੀਅਨ ਪਰਤੇ। ਦੋਵੇਂ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਕਰਨਗੇ। ਦੂਜੇ ਦਿਨ ਦਾ ਖੇਡ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। (IND Vs SA)

ਡੈਬਿਊ ਕਰਨ ਵਾਲੇ ਨੰਦਰੇ ਬਰਗਰ ਨੂੰ 2 ਸਫਲਤਾਵਾਂ ਮਿਲੀਆਂ | IND Vs SA

IND Vs SA

ਸੁਪਰਸਪੋਰਟ ਪਾਰਕ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 24 ਦੌੜਾਂ ’ਤੇ 3 ਵਿਕਟਾਂ ਲੈਣ ਦੇ ਬਾਵਜੂਦ ਭਾਰਤ ਨੂੰ 208 ਦੌੜਾਂ ਹੀ ਬਣਾਉਣ ਦਿੱਤੀਆਂ। ਰਬਾਡਾ ਤੋਂ ਇਲਾਵਾ ਦੱਖਣੀ ਅਫਰੀਕਾ ਵੱਲੋਂ ਨੰਦਰੇ ਬਰਗਰ ਨੇ 2 ਅਤੇ ਮਾਰਕੋ ਜੈਨਸਨ ਨੇ ਇੱਕ ਵਿਕਟ ਹਾਸਲ ਕੀਤੀ। ਭਾਰਤ ਵੱਲੋਂ ਰਾਹੁਲ ਤੋਂ ਇਲਾਵਾ ਵਿਰਾਟ ਕੋਹਲੀ ਨੇ 38, ਸ਼੍ਰੇਅਸ ਅਈਅਰ ਨੇ 31, ਸ਼ਾਰਦੁਲ ਠਾਕੁਰ ਨੇ 24 ਅਤੇ ਯਸ਼ਸਵੀ ਜੈਸਵਾਲ ਨੇ 17 ਦੌੜਾਂ ਬਣਾਈਆਂ। ਬਾਕੀ ਬੱਲੇਬਾਜ 10 ਦੌੜਾਂ ਦੇ ਸਕੋਰ ਨੂੰ ਵੀ ਨਹੀਂ ਛੂਹ ਸਕੇ। (IND Vs SA)

ਸੈਸ਼ਨ-3 ’ਚ ਸਿਰਫ 9 ਓਵਰ ਹੀ ਖੇਡੇ ਜਾ ਸਕੇ | IND Vs SA

ਪਹਿਲੇ ਦਿਨ ਦੇ ਤੀਜੇ ਸੈਸ਼ਨ ’ਚ ਸਿਰਫ 9 ਓਵਰ ਹੀ ਖੇਡੇ ਜਾ ਸਕੇ। ਇਸ ’ਚ ਭਾਰਤ ਨੇ ਇੱਕ ਵਿਕਟ ਗੁਆ ਕੇ 32 ਦੌੜਾਂ ਬਣਾਈਆਂ ਸਨ। ਮੰਗਲਵਾਰ ਸ਼ਾਮ ਕਰੀਬ 7:45 ਵਜੇ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ, ਜੋ ਬਾਅਦ ’ਚ ਸ਼ੁਰੂ ਨਹੀਂ ਹੋ ਸਕਿਆ। ਤੀਜੇ ਸੈਸ਼ਨ ’ਚ ਰਾਹੁਲ ਨੇ ਛੱਕਾ ਲਾ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਮੁਹੰਮਦ ਸਿਰਾਜ ਦੇ ਨਾਲ 70 ਦੌੜਾਂ ਬਣਾ ਕੇ ਨਾਬਾਦ ਪਰਤੇ। ਸਿਰਾਜ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਹਨ। ਜਸਪ੍ਰੀਤ ਬੁਮਰਾਹ 19 ਗੇਂਦਾਂ ’ਚ ਇੱਕ ਦੌੜ ਬਣਾ ਕੇ ਜੈਨਸਨ ਦਾ ਸ਼ਿਕਾਰ ਬਣੇ। (IND Vs SA)

ਰਾਹੁਲ ਨੇ ਛੱਕਾ ਮਾਰ ਆਪਣਾ ਅਰਧ ਸੈਂਕੜਾ ਪੂਰਾ ਕੀਤਾ | IND Vs SA

ਭਾਰਤ ਦੇ ਵਿਕਟਕੀਪਰ ਬੱਲੇਬਾਜ ਕੇਐਲ ਰਾਹੁਲ ਨੇ 80 ਗੇਂਦਾਂ ’ਤੇ ਅਰਧ ਸੈਂਕੜਾ ਜੜਿਆ। ਉਹ ਦੂਜੇ ਸੈਸ਼ਨ ’ਚ ਸ਼੍ਰੇਅਸ ਅਈਅਰ ਦਾ ਵਿਕਟ ਡਿੱਗਣ ਤੋਂ ਬਾਅਦ ਕ੍ਰੀਜ ’ਤੇ ਆਏ। ਉਨ੍ਹਾਂ ਸਾਹਮਣੇ ਵਿਰਾਟ ਅਤੇ ਅਸ਼ਵਿਨ ਆਊਟ ਹੋਏ। ਰਾਹੁਲ ਨੇ ਫਿਰ ਸ਼ਾਰਦੁਲ ਨਾਲ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ ਬੁਮਰਾਹ ਦੇ ਨਾਲ ਵੀ ਕ੍ਰੀਜ ’ਤੇ ਰਹੇ। ਉਨ੍ਹਾਂ 52ਵੇਂ ਓਵਰ ’ਚ ਨੰਦਰੇ ਬਰਗਰ ਦੀਆਂ ਲਗਾਤਾਰ ਗੇਂਦਾਂ ’ਤੇ ਚੌਕਾ ਅਤੇ ਇੱਕ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। (IND Vs SA)

ਅਫਰੀਕੀ ਗੇਂਦਬਾਜਾਂ ਨੇ ਮਚਾਈ ਤਬਾਹੀ | IND Vs SA

IND Vs SA

ਦੱਖਣੀ ਅਫਰੀਕਾ ਲਈ ਸੱਜੇ ਹੱਥ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 5 ਵਿਕਟਾਂ ਲਈਆਂ। ਰਬਾਡਾ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਵਰਗੀਆਂ ਵੱਡੀਆਂ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਡੈਬਿਊ ਕਰਨ ਵਾਲੇ ਨੈਂਡਰੇ ਬਰਗਰ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਜਦੋਂ ਕਿ ਮਾਰਕੋ ਯੈਨਸਨ ਨੂੰ ਇੱਕ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਪ੍ਰਧਾਨ ਦਾ ਨਵਜੋਤ ਸਿੱਧੂ ’ਤੇ ਵੱਡਾ ਬਿਆਨ, ਪੜ੍ਹੋ ਕੀ ਕਿਹਾ….