ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨ | MSG Tips for Eyes
‘ਅੱਖਾਂ ’ਚ ਜੇਕਰ ਕੋਈ ਕਣ ਚਲਾ ਜਾਵੇ ਤਾਂ ਕਦੇ ਵੀ ਅੱਖ ਮਲੋ ਨਾ ਸਗੋਂ ਫਿਲਟਰ ਜਾਂ ਸਾਫ ਪਾਣੀ ਦੀ ਚੂਲੀ ਭਰ ਕੇ ਉਸ ’ਚ ਅੱਖ ਖੋਲੋ ਅਤੇ ਬੰਦ ਕਰੋ।’
ਅੱਖਾਂ ਸਬੰਧੀ ਟਿਪਸ | Tips for Eyes
ਅੱਖਾਂ ਭਗਵਾਨ ਦੀ ਉਹ ਨਿਆਮਤ ਹਨ, ਜਿਨ੍ਹਾਂ ਨਾਲ ਅਸੀਂ ਇਸ ਸੰਸਾਰ ਨੂੰ ਦੇਖ ਸਕਦੇ ਹਾਂ। ਇਹ ਸਰੀਰ ਦਾ ਉਹ ਅੰਗ ਹਨ, ਜਿਨ੍ਹਾਂ ਨਾਲ ਅਸੀਂ ਰੋਜ਼ਾਨਾ ਦਾ ਕੰਮ-ਧੰਦਾ ਕਰਨ ਦੇ ਕਾਬਲ ਤਾਂ ਹਾਂ ਹੀ, ਨਾਲ ਹੀ ਕੁਦਰਤ ਦੇ ਰੰਗਾਂ ਨੂੰ ਵੀ ਦੇਖ ਸਕਦੇ ਹਾਂ। ਆਧੁਨਿਕ ਯੰਤਰ ਕੰਪਿਊਟਰ, ਸਮਾਰਟ ਫੋਨ, ਟੀ. ਵੀ. ਵਰਗੇ ਯੰਤਰਾਂ ਦੀ ਲਗਾਤਾਰ ਵਰਤੋਂ ਨਾਲ ਅਕਸਰ ਲੋਕ ਅੱਖਾਂ ਦੀ ਕਮਜ਼ੋਰੀ ਅਤੇ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅੱਖਾਂ ਦੀ ਨਿਯਮਿਤ ਦੇਖਭਾਲ ਬਹੁਤ ਜ਼ਰੂਰੀ ਹਨ।
ਮੀਂਹ ਦਾ ਪਾਣੀ:
ਮੀਂਹ ਦਾ ਪਾਣੀ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਮੀਂਹ ਪੈਂਦੇ ਤੋਂ ਧੌਣ ਉੱਪਰ ਚੁੱਕ ਕੇ ਅਸਾਨੀ ਨਾਲ ਅੱਖਾਂ ’ਚ ਆਉਣ ਵਾਲੀਆਂ ਬੂੰਦਾਂ ਨੂੰ ਅੱਖਾਂ ’ਚ ਪੈਣ ਦਿਓ, ਇਸ ਨਾਲ ਅੱਖਾਂ ਇੱਕਦਮ ਸਾਫ਼ ਹੋ ਜਾਂਦੀਆਂ ਹਨ। ਧਿਆਨ ਰਹੇ ਕਿ ਮੀਂਹ ਸ਼ੁਰੂ ਹੋਣ ਤੋਂ ਘੱਟੋ-ਘੱਟ ਅੱਧਾ ਘੰਟਾ ਬਾਅਦ ਹੀ ਅਜਿਹਾ ਕਰੋ, ਕਿਉਂਕਿ ਸ਼ੁਰੂਆਤੀ ਮੀਂਹ ’ਚ ਧੂੜ ਦੇ ਕਣ ਮਿਲੇ ਹੁੰਦੇ ਹਨ।
ਹਰੀ ਮਿਰਚ:
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਣੇ ’ਚ ਤਾਜ਼ੀ ਹਰੀ ਮਿਰਚ ਦੀ ਲਗਾਤਾਰ ਵਰਤੋਂ ਕਰੋ।
ਤਿ੍ਰਫਲਾ:
ਤਿ੍ਰਫਲਾ ਨੂੰ ਰਾਤ ਨੂੰ ਭਿਉ ਦਿਓ, ਅਗਲੇ ਦਿਨ ਸਵੇਰੇ ਦੋ-ਤਿੰਨ ਵਾਰ ਚੰਗੀ ਤਰ੍ਹਾਂ ਛਾਣ ਕੇ ਸ਼ਹਿਦ ’ਚ ਮਿਲਾ ਕੇ ਅੱਖਾਂ ’ਚ ਪਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।
ਆਂਵਲਾ:
ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ ਸੀ ਧਮਨੀਆਂ ਦੀ ਤੰਦਰੁਸਤੀ ਲਈ ਬਹੁਤ ਚੰਗਾ ਹੁੰਦਾ ਹੈ, ਜਿਸ ਕਾਰਨ ਅੱਖਾਂ ’ਚ ਖੂਨ-ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ। ਇਸ ਦੇ ਨਾਲ-ਨਾਲ ਵਿਟਾਮਿਨ ਸੀ ਰੈਟਿਨਾ ਦੀਆਂ ਕੋਸ਼ਿਕਾਵਾਂ ਲਈ ਵੀ ਚੰਗਾ ਹੁੰਦਾ ਹੈ।