26 ਦਸੰਬਰ ਤੋਂ ਸ਼ੁਰੂ ਹੋਵੇਗਾ ਪਹਿਲਾ ਟੈਸਟ ਮੈਚ | IND Vs SA
- ਅਫਰੀਕਾ ਖਿਲਾਫ ਟੈਸਟ ਲੜੀ ਤੋਂ ਈਸ਼ਾਨ ਕਿਸ਼ਨ ਵੀ ਬਾਹਰ | IND Vs SA
- ਸੈਂਚੁਰੀਅਨ ਟੈਸਟ ’ਚ ਵਾਪਸ ਵੀ ਜਾ ਸਕਦੇ ਹਨ ਕੋਹਲੀ | IND Vs SA
ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਪਰਤ ਆਏ ਹਨ। ਬੀਸੀਸੀਆਈ ਦੇ ਇੱਕ ਸੂਤਰ ਨੇ ਸ਼ੁੱਕਰਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਕੋਹਲੀ ਦੇ 26 ਦਸੰਬਰ ਤੋਂ ਸੈਂਚੁਰੀਅਨ ’ਚ ਸੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਦੱਖਣੀ ਅਫਰੀਕਾ ਪਰਤਣ ਦੀ ਸੰਭਾਵਨਾ ਹੈ। ਇਸ ਦੌਰਾਨ ਰੁਤੁਰਾਜ ਗਾਇਕਵਾੜ ਵੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਏ ਹਨ। ਹਾਲਾਂਕਿ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਜੇ ਤੱਕ ਦੋਵਾਂ ਖਿਡਾਰੀਆਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਗਾਇਕਵਾੜ ਸੱਟ ਕਾਰਨ ਇਸ ਲੜੀ ਤੋਂ ਬਾਹਰ ਹੋ ਗਏ ਹਨ।
ਗਾਇਕਵਾੜ ਦੀ ਰਿੰਗ ਫਿੰਗਰ ’ਚ ਫ੍ਰੈਕਚਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਟੀਮ ਦੇ ਬੱਲੇਬਾਜ਼ ਰਿਤੂਰਾਜ ਗਾਇਕਵਾੜ ਰਿੰਗ ਫਿੰਗਰ ’ਚ ਫਰੈਕਚਰ ਹੋਣ ਕਾਰਨ ਦੋ ਟੈਸਟ ਮੈਚਾਂ ਦੀ ਸੀਰੀਜ ਤੋਂ ਬਾਹਰ ਹੋ ਗਏ ਹਨ। ਗਾਇਕਵਾੜ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਦੂਜੇ ਇੱਕਰੋਜ਼ਾ ਮੁਕਾਬਲੇ ’ਚ ਕੈਚ ਲੈਣ ਦੀ ਕੋਸ਼ਿਸ਼ ਕਰਦੇ ਹੋਏ ਸਮੇਂ ਉਨ੍ਹਾਂ ਦੀ ਦੀ ਉਂਗਲੀ ਜ਼ਖ਼ਮੀ ਹੋ ਗਈ ਸੀ ਇਸ ਕਾਰਨ ਉਹ ਇਸ ਲੜੀ ਤੋਂ ਬਾਹਰ ਹੋ ਗਏ ਹਨ।
ਈਸ਼ਾਨ ਕਿਸ਼ਨ ਵੀ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਤੋਂ ਬਾਹਰ
ਗਾਇਕਵਾੜ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ ਈਸ਼ਾਨ ਕਿਸਨ ਅਤੇ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਵੀ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ। ਵਿਕਟਕੀਪਰ ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਬੀਸੀਸੀਆਈ ਤੋਂ ਭਾਰਤ ’ਚ ਰਹਿਣ ਦੀ ਇਜਾਜਤ ਮੰਗੀ ਹੈ, ਜਿਸ ਨੂੰ ਬੀਸੀਸੀਆਈ ਨੇ ਮਨਜੂਰੀ ਦੇ ਦਿੱਤੀ ਹੈ। ਕੇਐਸ ਭਰਤ ਹੁਣ ਈਸ਼ਾਨ ਦੀ ਜਗ੍ਹਾ ਟੀਮ ਦਾ ਹਿੱਸਾ ਹੋਣਗੇ। ਭਰਤ ਤੋਂ ਇਲਾਵਾ ਕੇਐੱਲ ਰਾਹੁਲ ਟੀਮ ’ਚ ਦੂਜੇ ਵਿਕਟਕੀਪਰ ਹਨ। ਈਸ਼ਾਨ ਤੋਂ ਪਹਿਲਾਂ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਸੱਟ ਕਾਰਨ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਸਨ।
ਸ਼ਮੀ ਫਿਟਨੈਸ ਟੈਸਟ ਪਾਸ ਨਾ ਕਰਨ ਕਾਰਨ ਬਾਹਰ | IND Vs SA
ਕੁਝ ਸਮਾਂ ਪਹਿਲਾਂ ਹੀ ਖੇਡੇ ਗਏ ਇੱਕਰੋਜ਼ਾ ਵਿਸ਼ਵ ਕੱਪ ’ਚ ਸਟਾਰ ਰਹੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵੀ ਇਸ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੱਸ ਦੇਈਏ ਕਿ ਸ਼ਮੀ ਨੇ ਇਸ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ 24 ਵਿਕਟਾਂ ਲਈਆਂ ਸਨ ਅਤੇ ਵਿਸ਼ਵ ਕੱਪ ’ਚ ਬੈਹਤਰੀਨ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੇ ਗਿੱਟੇ ’ਤੇ ਸੱਟ ਲੱਗੀ ਹੈ ਅਤੇ ਵਿਸ਼ਵ ਕੱਪ ਤੋਂ ਹੀ ਉਨ੍ਹਾਂ ਦਾ ਇਲਾਜ਼ ਜਾਰੀ ਹੈ। ਭਾਰਤੀ ਟੀਮ ਦੇ ਸਾਰੇ ਖਿਡਾਰੀ ਟੈਸਟ ਸੀਰੀਜ ਲਈ 15 ਦਸੰਬਰ ਨੂੰ ਦੱਖਣੀ ਅਫਰੀਕਾ ਪਹੁੰਚੇ ਸਨ। (IND Vs SA)
ਇਹ ਵੀ ਪੜ੍ਹੋ : Garlic Price Hike | ਲਸਣ ਦੇ ਤਾਜ਼ਾ ਭਾਅ ਸੁਣ ਕੇ ਵਿਗੜ ਜਾਵੇਗਾ ਤੜਕੇ ਦਾ ਸਵਾਦ, ਜਾਣੋ ਤਾਜ਼ਾ ਭਾਅ
ਸ਼ਮੀ ਨੂੰ ਉਨ੍ਹਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਹ ਫਿਟਨੈੱਸ ਟੈਸਟ ਪਾਸ ਨਹੀਂ ਕਰ ਸਕੇ ਸਨ, ਇਸ ਲਈ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਮੀ ਦੀ ਗੈਰ-ਮੌਜੂਦਗੀ ’ਚ ਪ੍ਰਸਿਧ ਕ੍ਰਿਸ਼ਨਾ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਪਹਿਲੇ ਟੈਸਟ ’ਚ ਬਾਕੀ 2 ਤੇਜ਼ ਗੇਂਦਬਾਜ ਹੋਣਗੇ। ਜੇਕਰ ਪਿੱਚ ਤੇਜ ਗੇਂਦਬਾਜਾਂ ਲਈ ਮਦਦਗਾਰ ਹੁੰਦੀ ਹੈ ਤਾਂ ਸ਼ਾਰਦੁਲ ਠਾਕੁਰ ਨੂੰ ਵੀ ਇੱਕ ਚੌਥੇ ਤੇਜ਼ ਗੇਂਦਬਾਜ਼ ਦੇ ਤੌਰ ’ਤੇ ਮੋਕਾ ਮਿਲ ਸਕਦਾ ਹੈ। (IND Vs SA)
26 ਦਸੰਬਰ ਦਾ ਦਿਨ ਭਾਰਤੀ ਟੀਮ ਲਈ ਕੁਝ ਖਾਸ | IND Vs SA
26 ਦਸੰਬਰ 2021 : ਭਾਰਤ ਬਨਾਮ ਦੱਖਣੀ ਅਫਰੀਕਾ
ਭਾਰਤੀ ਕ੍ਰਿਕੇਟ ਟੀਮ ਨੇ ਆਪਣਾ ਆਖਰੀ ਬਾਕਸਿੰਗ-ਡੇ ਟੈਸਟ ਮੈਚ ਠੀਕ ਦੋ ਸਾਲ ਪਹਿਲਾਂ ਭਾਵ 26 ਦਸੰਬਰ, 2021 ਨੂੰ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ ’ਚ ਖੇਡਿਆ ਸੀ। ਉਸ ਮੈਚ ’ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ’ਚ ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 327 ਦੌੜਾਂ ਬਣਾਈਆਂ ਸਨ, ਜਿਸ ’ਚ ਸਲਾਮੀ ਬੱਲੇਬਾਜ ਲੋਕੇਸ਼ ਰਾਹੁਲ ਵੱਲੋਂ 123 ਦੌੜਾਂ ਦਾ ਇਤਿਹਾਸਕ ਸੈਂਕੜਾ ਵੀ ਸ਼ਾਮਲ ਰਿਹਾ ਸੀ। (IND Vs SA)
ਟੀਮ ਇੰਡੀਆ ਨੂੰ ਜਵਾਬ ਦੇਣ ਆਈ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ’ਚ ਸਿਰਫ 197 ਦੌੜਾਂ ਹੀ ਬਣਾ ਸਕੀ ਸੀ। ਹਾਲਾਂਕਿ ਟੀਮ ਇੰਡੀਆ ਦੂਜੀ ਪਾਰੀ ’ਚ ਵੀ ਸਿਰਫ 174 ਦੌੜਾਂ ’ਤੇ ਹੀ ਆਲਆਊਟ ਹੋ ਗਈ ਸੀ ਪਰ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਅਫਰੀਕੀ ਟੀਮ ਦੂਜੀ ਪਾਰੀ ’ਚ ਵੀ ਸਿਰਫ 191 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਟੀਮ ਇੰਡੀਆ ਨੇ ਇਹ ਮੈਚ 113 ਦੌੜਾਂ ਨਾਲ ਆਪਣੇ ਨਾਂਅ ਕਰ ਲਿਆ ਸੀ। ਇਸ ਮੈਚ ’ਚ ਕੇਐੱਲ ਰਾਹੁਲ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ ਸੀ।
26 ਦਸੰਬਰ 2020 : ਭਾਰਤ ਬਨਾਮ ਅਸਟਰੇਲੀਆ | IND Vs SA
2021 ਤੋਂ ਪਹਿਲਾਂ, ਭਾਰਤੀ ਟੀਮ ਨੇ 26 ਦਸੰਬਰ, 2020 ਨੂੰ ਮੈਲਬੌਰਨ ਦੇ ਕ੍ਰਿਕੇਟ ਮੈਦਾਨ ’ਤੇ ਅਸਟਰੇਲੀਆ ਖਿਲਾਫ ਬਾਕਸਿੰਗ-ਡੇ ਟੈਸਟ ਮੈਚ ਖੇਡਿਆ ਸੀ। ਉਸ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਅਸਟਰੇਲੀਆ ਖਿਲਾਫ ਸਿਰਫ 36 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਇਸ ਕਾਰਨ ਟੀਮ ਇੰਡੀਆ ਲਈ 2020 ਦੇ ਬਾਕਸਿੰਗ-ਡੇ ਟੈਸਟ ਮੈਚ ’ਚ ਵਾਪਸੀ ਕਰਨਾ ਕਾਫੀ ਮੁਸ਼ਕਲ ਸੀ ਪਰ ਅਜਿੰਕਿਆ ਰਹਾਣੇ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਉਸ ਮੈਚ ’ਚ ਭਾਰਤੀ ਟੀਮ ਨੇ ਟੀਮ ਇੰਡੀਆ ਨੇ ਪਹਿਲੀ ਪਾਰੀ ’ਚ ਅਸਟਰੇਲੀਆ ਨੂੰ ਸਿਰਫ 195 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਸੀ। (IND Vs SA)
ਇਸ ਦੇ ਨਾਲ ਹੀ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 326 ਦੌੜਾਂ ਬਣਾਈਆਂ ਸਨ, ਜਿਸ ’ਚ ਅਜਿੰਕਿਆ ਰਹਾਣੇ ਵੱਲੋਂ 112 ਦੌੜਾਂ ਦਾ ਸ਼ਾਨਦਾਰ ਸੈਂਕੜਾ ਵੀ ਸ਼ਾਮਲ ਰਿਹਾ ਸੀ। ਅਸਟਰੇਲੀਆ ਦੀ ਟੀਮ ਦੂਜੀ ਪਾਰੀ ’ਚ ਵੀ ਸਿਰਫ 200 ਦੌੜਾਂ ਹੀ ਬਣਾ ਸਕੀ ਅਤੇ ਭਾਰਤੀ ਟੀਮ ਨੂੰ ਦੂਜੀ ਪਾਰੀ ’ਚ ਸਿਰਫ 70 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤੀ ਟੀਮ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਸੀ। ਉਸ ਮੈਚ ’ਚ ਅਜਿੰਕਿਆ ਰਹਾਣੇ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ ਸੀ। (IND Vs SA)
26 ਦਸੰਬਰ 2018 : ਭਾਰਤ ਬਨਾਮ ਅਸਟਰੇਲੀਆ | IND Vs SA
2020 ਤੋਂ ਪਹਿਲਾਂ, ਭਾਰਤੀ ਟੀਮ ਨੇ 26 ਦਸੰਬਰ, 2018 ਨੂੰ ਮੈਲਬੌਰਨ ਦੇ ਕ੍ਰਿਕੇਟ ਮੈਦਾਨ ’ਤੇ ਹੀ ਅਸਟਰੇਲੀਆ ਖਿਲਾਫ ਬਾਕਸਿੰਗ-ਡੇ ਟੈਸਟ ਮੈਚ ਖੇਡਿਆ ਸੀ। ਉਸ ਮੈਚ ’ਚ ਟੀਮ ਇੰਡੀਆ ਨੇ ਅਸਟਰੇਲੀਆ ਨੂੰ 137 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ’ਚ ਭਾਰਤ ਨੇ ਪਹਿਲੀ ਪਾਰੀ ’ਚ 7 ਵਿਕਟਾਂ ਦੇ ਨੁਕਸਾਨ ’ਤੇ 443 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ, ਜਿਸ ’ਚ ਚੇਤੇਸ਼ਵਰ ਪੁਜਾਰਾ ਦਾ 106 ਦੌੜਾਂ ਦਾ ਸ਼ਾਨਦਾਰ ਸੈਂਕੜਾ ਅਤੇ ਵਿਰਾਟ ਕੋਹਲੀ ਦੀਆਂ 82 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਸ਼ਾਮਲ ਸੀ। (IND Vs SA)
ਇਸ ਦੇ ਨਾਲ ਹੀ ਅਸਟਰੇਲੀਆਈ ਟੀਮ ਪਹਿਲੀ ਪਾਰੀ ’ਚ ਸਿਰਫ 151 ਦੌੜਾਂ ’ਤੇ ਹੀ ਆਲਆਊਟ ਹੋ ਗਈ ਸੀ, ਕਿਉਂਕਿ ਜਸਪ੍ਰੀਤ ਬੁਮਰਾਹ ਨੇ ਸਿਰਫ 33 ਦੌੜਾਂ ’ਤੇ 6 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਨੇ ਦੂਜੀ ਪਾਰੀ ’ਚ 106 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ ਅਤੇ ਅਸਟਰੇਲੀਆ ਨੂੰ ਜਿੱਤ ਲਈ 399 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ’ਚ ਮੇਜ਼ਬਾਨ ਟੀਮ ਸਿਰਫ 261 ਦੌੜਾਂ ਹੀ ਬਣਾ ਸਕੀ ਸੀ। ਉਸ ਮੈਚ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਦੋਵਾਂ ਪਾਰੀਆਂ ’ਚ ਕੁੱਲ 9 ਵਿਕਟਾਂ ਹਾਸਲ ਕੀਤੀਆਂ ਸਨ। ਜਿਸ ਲਈ ਉਨ੍ਹਾਂ ਨੂੰ ਇਸ ਮੈਚ ’ਚ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ ਸੀ। (IND Vs SA)