(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਇੱਕ ਮੰਦਬੁੱਧੀ ਨੌਜਵਾਨ ਪਿੰਡ ਖੇੜੀ ਵਿਖੇ ਲਾਵਾਰਿਸ ਹਾਲਤ ਵਿਚ ਮਿਲਿਆ ਸੀ, ਜਿਸ ਦੀ ਹਾਲਤ ਤਰਸਯੋਗ ਸੀ। (Welfare Work)
ਜਦੋਂ ਉਕਤ ਨੌਜਵਾਨ ਤੋਂ ਉਸ ਦਾ ਨਾਂਅ ਤੇ ਰਿਹਾਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂਅ ਖੁਸ਼ਪ੍ਰੀਤ ਸਿੰਘ ਦੱਸਿਆ ਪਰ ਸਹੀ ਟਿਕਾਣਾ ਨਾ ਦੱਸ ਸਕਿਆ, ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ’ਚ ਦਾਖਲ ਕਰਵਾ ਦਿੱਤਾ ਗਿਆ ਸੀ। ਜਿੱਥੇ ਇਲਾਜ ਉਪਰੰਤ ਉਹ ਕੁੱਝ ਹੋਸ਼ ’ਚ ਆਇਆ ਤਾਂ ਉਸ ਦੀ ਕੌਂਸਲਿੰਗ ਕੀਤੀ ਗਈ ਤੇ ਪੁੱਛਣ ’ਤੇ ਉਸ ਨੇ ਆਪਣਾ ਨਾਂਅ ਖੁਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੀਹਾਦੋਦ ਤਹਿ. ਪਾਇਲ ਜ਼ਿਲ੍ਹਾ ਲੁਧਿਆਣਾ ਦੱਸਿਆ। (Welfare Work)
ਇਹ ਵੀ ਪਡ਼੍ਹੋ: ਸਰਸਾ ’ਚ ਕੋਰੋਨਾ ਨੇ ਮਚਾਈ ਦਹਿਸ਼ਤ!
ਜਗਰਾਜ ਸਿੰਘ ਨੇ ਦੱਸਿਆ ਕਿ ਪਿੰਗਲਵਾੜਾ ਸੁਸਾਇਟੀ ਵਿੱਚੋਂ ਕਾਰ ਰਾਹੀਂ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਉਕਤ ਮੰਦਬੁੱਧੀ ਨੌਜਵਾਨ ਦੇ ਪਿੰਡ ਸੀਹਾਦੌਦ ਪਹੁੰਚ ਕੇ ਉਸਨੂੰ ਪੰਚਾਇਤੀ ਵਿਅਕਤੀ ਦੀ ਮੌਜ਼ਦੂਗੀ ਵਿਚ ਪਰਿਵਾਰ ਨਾਲ ਮਿਲਾ ਦਿੱਤਾ ਹੈ। ਮੰਦਬੁੱਧੀ ਨੌਜਵਾਨ ਖੁਸ਼ਪ੍ਰੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਫੌਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਦੋਨੋਂ ਲੜਕੇ ਹੀ ਸਧਾਰਨ ਦਿਮਾਗ ਦੇ ਹਨ ਤੇ ਮੇਰਾ ਬੇਟਾ ਕਰੀਬ ਤਿੰਨ ਮਹੀਨੇ ਤੋਂ ਲਾਪਤਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਬਹੁਤ ਭਾਲ ਕੀਤੀ ਸੀ ਪਰ ਸਾਨੂੰ ਨਹੀਂ ਮਿਲਿਆ।
ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਨੌਜਵਾਨ ਨੂੰ ਨਵੇਂ ਸਰਦੀਆਂ ਦੇ ਕੱਪੜੇ ਵੀ ਪਹਿਨਾਏ ਗਏ ਤੇ ਦਵਾਈ ਵੀ ਦਿੱਤੀ ਗਈ। ਪਰਿਵਾਰ ਵੱਲੋਂ ਪਿੰਗਲਵਾੜਾ ਸੁਸਾਇਟੀ ਸੰਗਰੂਰ ਤੇ ਡੇਰਾ ਪ੍ਰੇਮੀਆਂ ਦੇ ਇਸ ਉੱਦਮ ਦੀ ਬਹੁਤ ਪ੍ਰਸੰਸਾ ਕੀਤੀ ਗਈ ਇਸ ਸੇਵਾ ਸੰੰਭਾਲ ਵਿੱਚ ਪ੍ਰੇਮੀ ਨਾਹਰ ਸਿੰਘ ਕਾਲਾ, ਸੀਤਲ ਇੰਸਾਂ ਮਲੇਰਕੋਟਲਾ, ਮੱਖਣ ਸਿੰਘ ਖਿਲਰੀਆਂ ਤੇ ਪਿੰਗਲਵਾੜਾ ਸੁਸਾਇਟੀ ਦੇ ਮੈਨੇਜਮੈਂਟ ਦਾ ਖਾਸ ਯੋਗਦਾਨ ਰਿਹਾ। Welfare Work