ਰੈਗੂਲਰ ਤਨਖਾਹ ਨੂੰ ਲੈ ਕੇ ਪਾਵਰਕੌਮ ਅੱਗੇ ਪੋਹ ਦੀ ਠੰਢ ’ਚ ਤੀਜੇ ਦਿਨ ’ਚ ਪੁੱਜਿਆ ਵਰਨ ਵਰਤ

Powercom
ਪਟਿਆਲਾ: ਪਾਵਰਕੌਮ ਦੇ ਮੁੱਖ ਗੇਟ ਅੱਗੇ ਮਰਨ ਵਰਤ ’ਤੇ ਬੈਠੇ ਵਿਕਰਮਜੀਤ ਸਿੰਘ ਤੇ ਨਾਲ ਉਸਦੇ ਸਾਥੀ।

ਪਰਖਕਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਪੂਰੀ ਤਖਨਾਹ ਜਾਰੀ ਕਰਵਾਉਣ ਲਈ ਧਰਨਾ ਪ੍ਰਰਦਸ਼ਨ ਜਾਰੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ (Powercom) ਦੇ ਮੁੱਖ ਦਫ਼ਤਰ ਅੱਗੇ ਰੈਗੂਲਰ ਤਨਖਾਹ ਦੀ ਮੰਗ ਨੂੰ ਲੈ ਕੇ ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਦੇ ਕਾਰਕੁੰਨ ਵਿਕਰਮਜੀਤ ਸਿੰਘ ਦਾ ਮਰਨ ਵਰਤ ਤੀਜੇ ਦਿਨ ਵਿੱਚ ਪੁੱਜ ਗਿਆ ਹੈ। ਇਸ ਦੇ ਨਾਲ ਹੀ ਜਥੇਬੰਦੀ ਦੇ ਬਾਕੀ ਸਾਥੀਆਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਾਵਰਕੌਮ ਮਨੈਜਮੈਂਟ ਵੱਲੋਂ ਉਨ੍ਹਾਂ ਦੀ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਮਰਨ ਵਰਤ ’ਤੇ ਬੈਠੇ ਉਨ੍ਹਾਂ ਦੇ ਸਾਥੀ ਦੀ ਹਾਲਤ ਨਿਘਾਰ ਵੱਲ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਦੇ ਕਾਰਕੁੰਨਾ ਵੱਲੋਂ 18 ਦਸੰਬਰ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣਾ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਮੈਨੇਜਮੈਂਟ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਧਿਆਨ ਨਾ ਦੇਣ ਤੋਂ ਬਾਅਦ ਇਨ੍ਹਾਂ ਦੇ ਸਾਥੀ ਵਿਕਰਮਜੀਤ ਸਿੰਘ ਵੱਲੋਂ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਅੱਜ ਤੀਜੇ ਦਿਨ ਵਿੱਚ ਪੁੱਜ ਗਿਆ ਹੈ। ਇਸ ਮੌਕੇ ਬਿਨਾਂ ਤਜਰਬਾ ਸੰਘਰਸ ਕਮੇਟੀ ਦੇ ਕਨਵੀਨਰ ਰਾਜ ਕੰਬੋਜ ਨੇ ਦੱਸਿਆ ਕਿ 3500 ਸਹਾਇਕ ਲਾਈਨਮੈਨਾਂ ਦੀ ਰੈਗੂਲਰ ਭਰਤੀ ਹੋਈ। ਇਸ ਭਰਤੀ ਵਿੱਚ ਕੁੱਲ 2806 ਉਮੀਦਵਾਰ ਨੇ ਜੁਆਇਨ ਕੀਤਾ ਅਤੇ ਇਨ੍ਹਾਂ ਵਿੱਚੋਂ 1900 ਉਮੀਦਵਾਰਾਂ ਨੇ ਤਜਰਬਾ ਸਰਟੀਫਿਕੇਟ ਦਾ ਲਾਭ ਲਿਆ। 2020 ਵਿੱਚ ਜਿਨ੍ਹਾਂ ਉਮੀਦਵਾਰਾਂ ਦਾ ਇਸ ਭਰਤੀ ਵਿੱਚ ਨੰਬਰ ਨਹੀ ਆਇਆ ਉਨ੍ਹਾਂ ਵੱਲੋਂ ਮਾਨਯੋਗ ਹਾਈਕੋਰਟ ਵਿਚ ਤਜ਼ਰਬਾ ਸਰਟੀਫਿਕੇਟਾਂ ਦੀ ਜਾਂਚ ਲਈ ਰਿੱਟ ਪਟੀਸ਼ਨ ਦਾਇਰ ਕੀਤੀ ਗਈ। Powercom

ਪਾਵਰਕੌਮ ਮੈਨੇਜਮੈਂਟ ਸਹਾਇਕ ਲਾਇਨਮੈਨਾਂ ਦੀਆਂ ਮੰਗਾਂ ਵੱਲ ਨਹੀਂ ਦੇ ਰਹੀ ਧਿਆਨ: ਆਗੂ

ਹਾਈਕੋਰਟ ਵੱਲੋਂ ਕ੍ਰਾਇਮ ਬ੍ਰਾਂਚ ਨੂੰ ਇਨਕੁਆਰੀ ਸੋਪ ਦਿੱਤੀ ਗਈ। 1200 ਸਹਾਇਕ ਲਾਈਨਮੈਨ ਤੇ ਜਾਅਲੀ ਤਜਰਬਾ ਸਰਟੀਫਿਕੇਟ ਦਾ ਦੋਸ਼ ਲਗਾਕੇ ਉਨ੍ਹਾਂ ‘ਤੇ ਪਰਚੇ ਪਾਏ ਗਏ। ਇਸ ਭਰਤੀ ਵਿਚ 965 ਸਹਾਇਕ ਲਾਈਨਮੈਨ ਜਿਨ੍ਹਾਂ ਨੇ ਤਜ਼ਰਬਾ ਸਰਟੀਫਿਕੇਟ ਦਾ ਲਾਭ ਨਹੀਂ ਲਿਆ ਅਤੇ ਨਿਰੋਲ ਅਪ੍ਰੈਟਿਸਸਿਪ ਲਾਈਨਮੈਨ ਟਰੇਡ ਵਿੱਚੋਂ ਲਏ ਅੰਕਾਂ ਦੀ ਮੈਰਿਟ ਦੇ ਆਧਾਰ ’ਤੇ ਭਰਤੀ ਹੋਏ। ਜਿਨ੍ਹਾਂ ਦੀ ਮਾਨਯੋਗ ਹਾਈਕੋਰਟ ਵਿਚ ਕੋਈ ਵੀ ਕੇਸ ਕਾਰਵਾਈ ਨਹੀਂ ਚਲ ਰਹੀ।

ਇਨ੍ਹਾਂ 965 ਮੁਲਾਜਮਾਂ ਦਾ 3 ਸਾਲਾਂ ਪਰਖਕਾਲ ਪੂਰੇ ਹੋਏ ਨੂੰ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਾਵਰਕੌਮ ਦੀ ਮੈਨੇਜਮੈਂਟ ਰੇਗੂਲਰ ਸਕੇਲ ਅਨੁਸਾਰ ਤਨਖਾਹਾਂ ਦੇਣ ਤੋਂ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ.ਸੀ. ਰੇਟ ਅਨੁਸਾਰ 10 ਹਜਾਰ ਰੁਪਏ ਦਿੱਤਾ ਜਾ ਰਿਹਾ ਹੈ। ਇੰਨਾ ਨਿਗੁਣੀਆ ਤਨਖਾਹਾਂ ਨਾਲ ਘਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭੁੱਖਮਰੀ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਉਨ੍ਹਾਂ ਦੇ ਸਾਥੀ ਦੀ ਸਿਹਤ ਵਿਗੜ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਅਜੇ ਤਕ ਪ੍ਰਸ਼ਾਸਨ ਵੱਲੋਂ ਮੈਡੀਕਲ ਜਾਂਚ ਲਈ ਕੋਈ ਵੀ ਟੀਮ ਨਹੀਂ ਭੇਜੀ ਗਈ।

ਮੈਨੇਜਮੈਂਟ 9 ਮਹੀਨਿਆਂ ਦੀ ਰੈਗੂਲਰ ਤਨਖਾਹ ਕਰੇ ਜਾਰੀ (Powercom)

ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੈਨੇਜਮੈਟ ਸਾਡੇ 9 ਮਹੀਨਿਆਂ ਦੀ ਰੈਗੂਲਰ ਤਨਖਾਹ ਜਾਰੀ ਨਹੀਂ ਕਰਦੀ, ਉਨ੍ਹਾਂ ਸਮਾਂ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਜਾਣ ਬੁੱਝ ਕਿ ਤਨਖਾਹਾਂ ਦਾ ਮੁੱਦਾ ਹਾਈਕੋਰਟ ਨਾਲ ਜੋੜਨਾ ਚਾਹੁੰਦੀ ਹੈ। ਇਨ੍ਹਾਂ ਸੰਘਰਸਕਾਰੀਆਂ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਲਗਾਤਾਰ ਸਪੋਰਟ ਮਿਲ ਰਹੀ ਹੈ। ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਮੁੱਦੇ ਹੱਲ ਕਰਵਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਜੇਕਰ ਮਰਨ ਵਰਤ ਦੌਰਾਨ ਕੋਈ ਵੀ ਅਣਹੋਣੀ ਹੁੰਦੀ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਮੈਨੇਜਮੈਂਟ ਅਤੇ ਪ੍ਰਸਾਸਨ ਦੀ ਹੋਵੇਗੀ।