ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਨੇ ਬਜ਼ੁਰਗਾਂ ਲਈ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਪ੍ਰਦੇਸ਼ ’ਚ 80 ਸਾਲ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਲਈ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਦੁਆਰਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖਭਾਲ ਇਨ੍ਹਾਂ ਸੇਵਾ ਆਸ਼ਰਮਾਂ ’ਚ ਕੀਤੀ ਜਾਵੇਗੀ। (Budhapa Pension)
ਸਰਕਾਰ ਨੇ ਜ਼ਿਲ੍ਹਾ ਕੇਂਦਰ ਤੇ ਸੇਵਾ ਆਸ਼ਰਮ ਬਣਾਉਣ ਦਾ ਟੀਚਾ ਰੱਖਿਆ ਹੈ। ਉੱਧਰ ਵਿਧੁਰ ਪੈਨਸ਼ਨ ਯੋਜਨਾ ਦੇ ਤਹਿਤ ਵਿਧੁਰਾਂ ਦੇ ਖਾਤਿਆਂ ਵਿੱਚ ਤਿੰਨ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਭੇਜੀ ਜਾਵੇਗੀ। ਇਹ ਦਰਾਂ ਇੱਕ ਦਸੰਬਰ 2023 ਤੋਂ ਲਾਗੂ ਹੋਣਗੀਆਂ, ਅਜਿਹੇ ’ਚ ਦਸੰਬਰ ਦੀ ਪੈਨਸ਼ਨ 7 ਜਨਵਰੀ ਨੂੰ ਮਿਲੇਗੀ, ਤਾਂ ਫਰਵਰੀ ’ਚ ਜਨਵਰੀ ਦੇ ਦੀ ਪੈਨਸ਼ਨ ਜਾਰੀ ਕੀਤੀ ਜਾਵੇਗੀ।
ਜਨਵਰੀ ’ਚ ਬਜ਼ੁਰਗਾਂ ਨੂੰ ਮਿਲੇਗੀ 3 ਹਜ਼ਾਰ ਰੁਪਏ ਪੈਨਸ਼ਨ | Budhapa Pension
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਸਾਡੀ ਸਰਕਾਰ ਨੇ ਪੈਨਸ਼ਨ ਦੀ ਰਾਸ਼ੀ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨੇ ਤੱਕ ਵਧਾਈ ਅਤੇ ਹੁਣ ਜਨਵਰੀ 2024 ਤੋਂ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਨਸ਼ਨ ਦੀ ਪਾਤਰਤਾ ਬਦਲ ਕੇ ਦੋ ਲੱਖ ਰੁਪਏ ਦੀ ਆਮਦਨ ਹੱਦ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੈ।