ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੋ ਲੋਕ ਆਪਸ ’ਚ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ-ਮੁਹੱਬਤ ਕਰਦੇ ਹਨ ਉਹ ਇੱਕ ਤਰ੍ਹਾਂ ਨਾਲ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨਾਲ ਪਿਆਰ ਕਰਦੇ ਹਨ। ਜਿਨ੍ਹਾਂ ਦੇ ਅੰਦਰ ਪਿਆਰ ਨਹੀਂ ਹੁੰਦਾ, ਉਹ ਜਿਉਦੇ ਹੋਏ ਵੀ ਮੁਰਦੇ ਵਾਂਗ ਹਨ ਤੇ ਜਿਨ੍ਹਾਂ ਦੇ ਅੰਦਰ ਪਿਆਰ ਹੰੁਦਾ ਹੈ ਉਹ ਮੁਰਦੇ ਵੀ ਜ਼ਿੰਦਾ ਹੋ ਜਾਂਦੇ ਹਨ। (Dera Sacha Sauda)
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕਬੀਰ ਜੀ ਨੇ ਲਿਖਿਆ ਹੈ ਕਿ ਜਿਸ ਸਰੀਰ ਦੇ ਅੰਦਰ ਮਾਲਕ ਦਾ ਪਿਆਰ, ਆਪਸ ’ਚ ਪਿਆਰ ਨਹੀਂ ਹੁੰਦਾ ਉਹ ਸਮਸ਼ਾਨ ਭੂਮੀ ਵਾਂਗ ਹੈ। ਮਾਲਕ ਨੇ ਤਾਂ ਇਨਸਾਨਾਂ ਅੰਦਰ ਪਿਆਰ-ਮੁਹੱਬਤ ਦੀ ਗੰਗਾ ਵਹਾ ਰੱਖੀ ਹੈ ਪਰ ਜੋ ਗੰਗਾ ਵੱਲ ਪਿੱਠ ਕਰਕੇ ਖੜ੍ਹਾ ਹੋ ਜਾਵੇ ਤਾਂ ਉਸ ’ਚ ਗੰਗਾ ਦੀ ਕੀ ਕਮੀ ਹੈ। ਭਾਵ ਇਨਸਾਨ ਦੇ ਅੰਦਰ ਸਾਰਾ ਕੁਝ ਹੁੰਦੇ ਹੋਏ ਵੀ ਉਹ ਈਰਖ਼ਾ, ਨਫ਼ਰਤ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਮਾਇਆ ਦੇ ਅਜਿਹੇ ਬੰਧਨਾਂ ’ਚ ਜਕੜਿਆ ਹੋਇਆ ਹੈ ਇਸ ਨੂੰ ਆਪਣੇ ਅੰਦਰ ਵਹਿੰਦੀ ਹੋਈ ਪਿਆਰ-ਮੁਹੱਬਤ ਦੀ ਗੰਗਾ ਨਜ਼ਰ ਨਹੀਂ ਆਉਦੀ।
MSG ਭਡਾਰੇ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਏ ਪਵਿੱਤਰ ਬਚਨ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੂਜਿਆਂ ਨੂੰ ਪਿਆਰ-ਮੁਹੱਬਤ ਕਰਦਾ ਦੇਖ ਕੇ ਖੁਦ ਵੀ ਪਿਆਰ-ਮੁਹੱਬਤ ਕਰਨ ਲੱਗ ਜਾਵੇ ਤਾਂ ਵੀ ਠੀਕ ਹੈ। ਪਰ ਅੱਜ ਇਨਸਾਨ ਦੂਜਿਆਂ ਨੂੰ ਪਿਆਰ-ਮੁਹੱਬਤ ਕਰਦਾ ਦੇਖ ਕੇ ਉਸ ਨਾਲ ਈਰਖ਼ਾ, ਨਫ਼ਰਤ ਕਰਨ ਲੱਗ ਜਾਂਦਾ ਹੈ। ਇਨਸਾਨ ਦਾ ਗੁਆਂਢੀ ਤਰੱਕੀ ਕਰ ਜਾਵੇ ਤਾਂ ਉਸ ਦੇ ਪੇਟ ’ਚ ਦਰਦ ਹੋਣ ਲੱਗਦਾ ਹੈ ਤੇ ਦੁਆ ਕਰਦਾ ਹੈ ਕਿ ਮੈਂ ਤਾਂ ਭੁੱਖਾ ਸੌਂ ਲਵਾਂਗਾ ਪਰ ਪਰਮਾਤਮਾ ਗੁਆਂਢੀ ਦੇ ਅੱਗ ਲਾ ਦੇ। ਇਹ ਦੁਆ ਕੋਈ ਨਹੀਂ ਕਰਦਾ ਕਿ ਮਾਲਕਾ ਜਿਸ ਨੂੰ ਜੈਸਾ ਦੇਣਾ ਹੈ ਦੇ, ਉਹ ਤੇਰੀ ਮਰਜ਼ੀ ਤੇ ਮੇਰੇ ’ਤੇ ਵੀ ਰਹਿਮਤ ਕਰ।
ਭਗਤੀ ਨਾਲ ਹੀ ਮਿਲਦਾ ਹੈ ਪ੍ਰਭੂ-ਪ੍ਰੇਮ : ਸੰਤ ਡਾ. ਐਮਐਸਜੀ
ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਇਹ ਕਲਿਯੁਗ ਦਾ ਸਮਾਂ ਹੇ। ਇੱਥੇ ਲੋਕ ਮਨਮਤੇ ਚਲਦੇ ਹਨ। ਇਨਸਾਨ ਦੇ ਆਪਣੇ ਹੀ ਨਿਯਮ ਹਨ, ਆਪਣੇ ਰਾਹ ਹਨ ਪਰ ਜੈਸਾ ਬੀਜੋਗੇ, ਵੈਸਾ ਹੀ ਕੱਟੋਗੇ। ਇਸ ਲਈ ਆਪਣੇ ਕਰਮਾਂ ਦਾ ਦੋਸ਼ ਕਿਸੇ ਹੋਰ ’ਤੇ ਨਹੀਂ ਦੇਣਾ ਚਾਹੀਦਾ। ਇਸ ਲਈ ਬੁਰੇ ਕਰਮ ਛੱਡ ਦਿਓ। ਨੇਕੀ-ਭਲਾਈ ਨਾਲ, ਮਾਲਕ ਦੀ ਭਗਤੀ-ਇਬਾਦਤ ਨਾਲ ਨਾਤਾ ਜੋੜੋ। ਸਾਰਿਆਂ ਦੀ ਸੇਵਾ, ਸਾਰਿਆਂ ਦਾ ਭਲਾ ਕਰੋ। ਸਾਰਿਆਂ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ।