ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਜਿੰਮ ਗਏ ਨੌਜਵਾ...

    ਜਿੰਮ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ ’ਚ ਮੌਤ

    Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ’ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨਾਂ ਦੇ ਲੜਕੇ ਨੂੰ ਕੁੱਟਮਾਰ ਕਰਨ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ ਖੁਆਈ ਗਈ ਹੈ। ਕਿਉਂਕਿ ਉਸਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। (Ludhiana News)

    ਮਿ੍ਰਤਕ ਦੀ ਮਾਂ ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤ ਸੁਖਚੈਨ ਸਿੰਘ ਉਰਫ਼ ਸੈਰੀ ਅਮੇਜ਼ਨ ’ਚ ਕੰਮ ਕਰਦਾ ਸੀ ਅਤੇ ਉਸਨੇ ਦੋ ਦਿਨ ਪਹਿਲਾਂ ਹੀ ਸਥਾਨਕ ਰਿਸ਼ੀ ਨਗਰ ’ਚ ਜਿੰਮ ਜਾਣਾ ਸ਼ੁਰੂ ਕੀਤਾ ਸੀ। ਕਿਉਂਕਿ ਉਹ ਪਿਛਲੇ 10 ਸਾਲਾਂ ਤੋਂ ਮਿਹਨਤ ਕਰਦਾ ਆ ਰਿਹਾ ਸੀ। ਹਰਬੰਸ ਕੌਰ ਨੇ ਅੱਗੇ ਦੱਸਿਆ ਕਿ ਜਿੰਮ ਜਾ ਕੇ ਅੱਜ ਸੁਖਚੈਨ ਨੇ ਉਸਨੂੰ ਆਪਣੀ ਫੋਟੋ ਭੇਜੀ ਅਤੇ ਜਿੰਮ ’ਚ ਐਕਸਰਸਾਇਜ਼ ਕਰਨ ਦੇ ਪੈਸੇ ਪਾਉਣ ਲਈ ਕਿਹਾ ਸੀ ਪਰ ਕੁੱਝ ਸਮੇਂ ਬਾਅਦ ਹੀ ਇੱਕ ਵਿਅਕਤੀ ਤੋਂ ਉਨਾਂ ਨੂੰ ਪਤਾ ਲੱਗਾ ਕਿ ਸੁਖਚੈਨ ਸਿੰਘ ਦੀ ਪੌੜੀਆਂ ਤੋਂ ਡਿੱਗ ਗਿਆ ਹੈ, ਇਸ ਲਈ ਉਸਨੂੰ ਡੀਐੱਮਸੀ ਲ਼ਿਜਾਇਆ ਗਿਆ ਹੈ। (Ludhiana News)

    Also Read : Oh My God ! ਸਾਂਸਦ ਦੇ ਘਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਹਾਰੀਆਂ, ਮਿਲਿਆ ਨੋਟਾਂ ਦਾ ਪਹਾੜ

    ਜਦਕਿ ਉਹ ਕਿਸੇ ਵਿਆਹ ਸਮਾਗਮ ’ਚ ਗਈ ਹੋਈ ਸੀ। ਜਿਉਂ ਹੀ ਉਹ ਹਸਪਤਾਲ ਪਹੰੁਚੀ ਤਦ ਤੱਕ ਸੁਖਚੈਨ ਸਿੰਘ (29) ਦੀ ਮੌਤ ਹੋ ਚੁੱਕੀ ਸੀ। ਜਿਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਮੂੰਹ ਵਿੱਚੋਂ ਝੱਗ ਨਿਕਲੀ ਹੋਈ ਸੀ। ਮਿ੍ਰਤਕ ਦੀ ਮਾਂ ਨੇ ਅੱਗੇ ਦੱਸਿਆ ਕਿ ਉਹ ਜਿੰਮ ਮਾਲਕ ਪਹਿਲਾਂ ਉਨਾਂ ਨੂੰ ਕੈਮਰੇ ਚੈੱਕ ਕਰਨ ਲਈ ਕਹਿ ਰਿਹਾ ਸੀ ਜੋ ਹੁਣ ਕੈਮਰੇ ਨਾ ਚੱਲਣ ਦੀ ਗੱਲ ਆਖ ਰਿਹਾ ਹੈ। ਹਰਬੰਸ ਕੌਰ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਪਤੀ ਤੋਂ ਅਲੱਗ ਆਪਣੇ ਪੁੱਤਰ ਨਾਲ ਰਹਿ ਰਹੀ ਸੀ ਤੇ ਉਸਦੀ ਪਤੀ ਵੀ ਉਸਨੂੰ ਕਥਿੱਤ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ।

    ਮਾਮਲੇ ਸਬੰਧੀ ਪੁਲਿਸ ਨੇ ਮਿ੍ਰਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਕਬਜ਼ੇ ’ਚ ਲੈ ਲਿਆ ਹੈ। ਤਫ਼ਤੀਸੀ ਅਫ਼ਸਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਿ੍ਰਤਕ ਦੀ ਮਾਂ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ’ਚ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here