ਤਾਪਮਾਨ ’ਚ ਗਿਰਾਵਟ ਸ਼ੁਰੂ ਹੋਣ ਨਾਲ ਵਧੀ ਠੰਡ, ਖਿੜੇ ਕਿਸਾਨਾਂ ਤੇ ਕੱਪੜਾ ਕਾਰੋਬਾਰੀਆਂ ਦੇ ਚਿਹਰੇ

Weather Update Punjab
ਲੁਧਿਆਣਾ ਵਿਖੇ ਮੰਗਲਵਾਰ ਸੁਵੱਖ਼ਤੇ ਧੁੰਦ ’ਚ ਆਪਣੀ ਮੰਜ਼ਿਲ ਵੱਲ ਵੱਧਦੇ ਹੋਏ ਲੋਕ ਅਤੇ ਇਨਸੈੱਟ 'ਚ ਲੁਧਿਆਣਾ ਦੇ ਚੌੜੇ ਬਜ਼ਾਰ ’ਚ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਨ ’ਚ ਰੁੱਝੇ ਲੋਕ।

ਮੀਂਹ ਦੀ ਸੰਭਾਵਨਾ ਨਹੀਂ, ਅਗਲੇ ਇੱਕ-ਦੋ ਦਿਨ ਰਹਿ ਸਕਦੀ ਹੈ ਬੱਦਲਵਾਈ : ਮੌਸਮ ਮਾਹਿਰ | Weather Update Punjab

ਲੁਧਿਆਣਾ (ਜਸਵੀਰ ਸਿੰਘ ਗਹਿਲ)। ਤਾਪਮਾਨ ’ਚ ਗਿਰਾਵਟ ਸ਼ੁਰੂ ਹੋਣ ਕਾਰਨ ਠੰਡ ਵਧਣ ਲੱਗੀ ਹੈ। ਜਿਸ ਕਾਰਨ ਕਿਸਾਨਾਂ ਤੇ ਕੱਪੜਾ ਵਪਾਰੀਆਂ ਦੇ ਚਿਹਰੇ ਖਿੜੇ-ਖਿੜੇ ਦਿਖਾਈ ਦੇ ਰਹੇ ਹਨ। ਜਦਕਿ ਮੌਸਮ ਦੇ ਮੱਦੇਨਜ਼ਰ ਪੈ ਰਹੀ ਸੰਘਣੀ ਧੰੁਦ ਨੇ ਵਾਹਨਾਂ ਚਾਲਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ ਹੈ। ਵਧੀ ਰਹੀ ਠੰਡ ਜਿੱਥੇ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ, ਉੱਥੇ ਹੀ ਗਰਮ ਕੱਪੜੇ ਵੇਚਣ ਵਾਲਿਆਂ ਲਈ ਵੀ ਖੁਸ਼ੀ ਦਾ ਸੁਨੇਹਾ ਹੈ। ਮੋਸਮ ਵਿਗਿਆਨੀਆਂ ਮੁਤਾਬਕ ਸੌਮਵਾਰ ਦਾ ਤਾਪਮਾਨ ਸਭ ਤੋਂ ਵੱਧ ਫ਼ਰੀਦਕੋਟ ਵਿਖੇ 25.1 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ ਗੁਰਦਾਸਪੁਰ ਦਾ 6 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। (Weather Update Punjab)

ਇਹ ਵੀ ਪੜ੍ਹੋ : ਵਰ੍ਹੇ 2023 ਦੌਰਾਨ ਮਾਨਵਤਾ ਭਲਾਈ ਕਾਰਜਾਂ ’ਚ ਪੰਜਾਬ ਦੇ ਇਸ ਬਲਾਕ ਨੇ ਮਾਰੀ ਬਾਜ਼ੀ

ਜਦਕਿ ਘੱਟੋ-ਘੱਟ ਤਾਪਮਾਨ 7.6 ਅਤੇ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਸੈਲਸੀਅਸ ਰਿਹਾ। ਜਿਸ ਕਾਰਨ ਇਲਾਕੇ ਅੰਦਰ ਸਵੇਰੇ-ਸ਼ਾਮ ਸ਼ੀਤ ਹਵਾਵਾਂ ਚੱਲ ਰਹੀਆਂ ਹਨ ਅਤੇ ਠੰਡ ’ਚ ਵਾਧਾ ਲਗਾਤਾਰ ਜਾਰੀ ਹੈ। ਠੰਡ ਵਧਣ ਅਤੇ ਸਵੇਰੇ-ਸ਼ਾਮ ਪੈ ਰਹੀ ਸੰਘਣੀ ਧੁੰਣ ਕਾਰਨ ਭਾਵੇਂ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਅੱਪੜਨ ਲਈ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕਿਸਾਨਾਂ ਤੇ ਕੱਪੜਾ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਰੌਣਕ ਦਿਖਾਈ ਦੇ ਰਹੀ ਹੈ। ਕਿਉਂਕਿ ਚੱਲ ਰਿਹਾ ਮੌਸਮ ਜਿੱਥੇ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਹੈ ਉੱਥੇ ਹੀ ਇਸ ਨਾਲ ਗਰਮ ਕੱਪੜਿਆਂ ਦੀ ਵਿੱਕਰੀ ਵਧੇਗੀ, ਜਿਸ ਕਰਕੇ ਕੱਪੜਾ ਕਾਰੋਬਾਰੀ ਵੀ ਖੁਸ਼ ਦਿਖਾਈ ਦੇ ਰਹੇ ਹਨ। (Weather Update Punjab)

ਮਾਹਿਰਾਂ ਦੀ ਮੰਨੀਏ ਤਾਂ ਸਵੇਰੇ-ਸ਼ਾਮ ਸ਼ੀਤ ਹਵਾਵਾਂ ਚੱਲਣ ਕਾਰਨ ਪਾਰਾ 3 ਤੋਂ 4 ਡਿਗਰੀ ਸੈਲਸੀਅਸ ਡਿੱਗ ਰਿਹਾ ਹੈ, ਇਸ ਕਰਕੇ ਠੰਡ ਹੋਰ ਵਧ ਸਕਦੀ ਹੈ ਅਤੇ ਅਗਲੇ 1- 2 ਦਿਨ ਬੱਦਲਵਾਈ ਰਹਿਣ ਦੇ ਅਸਾਰ ਹਨ ਪਰ ਮੀਂਹ ਪੈਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਹੀਂ। ਠੰਡ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਮੁਰਝਾਏ ਬੈਠੇ ਕੱਪੜਾ ਕਾਰੋਬਾਰੀ ਵੀ ਖੁਸ਼ ਦਿਖਾਈ ਦੇ ਰਹੇ ਹਨ। ਕਿਉਂਕਿ ਗਰਮ ਕੱਪੜਿਆਂ ਦੀ ਖਰੀਦਦਾਰੀ ਪ੍ਰਤੀ ਗਾਹਕਾਂ ਦੀ ਆਮਦ ਬਜ਼ਾਰਾਂ ’ਚ ਪਹਿਲਾਂ ਨਾਲੋਂ ਕਈ ਗੁਣਾ ਵਧੀ ਹੈ। ਸਥਾਨਕ ਚੌੜੇ ਬਜ਼ਾਰ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਸਥਿੱਤ ਗਰਮ ਕੱਪੜਿਆਂ ਦੀਆਂ ਦੁਕਾਨਾਂ/ਮਾਲ ’ਚ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। (Weather Update Punjab)

ਅਗਲੇ ਕੁੱਝ ਦਿਨ ਮੌਸਮ ਦਾ ਹਾਲ | Weather Update Punjab

ਮੌਸਮ ਵਿਭਾਗ ਮੁਤਾਬਕ 13 ਤੇ 14 ਦਸੰਬਰ ਨੂੰ ਸੂਬੇ ਦੇ ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਤਿਹਗੜ, ਰੂਪਨਗਰ, ਪਟਿਆਲਾ, ਐਸਏਐਸ ਨਗਰ ਤੇ ਫ਼ਿਰੋਜਪੁਰ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ ਅਗਲਾ ਇੱਕ ਹਫ਼ਤਾ ਪੰਜਾਬ ’ਚ ਮੌਸਮ ਖੁਸ਼ਕ ਰਹਿ ਸਕਦਾ ਹੈ। (Weather Update Punjab)