ਇਹ ਕਿੱਸਾ ਰੋਜ਼ਾਨਾ ਦਾ ਹੀ ਹੋ ਗਿਆ ਹੈ ਕਿ ਮੀਡੀਆ ਦਾ ਇੱਕ ਹਿੱਸਾ ਕਿਵੇਂ ਤਲਾਕ ਦੀਆਂ ਘਟਨਾਵਾਂ ਨੂੰ ਚਮਕਾ-ਚਮਕਾ ਕੇ ਪੇਸ਼ ਕਰਦਾ ਹੈ ਇਹ ਘਟਨਾਵਾਂ ਬਾਲੀਵੁੱਡ ਦੇ ਐਕਟਰਾਂ ਨਾਲ ਸਬੰਧਿਤ ਹੁੰਦੀਆਂ ਹਨ ਇਹ ਸੁਭਾਵਿਕ ਹੈ ਕਿ ਚਰਚਿਤ ਹਸਤੀਆਂ ਬਾਰੇ ਪਾਠਕ/ਯੂਜ਼ਰ ਪੜ੍ਹਦਾ ਸੁਣਦਾ ਹੈ ਪਰ ਘਟਨਾ ਦੇ ਬਿਆਨ ਦਾ ਢੰਗ ਵੱਖਰਾ-ਵੱਖਰਾ ਹੁੰਦਾ ਹੈ ਇੱਕ ਢੰਗ ਇਹ ਹੈ ਕਿ ਤਲਾਕ ਨੂੰ ਮਜ਼ਬੂਰੀ ਦੇ ਰੂਪ ’ਚ ਪੇਸ਼ ਕੀਤਾ ਜਾਵੇ ਕਿ ਤਲਾਕ ਨਾ ਹੋਵੇ ਅਤੇ ਪਹਿਲਾ ਵਿਆਹ ਹੀ ਨਿਭ ਜਾਵੇ ਰਿਸ਼ਤਿਆਂ ਦੀ ਟੱੁਟ-ਭੱਜ ਕੋਈ ਚੰਗਾ ਸੰਕੇਤ ਨਹੀਂ ਦੂਜਾ ਢੰਗ ਇਹ ਹੈ ਕਿ ਤਲਾਕ ਨੂੰ ਫੈਸ਼ਨ ਦੇ ਰੂਪ ’ਚ ਪੇਸ਼ ਕੀਤਾ ਜਾਵੇ ਜਿਵੇਂ ਕਿ ਤਲਾਕ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦਾ ਮਕਸਦ ਹੀ ਅਧੂਰਾ ਹੈ ਇਹ ਮੀਡੀਆ ਤਲਾਕ ਨੂੰ ਇੱਕ ਮਨੋਰੰਜਨ ਤੇ ਖੁਸ਼ੀ ਵਾਂਗ ਪੇਸ਼ ਕਰਦਾ ਹੈ। (Relationships)
ਤਲਾਕ ਸਿਰਫ ਤਿੰਨ ਅੱਖਰਾਂ ਦਾ ਸ਼ਬਦ ਨਹੀਂ ਸਗੋਂ ਇਹ ਆਪਣੇ ਅੰਦਰ ਦਰਦ ਦਾ ਸਮੁੰਦਰ ਵੀ ਸਮੋਈ ਬੈਠਾ ਹੈ ਇਹ ਸ਼ਬਦ ਭਾਵਨਾਵਾਂ ਦਾ ਦਰਦ ਵੀ ਬਿਆਨ ਕਰਦਾ ਹੈ ਰਿਸ਼ਤਿਆਂ ਦੀ ਪਰਿਭਾਸ਼ਾ ਭਾਵਨਾ ’ਤੇ ਉੱਸਰਦੀ ਹੈ ਪਰ ਖਬਰ ਲਿਖਣ ਵਾਲਾ ਜਦੋਂ ਭਾਵਨਾ ਤੋਂ ਖਾਲੀ ਹੋ ਕੇ ਸਿਰਫ ਸ਼ਬਦਾਂ ਨਾਲ ਹੀ ਖੇਡਣਾ ਸ਼ੁਰੂ ਕਰਦਾ ਹੈ ਤਾਂ ਉਸ ਲਈ ਭਾਵਨਾ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ, ਉਹ ਹਰ ਭਾਵਨਾ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਤੰਗ ਸੋਚ ਤੇ ਸਵਾਰਥ ਦੀ ਪੂਰਤੀ ਲਈ ਅਰਥਾਂ ਦਾ ਅਨਰਥ ਕਰਦਾ ਤੁਰਿਆ ਜਾਂਦਾ ਹੈ ਤਲਾਕ ਦੀ ਖਬਰ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਕਿ ਕਿਸੇ ਪੁਰਸ਼ ਦਾ ਵਿਆਹ ਤੋਂ ਕਾਫ਼ੀ ਸਾਲਾਂ ਬਾਅਦ ਤਲਾਕ ਹੋ ਗਿਆ, ਫਿਰ ਦੂਜਾ ਵਿਆਹ ਹੋ ਗਿਆ ਅਤੇ ਹੁਣ ਵਿਆਹ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ। (Relationships)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਤਲਾਕ ਦੀ ਇਹ ਵਿਆਖਿਆ ਤਲਾਕ ਨੂੰ ‘ਵਿਆਹ’ ਵਾਂਗ ਪੇਸ਼ ਕਰਨ ਵਾਲੀ ਹੈ ਮੀਡੀਆ ਦੀ ਗੱਲ ਇਹ ਪ੍ਰਭਾਵ ਦੇ ਰਹੀ ਹੈ ਕਿ ਖੁਸ਼ ਰਹਿਣ ਲਈ ਤਲਾਕ ਜ਼ਰੂਰੀ ਹੈ ਬਿਨਾਂ ਸ਼ੱਕ ਸਮਾਜ ਦਾ ਇੱਕ ਹਿੱਸਾ ਰਿਸ਼ਤਿਆਂ ਦੀ ਮਹੱਤਤਾ ਤੋਂ ਕਾਫ਼ੀ ਜ਼ਿਆਦਾ ਅਣਜਾਣ ਹੋਣ ਕਾਰਨ ਰਿਸ਼ਤਿਆਂ ਦੀ ਭੰਨ-ਤੋੜ ’ਚ ਵਿਸ਼ਵਾਸ ਰੱਖਦਾ ਹੈ ਉਹਨਾਂ ਲਈ ਰਿਸ਼ਤੇ ਕੱਪੜੇ ਬਦਲਣ ਵਾਂਗ ਹੰੁਦੇ ਹਨ ਪੱਛਮੀ ਕਲਚਰ ਨੇ ਭਾਰਤੀ ਸਮਾਜ ਅੰਦਰ ਇਹ ਬੁਰਾਈ ਪੈਦਾ ਕਰ ਦਿੱਤੀ ਹੈ, ਪਰ ਇਹ ਵੀ ਸੱਚ ਹੈ ਕਿ ਇਸ ਬੁਰੇ ਅਸਰ ਦੇ ਬਾਵਜ਼ੂਦ ਭਾਰਤੀ ਸੱਭਿਆਚਾਰ ਜਿਉਂਦਾ ਹੈ, ਅੱਜ ਵੀ ਉਹ ਲੋਕ ਹਨ ਜੋ ਰਿਸ਼ਤੇ ਨਿਭਾਅ ਰਹੇ ਹਨ ਇੱਕ ਵਿਆਹ ਹੀ ਨਿਭਾਇਆ ਜਾਂਦਾ ਹੈ। (Relationships)
ਤਲਾਕ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ, ਪੰਚਾਇਤਾਂ ਰਾਹੀਂ, ਰਿਸ਼ਤੇਦਾਰਾਂ ਰਾਹੀਂ ਘਰ ਵਸਾਏ ਜਾਂਦੇ ਹਨ ਚੰਗਾ ਹੋਵੇ ਜੇਕਰ ਮੀਡੀਆ ਤਲਾਕ ਦਾ ਗੁਣਗਾਣ ਕਰਨ ਦੀ ਬਜਾਇ ਭਾਰਤੀ ਸੰਸਕ੍ਰਿਤੀ ਵਾਲੇ ਰਿਸ਼ਤਿਆਂ ਦੀ ਮਜ਼ਬੂਤੀ, ਮਹਾਨਤਾ ਤੇ ਭਾਵਨਾਵਾਂ ਦੀ ਗੱਲ ਕਰੇ ਉਹਨਾਂ ਲੋਕਾਂ ਦੀ ਗੱਲ ਕਰੇ ਜੋ ਕਦੇ ਇੱਕ-ਦੂਜੇ ਨੂੰ ਬਿਨਾਂ ਵੇਖੇ ਵੀ ਵਿਆਹ ਰਚਾ ਲੈਂਦੇ ਸਨ ਅਤੇ ਸਾਰੀ ਉਮਰ ਨਿਭਾਉਂਦੇ ਸਨ ਤੇ ਨਿਭਾਉਂਦੇ ਆ ਰਹੇ ਹਨ ਸਿਰਫ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਤੇ ਆਧੁਨਿਕ ਜ਼ਮਾਨੇ ਦੇ ਲੋਕ ਵੀ ਇੱਕ ਵਿਆਹ ਦੇ ਰਿਸ਼ਤੇ ਨਿਭਾਅ ਰਹੇ ਹਨ ਭਾਰਤੀ ਰਿਸ਼ਤਿਆਂ ਦੀ ਮਹੱਤਤਾ ਪੂਰੀ ਦੁਨੀਆ ’ਚ ਸਿਰਮੌਰ ਹੈ। (Relationships)