(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਗੁਰੂਗ੍ਰਾਮ ਸਥਿਤ ਸਮਾਜਿਕ ਸੰਸਥਾ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਦੇ ਸਹਿਯੋਗ ਨਾਲ ਇਲਾਕੇ ਦੀਆਂ ਸਵਾਣੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਫੁਲਕਾਰੀ ਕੱਢਣ ਦੀ ਕਲਾ ਨੂੰ ਪ੍ਰੋਤਸ਼ਾਹਿਤ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ ਸਕਿੱਲ ਫੁਲਕਾਰੀ ਦੀ ਪਹਿਲੀ ਪ੍ਰੋਜੈਕਟ ਅਤੇ ਬਜਟ ਰਿਪੋਰਟ ਪ੍ਰਿੰਸੀਪਲ ਕੁਆਰਡੀਨੇਟਰ ਡਾ. ਕੰਵਲਜੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਰੱਖੇ ਗਏ ਸਮਾਰੋਹ ਵਿੱਚ ਰੀਡ ਇੰਡੀਆ ਦੇ ਕੰਟਰੀ ਹੈੱਡ ਮੈਡਮ ਗੀਤਾ ਮਲਹੋਤਰਾ ਨੇ ਬਤੌਰ ਮੁੱਖ ਮਹਿਮਾਨ, ਡਾਇਰੈਕਟਰ (ਰੀਡ) ਮੈਡਮ ਸਮੀਤਾ ਰਾਏ ਅਤੇ ਪ੍ਰੋਜੈਕਟ ਮੈਨੇਜ਼ਰ ਮੈਡਮ ਡਿੰਪਲ ਖੇਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਫੁਲਕਾਰੀ ਪ੍ਰੋਜੈਕਟ ਦਾ ਨਾਰੀ ਉਤਥਾਨ ਵਿੱਚ ਵੱਡਾ ਯੋਗਦਾਨ (Guru Kashi University)
ਰਿਪੋਰਟ ਰਿਲੀਜ਼ ਮੌਕੇ ਆਪਣੇ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਫੁਲਕਾਰੀ ਪ੍ਰੋਜੈਕਟ ਨਾਲ ਇਲਾਕੇ ਦੀਆਂ ਲੜਕੀਆਂ ਦੇ ਹੁਨਰ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਵੀ ਮੱਦਦ ਮਿਲ ਰਹੀ ਹੈ, ਜੋ ਨਾਰੀ ਉਤਥਾਨ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਮੁੱਖ ਮਹਿਮਾਨ ਮੈਡਮ ਮਲਹੋਤਰਾ ਨੇ ਦੱਸਿਆ ਕਿ ਲੜਕੀਆਂ ਨੂੰ ਸ੍ਵੈ-ਨਿਰਭਰ ਬਣਾਉਣ ਲਈ ਰੀਡ ਇੰਡੀਆ ਵੱਲੋਂ ਪਿੰਡਾਂ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ। (Guru Kashi University)
ਇਹ ਵੀ ਪੜ੍ਹੋ: ਸੀਐਮ ਦੀ ਯੋਗਸ਼ਾਲਾ ’ਚ ਲੋਕ ਉਤਸ਼ਾਹ ਨਾਲ ਲੈ ਰਹੇ ਹਨ ਭਾਗ
ਲਾਇਬ੍ਰੇਰੀ ਵਿੱਚ ਕਿਤਾਬਾਂ, ਅਖਬਾਰਾਂ, ਰਸਾਲੇ, ਮੈਗਜ਼ੀਨ ਆਦਿ ਪੜ੍ਹ ਕੇ ਲੜਕੀਆਂ ਆਪਣੇ ਹੁਨਰ ਦਾ ਵਿਕਾਸ ਕਰ ਰਹੀਆਂ ਹਨ ਅਤੇ ਸ੍ਵੈ-ਉਦਯੋਗ ਸਥਾਪਿਤ ਕਰਨ ਬਾਰੇ ਜਾਣਕਾਰੀ ਹਾਸਿਲ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਸਹਾਈ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਨੂੰ ‘ਸੂਟ ਪੇਂਟ ਕਰਨ’ ਅਤੇ ਪੰਜਾਬੀ ਵਿਰਾਸਤੀ ਕਲਾ ‘ਨਾਲੇ ਬੁਣਨ’ ਦੇ ਹੁਨਰ ਦੀ ਹੌਂਸਲਾ ਅਫ਼ਜਾਈ ਲਈ ਇੱਕ ਹੋਰ ਪ੍ਰੋਜੈਕਟ ਦੇਣ ਲਈ ਸਹਿਮਤੀ ਪ੍ਰਗਟਾਈ। ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਵੱਲੋਂ ਮਹਿਮਾਨਾਂ ਨੂੰ ਫੁਲਕਾਰੀਆਂ ਅਤੇ ਯਾਦਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।