ਫਾਜਿਲ਼ਕਾ, ( ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਨੂੰ ਫਾਜ਼ਿਲਕਾ ਵਿਚ ਵੱਡਾ ਹੁਲਾਰਾ ਮਿਲ ਰਿਹਾ ਹੈ। ਜਿਸ ਕਾਰਨ ਸਰਕਾਰ ਨੇ ਇੱਥੇ ਯੋਗਾ ਟੇ੍ਰਨਰਾਂ ਦੀ ਗਿਣਤੀ 8 ਤੋਂ ਵਧਾ ਕੇ 11 ਕਰ ਦਿੱਤੀ ਹੈ। (Yoga)
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਖਿਆ ਹੈ ਕਿ ਯੋਗਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਰਾਸਤ ਹੈ ਅਤੇ ਭਾਰਤੀ ਪ੍ਰੰਪਰਾ ਹੈ। ਇਸ ਨੂੰ ਪ੍ਰਫੁ੍ੱਲਿਤ ਕਰਨ ਲਈ ਸਰਕਾਰ ਨੇ ਉਪਰਾਲੇ ਆਰੰਭ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਫਾਜ਼ਿਲਕਾ ਸ਼ਹਿਰ ਵਿਚ ਵੱਖ-ਵੱਖ ਥਾਂਵਾਂ ’ਤੇ ਯੋਗਾ ਸਿਖਲਾਈ ਕੈਂਪ ਲੱਗ ਰਹੇ ਹਨ। ਇਹ ਕੈਂਪ ਸਵੇਰੇ ਸ਼ਾਮ ਲੱਗ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ।ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਸਮਿਆਂ ਤੇ ਫਾਜ਼ਿਲਕਾ ਵਿਚ ਇਸ ਵੇਲੇ 42 ਕੈਂਪ ਹਰ ਰੋਜ ਲੱਗ ਰਹੇ ਹਨ। (Yoga)
ਇਹ ਵੀ ਪੜ੍ਹੋ: ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਵੱਲ ਵਧਦਾ ਭਾਰਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਨਿਮਨ ਥਾਂਵਾਂ ਤੇ ਲੱਗ ਰਹੇ ਹਨ-ਅਰੋੜਵੰਸ ਪਾਰਕ, ਟੀਚਰ ਕਲੌਨੀ, ਪ੍ਰਤਾਪ ਬਾਗ, ਗਾਂਧੀ ਨਗਰ, ਸ਼ਹੀਦ ਭਗਤ ਸਿੰਘ ਸਟੇਡੀਅਮ, ਰਾਮ ਕੂਟੀਆ, ਰਾਮਪੁਰਾ, ਦਿਵਿਆ ਜਯੋਤੀ ਪਾਰਕ, ਸਰਕਾਰੀ ਸਕੂਲ ਮੁੰਡੇ, ਹੋਲੀ ਹਾਰਟ ਸਕੂਲ, ਰੋਜ਼ ਅਵਿਨਿਊ ਪਾਰਕ, ਗਉ਼ਸਾਲਾ, ਮਹਾਵੀਰ ਕਲੌਨੀ, ਡੀਸੀ ਦਫ਼ਤਰ, ਵਿਰਧ ਆਸ਼ਰਮ, ਰੈਡ ਕ੍ਰਾਸ ਲਾਈਬ੍ਰੇਰੀ, ਬ੍ਰਹਮ ਕੁਮਾਰੀ ਆਸ਼ਰਮ, ਬੀਕਾਨੇਰੀ ਰੋਡ, ਐਮਸੀ ਕਲੌਨੀ, ਸਿਵਲ ਹਸਪਤਾਲ, ਮਾਰਸ਼ਲ ਐਕਡਮੀ, ਤਖ਼ਤ ਮੰਦਰ, ਡੀਸੀ ਡੀਏਵੀ ਸਕੂਲ, ਹਯੋਤੀ ਕਿੱਡ ਕੇਅਰ, ਐਮ ਆਰ ਐਨਕਲੇਵ, ਮਹਾਵੀਰ ਪਾਰਕ, ਫਰੈਂਡਜ ਕਲੌਨੀ, ਸ਼ਕਤੀ ਨਗਰ, ਮਹਾਵੀਰ ਕਲੌਨੀ, ਮਾਧਵ ਨਗਰੀ, ਸੁੰਦਰ ਨਗਰ, ਸੰਪੂਰਨਾ ਐਨਕਲੇਵ ਵਿਖੇ ਕੈਂਪ ਲੱਗ ਰਹੇ ਹਨ। ਯੋਗ ਸੁਪਰਵਾਇਜ ਰਾਧੇ ਸਿਆਮ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ 94175—30922 ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਤਰਾਂ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 7669400500 ’ਤੇ ਮਿਸ ਕਾਲ ਵੀ ਕੀਤੀ ਜਾ ਸਕਦੀ ਹੈ।