(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਸ਼ਹਿਰ ਵਿੱਚ ਤਾਇਨਾਤ ਡੀਐਸਪੀ ਸੁਰਿੰਦਰ ਬੰਸਲ ਨੂੰ ਅੱਜ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੌਰਾਨ ਡੀਐਸਪੀ ਦੀ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਵੀ ਕੀਤੀ ਗਈ ਹੈ ਅਤੇ ਇਹ ਤਲਾਸ਼ੀ ਐਮਸੀ ਨੂੰ ਬੁਲਾ ਕੇ ਉਸਦੀ ਹਾਜ਼ਰੀ ਵਿੱਚ ਕੀਤੀ ਗਈ। ਫਿਲਹਾਲ ਇਸ ਗ੍ਰਿਫਤਾਰੀ ਸਬੰਧੀ ਕੋਈ ਵੀ ਕੁਝ ਦੱਸਣ ਲਈ ਤਿਆਰ ਨਹੀਂ ।
ਇਹ ਵੀ ਪੜ੍ਹੋ : ਪ੍ਰਹਿਲਾਦ ਪਟੇਲ ਨੇ ਲੋਕ ਸਭਾ ਤੋਂ ਦਿੱਤਾ ਅਸਤੀਫ਼ਾ, ਭੇਜੇ ਜਾ ਰਹੇ ਨੇ ਭੋਪਾਲ
ਇਸ ਮੌਕੇ ਐਮਸੀ ਮੁਨੀਸ਼ ਕੁਮਾਰ ਸ਼ਰਮਾ ਦੱਸਿਆ ਕਿ ਉਸ ਨੂੰ ਸਦਰ ਥਾਣਾ ਦੇ ਐਸਐਚਓ ਨੇ ਫੋਨ ਕਰਕੇ ਓਸਨੂੰ ਅਫਸਰ ਕਲੋਨੀ ਬੁਲਾਇਆ ਗਿਆ ਸੀ ਤੇ ਉਹਨਾਂ ਦੀ ਹਾਜ਼ਰੀ ਵਿੱਚ ਡੀਐਸਪੀ ਬਾਂਸਲ ਦੇ ਘਰ ਦੀ ਤਲਾਸ਼ੀ ਕੀਤੀ ਗਈ ਉਸ ਸਮੇਂ ਡੀਐਸਪੀ ਵੀ ਪੁਲਿਸ ਦੇ ਨਾਲ ਸੀ , ਉਹਨਾਂ ਦੇ ਨਾਲ 25 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਪੰਜ ਸੱਤ ਗੱਡੀਆਂ ਪੁਲਿਸ ਦੀਆਂ ਮੌਕੇ ’ਤੇ ਪਹੁੰਚੀਆਂ ਸੀ ਅਤੇ ਪੁਲਿਸ ਵੱਲੋਂ ਘਰ ਵਿੱਚੋਂ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ ਜੋ ਪੁਲਿਸ ਨਾਲ ਲੈ ਗਈ ਹੈ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਦਾ ਹੋਣ ਦਾ ਵੀ ਦੱਸਿਆ ਜਾ ਰਿਹਾ ਹੈ।